Firozpur Girl Kidanap News/ਰਾਜੇਸ਼ ਕਟਾਰੀਆ: ਫਿਰੋਜ਼ਪੁਰ ਵਿੱਚ ਇੱਕ ਮਾਂ ਵੱਲੋਂ ਆਪਣੀ ਹੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੇ ਰਹਿਣ ਵਾਲੇ ਬਲਵਿੰਦਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸਦਾ ਵਿਆਹ ਫਿਰੋਜ਼ਪੁਰ ਦੇ ਤਰਿੰਡੇ ਦੀ ਰਹਿਣ ਵਾਲੀ ਜਸਵੀਰ ਕੌਰ ਨਾਲ ਹੋਇਆ ਸੀ ਅਤੇ ਉਦੋਂ ਤੋਂ ਹੀ ਉਸਦੀ ਪਤਨੀ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ। ਅਤੇ ਵਿਆਹ ਤੋਂ ਕੁਝ ਮਹੀਨੇ ਹੀ ਨਾਲ ਰਹਿਣ ਤੋਂ ਬਾਅਦ ਦੋਨੋਂ ਅਲੱਗ ਹੋ ਗਏ ਸਨ।


COMMERCIAL BREAK
SCROLL TO CONTINUE READING

ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੀਆਂ ਬੀਬੀ ਦਾ ਪਹਿਲਾਂ ਪੰਚਾਇਤੀ ਤਲਾਕ ਹੋਇਆ ਸੀ ਤੇ ਬਾਅਦ ਵਿੱਚ ਇਹਨਾਂ ਨੇ ਕੋਰਟ ਦੇ ਵਿੱਚ ਵੀ ਕੇਸ ਪਾ ਦਿੱਤਾ ਸੀ। ਅਤੇ ਉਸਦੀ ਪਤਨੀ ਪੇਕੇ ਚਲੇ ਗਈ ਤੇ ਛੋਟੀ ਬੱਚੀ ਨੂੰ ਇੱਥੇ ਛੱਡ ਗਈ ਸੀ। 


ਇਹ ਵੀ ਪੜ੍ਹੋ: Amritsar News: BSF ਨੇ ਪਾਕਿ ਸਰਹੱਦ 'ਤੇ ਘੁਸਪੈਠ ਫੜਿਆ, ਇੱਕ ਪਿਸਤੌਲ ਤੇ 5 ਰਾਉਂਡ ਬਰਾਮਦ 

ਅੱਜ ਛੇ ਸੱਤ ਜਣੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦੇ ਚਾਚੇ ਦੀ ਵੱਢ ਟੁੱਕ ਕਰਦਿਆਂ ਜਬਰਨ ਉਸਦੀ ਬੱਚੀ ਨੂੰ ਵੀ ਨਾਲ ਲੈ ਗਏ ਜਿਸਦੀ ਸੀਸੀਟੀਵੀ ਵੀ ਮੌਜੂਦ ਹੈ। ਉਨ੍ਹਾਂ ਮੰਗ ਕੀਤੀ ਕਿ ਬੱਚੀ ਨੂੰ ਅਗਵਾ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਫਿਰੋਜ਼ਪੁਰ ਪੁਲਿਸ ਵੱਲੋਂ ਅਗਵਾਹ ਬੱਚੀ ਦੀ ਮਾਂ ਸਣੇ 7 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।