Amritsar lawyer Attack (ਭਰਤ ਸ਼ਰਮਾ): ਅੰਮ੍ਰਿਤਸਰ ਵਿੱਚ ਇੱਕ ਨਾਮੀ ਵਕੀਲ ਉਪਰ ਹਮਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਵਕੀਲ ਜਦੋਂ ਘਰ ਤੋਂ ਹੋਟਲ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਉਪਰ ਫਾਇਰਿੰਗ ਹੋਈ, ਜਿਸ ਵਿੱਚ ਵਾਲ-ਵਾਲ ਬਚਾਅ ਹੋ ਗਿਆ। ਦਰਅਸਲ ਵਕੀਲ ਵਨੀਤ ਮਹਾਜਨ ਆਪਣੇ ਘਰ ਤੋਂ ਹੋਟਲ ਵਿੱਚ ਜਾ ਰਹੇ ਸਨ ਤਾਂ ਐਕਟਿਵਾ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ।


COMMERCIAL BREAK
SCROLL TO CONTINUE READING

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਨੌਜਵਾਨ 3 ਗੋਲੀਆਂ ਚਲਾ ਫਰਾਰ ਹੋ ਗਏ ਹਨ। ਬਾਰ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਖਰਾਬ ਹੈ ਸ਼ਰੇਆਮ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਵੇਰੇ ਕਰੀਬ 8 ਵਜੇ ਉਹ ਆਪਣੀ ਪਤਨੀ ਨਾਲ ਜਾ ਰਹੇ ਸਨ।


ਇਸ ਦੌਰਾਨ ਦੋ ਨੌਜਵਾਨ ਐਕਟਿਵਾ 'ਤੇ ਆਏ ਅਤੇ ਚਾਰ ਰਾਊਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ, ਜਿਸ ਵਿੱਚ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਸ਼ੁਰੂਆਤੀ ਜਾਂਚ 'ਚ ਪੁਲਿਸ ਇਸ ਨੂੰ ਰੰਜਿਸ਼ ਦਾ ਹਮਲਾ ਮੰਨ ਰਹੀ ਹੈ। ਇਸ ਦੇ ਨਾਲ ਹੀ ਵਿਨੀਤ ਮਹਾਜਨ ਦੇ ਸਾਬਕਾ ਮੰਤਰੀ ਤੇ ਮੌਜੂਦਾ ਉਮੀਦਵਾਰ ਨਾਲ ਵੀ ਮਤਭੇਦ ਹੋ ਚੁੱਕੇ ਹਨ।


ਵਿਨੀਤ ਮਹਾਜਨ ਨੇ ਦੱਸਿਆ ਕਿ ਸਵੇਰੇ ਉਹ ਗੋਪਾਲ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਆਪਣੇ ਹੋਟਲ ਆਸ਼ੀਰਵਾਦ ਲਈ ਨਿਕਲੇ ਸਨ। ਉਸ ਦੀ ਪਤਨੀ ਵੀ ਉਸ ਦੇ ਨਾਲ ਸੀ।  ਉਹ ਬਟਾਲਾ ਰੋਡ 'ਤੇ ਆਸ਼ੀਰਵਾਦ ਹੋਟਲ ਦੇ ਨਾਲ-ਨਾਲ ਗੋਪਾਲ ਮੰਦਿਰ ਨੂੰ ਜਾਂਦੀ ਗਲੀ ਵਿਚੋਂ ਗੁਜ਼ਰ ਰਹੇ ਸਨ।


ਜਦੋਂ ਉਹ ਸੰਤ ਸੁੱਖਾ ਸਿੰਘ ਪਬਲਿਕ ਸਕੂਲ ਨੇੜੇ ਪਹੁੰਚੇ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਕਾਰ ਨੂੰ ਓਵਰਟੇਕ ਕਰ ਲਿਆ ਅਤੇ ਪਿਸਤੌਲ ਤਾਣ ਲਈ। ਮੁਲਜ਼ਮ ਨੇ ਉਸ 'ਤੇ ਚਾਰ ਗੋਲੀਆਂ ਚਲਾਈਆਂ। ਦੋ ਗੋਲੀਆਂ ਕਾਰ ਦੇ ਸ਼ੀਸ਼ੇ ਵਿੱਚ ਵੱਜੀਆਂ, ਜਦੋਂ ਕਿ ਦੋ ਗੋਲੀਆਂ ਖੁੰਝ ਗਈਆਂ।


ਪੁਲਿਸ ਨੇ ਚਾਰੋਂ ਖੋਲ ਬਰਾਮਦ ਕਰ ਲਏ ਹਨ। ਵਿਨੀਤ ਮਹਾਜਨ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਧਿਆਨ ਵਿੱਚ ਸਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਮੁਲਜ਼ਮ ਕਦੋਂ ਉਸ ਦਾ ਪਿੱਛਾ ਕਰਨ ਲੱਗੇ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਕੋਈ ਸੁਰਾਗ ਮਿਲ ਸਕੇ।


ਐਸਐਚਓ ਅਨਿਲ ਕੁਮਾਰ ਨੇ ਦੱਸਿਆ ਕਿ ਵਿਨੀਤ ਮਹਾਜਨ ਦੇ ਕੁਝ ਪੁਰਾਣੇ ਝਗੜੇ ਵੀ ਹਨ। ਸ਼ੁਰੂਆਤੀ ਜਾਂਚ ਵਿੱਚ ਇਹ ਹਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Zirakpur News: ਸ਼ਹਿਰ ਦਾ ਬਿਜਲੀ ਪਾਣੀ ਹੋਇਆ ਗੁੱਲ, ਸਰਕਾਰ ਦਾ ਦਾਅਵਾ ਵਿਕਾਸ ਹੋਇਆ ਫੁੱਲ