Lawrence Bishnoi Interview (ਰੋਹਿਤ ਬਾਂਸਲ ਪੱਕਾ): ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਐਸਆਈਟੀ ਨੇ ਆਪਣੀ ਸ਼ੁਰੂਆਤੀ ਰਿਪੋਰਟ ਹਾਈ ਕੋਰਟ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ। ਬਾਕੀ ਰਿਪੋਰਟ ਲਈ ਅਜੇ 3 ਮਹੀਨੇ ਦਾ ਸਮਾਂ ਮੰਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੇ ਅੰਦਰ ਹੋਈ ਹੈ। ਦੂਜੀ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ। ਇਹ ਦਾਅਵਾ ਐਡਵੋਕੇਟ ਗੌਰਵ ਗਿਲਹੋਤਰਾ ਨੇ ਕੀਤਾ ਹੈ।


COMMERCIAL BREAK
SCROLL TO CONTINUE READING

ਐਡਵੋਕੇਟ ਗੌਰਵ ਗਿਲੋਹਤਰਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਪ੍ਰਮੋਦ ਕੁਮਾਰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਏ ਤੇ ਉਨ੍ਹਾਂ ਨੇ ਅਦਾਲਤ ਅੰਦਰ ਦੱਸਿਆ ਕਿ ਪਹਿਲਾਂ ਇੰਟਰਵਿਊ ਪੰਜਾਬ ਦੇ ਅੰਦਰ ਹੋਈ ਹੈ ਅਤੇ ਦੂਜੀ ਪੰਜਾਬ ਤੋਂ ਬਾਹਰ ਹੋਈ ਹੈ। ਇਸ ਕੇਸ ਵਿੱਚ ਹੋਰ ਕਿਹੜੇ-ਕਿਹੜੇ ਅਧਿਕਾਰੀ ਹਨ, ਇਸ ਬਾਰੇ ਅਜੇ ਤੱਕ ਜਾਂਚ ਚੱਲ ਰਹੀ ਹੈ। ਇਸ ਲਈ 3 ਮਹੀਨੇ ਦਾ ਹੋਰ ਸਮਾਂ ਲੱਗ ਸਕਦਾ ਹੈ।


ਇਸ ਦੇ ਨਾਲ ਐਡਵੋਕੇਟ ਗਿਲਹੋਤਰਾ ਨੇ ਕਿਹਾ ਜੇਕਰ ਕੋਈ ਇਸ ਗੱਲ਼ ਨੂੰ ਨਹੀਂ ਮੰਨ ਰਿਹਾ ਜਾਂ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਤਾਂ ਉਹ ਆਪਣੇ ਨਾਮ ਰਾਹੀਂ ਅੱਗੇ ਆਵੇ। ਫਿਰ ਉਹ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਹੋਵੇ ਜਾਂ ਪੰਜਾਬ ਸਰਕਾਰ ਦਾ ਕੋਈ ਵਿਅਕਤੀ ਹੋਵੇ। ਇਹ ਪੂਰਾ ਮਾਮਲਾ ਅਦਾਲਤ ਦੇ ਅਧੀਨ ਹੈ ਅਤੇ ਅਦਾਲਤ ਦੀ ਪ੍ਰਕਿਰਿਆ ਦੇ ਅੰਦਰ ਇਸ ਚੀਜ਼ ਨੂੰ ਬੋਲਿਆ ਗਿਆ ਹੈ। ਇਸ ਦੇ ਨਾਲ ਕੋਈ ਡਿਜੀਟਲ ਰਿਕਾਰਡ ਵੀ ਸੰਭਾਲ ਕੇ ਰੱਖਦੀ ਹੋਵੇਗੀ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੋਵੇਗਾ।


ਇਹ ਵੀ ਪੜ੍ਹੋ : Balkaur Singh News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਬਲਕੌਰ ਸਿੰਘ ਦਾ ਵੱਡਾ ਬਿਆਨ; ਆਖਰਕਾਰ ਸੱਚ ਆਇਆ ਸਾਹਮਣੇ


ਉਥੇ ਉਨ੍ਹਾਂ ਨੇ ਕਿਹਾ ਕਿ ਜੋ ਸੀਲ ਬੰਦ ਰਿਪੋਰਟ ਹੈ ਉਸ ਨੂੰ ਖੁੱਲ੍ਹਣ ਵਿੱਚ 6 ਮਹੀਨੇ ਲੱਗ ਸਕਦੇ ਹਨ। ਉਥੇ ਉਨ੍ਹਾਂ ਨੇ ਕਿਹਾ ਕਿ ਉਹ 7 ਅਗਸਤ ਨੂੰ ਹੋਣ ਵਾਲੀ ਤਾਰੀਕ ਦੇ ਦਿਨ ਜੱਜ ਸਾਹਿਬ ਤੋਂ ਇਸ ਚੀਜ਼ ਦੀ ਬੇਨਤੀ ਕਰਨਗੇ ਕਿ ਉਹ ਪੂਰਾ ਸੱਚ ਸਾਹਮਣੇ ਲਿਆਉਣ ਅਤੇ ਪਹਿਲਾਂ ਇੰਟਰਵਿਊ ਪੰਜਾਪ ਵਿੱਚ ਹੋਈ ਇਸ ਚੀਜ਼ ਨੂੰ ਆਨ ਰਿਕਾਰਡ ਲੈ ਕੇ ਆਉਣ।


ਇਹ ਵੀ ਪੜ੍ਹੋ : Anganwadi Workers Protest: ਆਂਗਣਵਾੜੀ ਵਰਕਰਾਂ ਵੱਲੋਂ ਚੰਡੀਗੜ੍ਹ 'ਚ ਰੋਸ ਮੁਜ਼ਾਹਰਾ; ਹਰਗੋਬਿੰਦ ਕੌਰ ਨੂੰ ਬਹਾਲ ਕਰਨ ਦੀ ਮੰਗ