ਅਮਰੀਕਾ ਦੇ Mexico ’ਚ ਅੰਨ੍ਹੇਵਾਹ Firing, 18 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਅਸ਼ੰਕਾ!
ਮੈਕਸੀਕੋ ਦੇ ਦੱਖਣ-ਪੱਛਮੀ ਹਿੱਸੇ ਸੈਨ ਮਿਗੁਏਲ ਟੋਟੋਲਾਪਨ ਸ਼ਹਿਰ ’ਚ ਹੋਈ ਗੋਲੀਬਾਰੀ ਨਾਲ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਚੰਡੀਗੜ੍ਹ: ਅਮਰੀਕਾ ਦੇ ਸ਼ਹਿਰ ਕੈਲੀਫ਼ੋਰਨੀਆ (California) ’ਚ 3 ਦਿਨ ਪਹਿਲਾਂ ਅਗਵਾ ਹੋਏ ਪੰਜਾਬੀ ਪਰਿਵਾਰ ਦੇ 4 ਮੈਬਰਾਂ ਦੀ ਗੁੱਥੀ ਹਾਲੇ ਸੁੱਲਝੀ ਹੀ ਸੀ ਕਿ ਹੁਣ ਮੈਕਸੀਕੋ (Mexico) ’ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਮਰਨ ਵਾਲਿਆਂ ’ਚ ਸ਼ਹਿਰ ਦਾ ਮੇਅਰ ਵੀ ਸ਼ਾਮਲ
ਮੈਕਸੀਕੋ ਦੇ ਦੱਖਣ-ਪੱਛਮੀ ਹਿੱਸੇ ਸੈਨ ਮਿਗੁਏਲ ਟੋਟੋਲਾਪਨ (San Miguel Totolapan) ਸ਼ਹਿਰ ’ਚ ਹੋਈ ਗੋਲੀਬਾਰੀ ਨਾਲ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਮਰਨ ਵਾਲਿਆਂ ’ਚ ਸ਼ਹਿਰ ਦਾ ਮੇਅਰ ਵੀ ਸ਼ਾਮਲ ਹੈ। ਪੁਲਿਸ ਦੇ ਦੱਸਣ ਅਨੁਸਾਰ ਸਥਾਨਕ ਸਮੇਂ ਮੁਤਾਬਕ ਦੁਪਹਿਰ 2 ਵਜੇ ਬੰਦੂਕਧਾਰੀਆਂ ਨੇ ਸਿਟੀ ਹਾਲ (City Hall) ’ਤੇ ਹਮਲਾ ਕੀਤਾ।
ਸਥਾਨਕ ਪੁਲਿਸ ਨੇ ਇਸ ਹਮਲੇ ’ਚ ਕਈ ਪੁਲਿਸ ਅਧਿਕਾਰੀਆਂ ਅਤੇ ਕਾਊਸਲਾਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਹੈ। ਹਮਲੇ ਤੋਂ ਬਾਅਦ ਦੇਸ਼ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਬੰਦੂਕਧਾਰੀਆਂ ਦੀ ਭਾਲ ਸਬੰਧੀ ਇਲਾਕੇ ’ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ।
ਗਿਰੋਹ ਨੇ ਲਈ ਘਟਨਾ ਦੀ ਜ਼ਿੰਮੇਵਾਰੀ
ਹਮਲੇ ਤੋਂ ਕੁਝ ਦੇਰ ਬਾਅਦ ਹੀ Los Tequileros ਗਿਰੋਹ ਦੇ ਮੈਂਬਰਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ "ਉਹ ਇਲਾਕੇ ’ਚ ਦੁਬਾਰਾ ਵਾਪਸ ਆ ਗਏ ਹਨ।" ਜ਼ਿਕਰਯੋਗ ਹੈ ਕਿ ਸਾਲ 2015 ਤੋਂ 2017 ਦੇ ਦਰਮਿਆਨ ਗਿਯੋਰੇਰੋ ਇਲਾਕੇ ’ਚ ਇਸ ਗਿਰੋਹ ਦਾ ਆਤੰਕ ਸੀ। ਇਹ ਗਿਰੋਹ ਖ਼ਾਸਕਰ ਸ਼ਹਿਰ ਦੇ ਮੇਅਰ ਨੂੰ ਨਿਸ਼ਾਨਾ ਬਣਾਉਂਦਾ ਹੈ, ਪਰ ਕੁਝ ਸਮਾਂ ਪਹਿਲਾਂ ਗਿਰੋਹ ਦੇ ਸਰਗਨਾ ਰੈਬੇਲ ਜੈਕੋਬੋ ਡੀ ਅਲਮੋਨਟੇ ਦੀ ਹੱਤਿਆ ਤੋਂ ਬਾਅਦ ਇਹ ਗੈਂਗ (GANG) ਲਗਭਗ ਖ਼ਤਮ ਹੋ ਗਿਆ ਸੀ।
ਅਮਰੀਕਾ ਦੀ ਸਰਕਾਰ ਲਈ ਚਿੰਤਾ ਦਾ ਵਿਸ਼ਾ
ਦੱਸ ਦੇਈਏ ਕਿ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਅਮਰੀਕਾ ਦੀ ਸਰਕਾਰ ਵੀ ਪਰੇਸ਼ਾਨ ਹੈ। ਸ਼ਾਇਦ ਕੋਈ ਹੀ ਮਹੀਨਾ ਅਜਿਹਾ ਲੰਘਦਾ ਹੋਵੇ, ਜਿਸ ’ਚ ਕੋਈ ਗੋਲੀਬਾਰੀ ਨਾ ਹੋਈ ਹੋਵੇ। ਬੀਤੇ ਹਫ਼ਤੇ ਨਿਊਯਾਰਕ ਦੇ ਬ੍ਰੋਂਕਸ ਸਟ੍ਰੀਟ ’ਚ ਰਾਤ ਕਰੀਬ 11 ਵਜੇ (ਅਮਰੀਕੀ ਸਮੇਂ ਅਨੁਸਾਰ) ਗੋਲੀਬਾਰੀ ਹੋਈ ਸੀ, ਜਿਸ ’ਚ 15 ਸਾਲਾਂ ਵਿਦਿਆਰਥੀ ਜਖ਼ਮੀ ਹੋ ਗਿਆ ਸੀ।