Faridkot Firing News: ਫਰੀਦਕੋਟ ਦੇ ਥਾਨਾ ਸਿਟੀ ਅਧੀਨ ਪੈਂਦੇ ਕੋਠੇ ਨਰਾਇਣਗੜ੍ਹ ਵਿਚ ਦੋ ਧਿਰਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਇਕ ਧਿਰ ਨੇ ਦੂਜੀ ਧਿਰ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇੱਕ ਵਿਅਕਤੀ ਵੱਲੋਂ 12 ਬੋਰ ਰਾਇਫਲ ਨਾਲ ਹੋਏ ਫਾਇਰ ਦੇ ਛਰੇ ਲੱਗਣ ਨਾਲ 2 ਨੌਜਵਾਨ ਜਖਮੀਂ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਹਨਾਂ ਦੀ ਹਾਲਤ ਸਥਿਰ ਹੈ।


COMMERCIAL BREAK
SCROLL TO CONTINUE READING

ਜਖ਼ਮੀ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦਾ ਦੂਸਰੀ ਪਾਰਟੀ ਨਾਲ ਜਮੀਨ ਦਾ ਵਿਾਵਦ ਸੀ। ਜੋ ਕੇਸ ਦੂਜੀ ਪਾਰਟੀ ਜਿੱਤ ਗਈ ਸੀ। ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ, ਪਰ ਫਿਰ ਵੀ ਅੱਜ ਸਵੇਰੇ ਗੋਰਾ ਮੌੜ ਨਾਮੀਂ ਨੌਜਵਾਨ ਜੋ ਵਿਦੇਸ਼ ਤੋਂ ਆਇਆ ਹੋਇਆ ਹੈ।ਉਸ ਨੇ ਸਾਡੇ ਘਰ ਬਾਹਰ ਆ ਕੇ ਪਹਿਲਾਂ ਗਾਲੀ ਗਲੋਚ ਕੀਤਾ ਅਤੇ ਬਾਅਦ ਵਿਚ ਉਸ ਨੇ ਉਹਨਾ ਦੇ ਘਰ ਅੰਦਰ ਦਾਖਲ ਹੋ ਕੇ ਉਹਨਾਂ ਉਪਰ 12 ਬੋਰ ਦੇ ਫਾਇਰ ਕਰ ਦਿੱਤੇ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਵੀ ਉਹ ਗਾਲੀ ਗਲੋਚ ਕਰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਪੀੜਤ ਨੌਜਵਾਨਾਂ ਨੇ ਇਨਸਾਫ ਦੀ ਮੰਗ ਕੀਤੀ।


ਇਹ ਵੀ ਪੜ੍ਹੋ: Ludhiana​ Lok Sabha Seat History: ਮੈਨਚੈਸਟਰ ਆਫ਼ ਇੰਡੀਆ ਆਖੇ ਜਾਣ ਵਾਲਾ ਲੋਕ ਸਭਾ ਹਲਕਾ ਲੁਧਿਆਣਾ , ਜਾਣੋ ਇਸ ਦਾ ਸਿਆਸੀ ਇਤਿਹਾਸ


 


ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਕੋਠੇ ਨਰਰਾਇਣ ਗੜ੍ਹ ਵਿਚ ਗੋਲੀ ਚੱਲਣ ਅਤੇ ਦੋ ਲੋਕਾਂ ਦੇ ਜਖਮੀਂ ਹੋਣ ਦੀ ਸੂਚਾਨਾਂ ਮਿਲੀ ਸੀ।ਜਖਮੀਂ ਨੌਜਵਾਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਦੀ ਹਾਲਤ ਸਥਿਰ ਹੈ, ਵਿਅਕਤੀਆਂ ਦੇ ਛਰੇ ਲੱਗੇ ਹਨ ਕੋਈ ਬਹੁਤੀ ਗੰਭੀਰ ਸੱਟ ਨਹੀਂ ਹੈ। ਉਹਨਾਂ ਕਿਹਾ ਕਿ ਹਮਲੇ ਦੀ ਵਜ੍ਹਾ ਰੰਜਿਸ਼ ਮਾਮੂਲੀ ਹੋਈ ਤਕਰਾਰਬਾਜੀ ਹੈ। ਜਿਸ ਤੋਂ ਬਾਅਦ ਗੋਲੀ ਚੱਲਣ ਦਾ ਪਤਾ ਲੱਗਿਆ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Delhi Excise Policy: ਦਿੱਲੀ ਆਬਕਾਰੀ ਨੀਤੀ 'ਚ ਗ੍ਰਿਫਤਾਰ ਵਿਨੋਦ ਚੌਹਾਨ ਨੂੰ 7 ਦਿਨ ਲਈ ਈਡੀ ਹਿਰਾਸਤ 'ਚ ਭੇਜਿਆ