Faridkot News: ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਵਿੱਚ ਚੱਲਣ ਵਾਲੇ ਪੰਜ  ਰੋਜ਼ਾ ਆਗਮਨ ਪੁਰਵ ਇਸ ਸਾਲ ਵੀ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਅੱਜ ਬਾਬਾ ਫ਼ਰੀਦ ਕਮੇਟੀ ਵੱਲੋਂ ਦਿੱਤੀ ਗਈ। ਦੱਸ ਦਈਏ ਕਿ ਹਰ ਸਾਲ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਸ਼ੁਰੂ ਹੋਣ ਵਾਲੇ ਬਾਬਾ ਫਰੀਦ ਦੀ ਆਗਮਨ ਪੁਰਬ ਦੇ ਪ੍ਰੋਗਰਾਮਾਂ ਸਬੰਧੀ ਇੱਕ ਪ੍ਰੈਸ ਵਾਰਤਾ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਗਈ।


COMMERCIAL BREAK
SCROLL TO CONTINUE READING

ਇਸ ਮੇਲੇ ਦਾ ਆਗਾਜ਼ ਵਿੱਚ 12 ਤੋਂ 14 ਸਤੰਬਰ ਤੱਕ ਸਕੂਲੀ ਬੱਚਿਆਂ ਦੇ ਲੇਖ, ਕਵਿਤਾ, ਬਾਣੀ ਅਤੇ ਧਾਰਮਿਕ ਕੁਇੱਜ ਮੁਕਾਬਲੇ ਹੋਣਗੇ ਜਿਸ ਵਿੱਚ ਅੱਠਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚੇ ਹਿੱਸਾ ਲੈ ਸਕਣਗੇ। ਮੇਲੇ ਦਾ ਆਗਾਜ਼ 19 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਲਗਾਤਾਰ ਧਾਰਿਮਕ ਕੀਰਤਨ ਜਾਰੀ ਰਹਿਣਗੇ ਅਤੇ 21 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਅਖੰਡ ਪਾਠ ਆਰੰਭ ਹੋਣਗੇ। ਟਿੱਲਾ ਬਾਬਾ ਫਰੀਦ ਤੋਂ ਇਲਾਵਾ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਧਾਰਿਮਕ ਦੀਵਾਨ ਕੀਰਤਨ ਜਾਰੀ ਰਹਿਣਗੇ। 23 ਤਰੀਕ ਮੇਲੇ ਦੇ ਆਖਰੀ ਦਿਨ ਟਿੱਲਾ ਬਾਬਾ ਫਰੀਦ ਜੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਕੇ ਗੁਰੂ ਦੁਆਰਾ ਮਾਈ ਗੋਦੜੀ ਸਾਹਿਬ ਤੱਕ ਜਾਵੇਗਾ।


ਇਹ ਵੀ ਪੜ੍ਹੋ : Amritsar Firing News: ਅੰਮ੍ਰਿਤਸਰ 'ਚ ਘਰ 'ਚ ਦਾਖਲ ਹੋ ਕੇ NRI ਉੱਤੇ ਚੱਲਾਈਆਂ ਗੋਲੀਆਂ ! ਘਟਨਾ CCTV ਵਿੱਚ ਕੈਦ


ਇਸ ਤੋਂ ਇਲਾਵਾ ਮਾਈ ਗੋਦੜੀ ਸਾਹਿਬ ਵਿਖੇ 9 ਵਜੇ ਸਵੇਰ ਤੋਂ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਅਤੇ ਜਿਸ ਵਿੱਚ 12 ਵਜੇ ਸਨਮਾਨ ਕੀਤੇ ਜਾਣਗੇ। ਇਸ ਵਾਰ ਬਾਬਾ ਫ਼ਰੀਦ ਐਵਾਰਡ ਫਾਰ ਹਿਊਮੀਨਿਟੀ ਸਰਵਿਸਿਜ਼ ਲਈ ਚੁਣੀ ਗਈ ਸ਼ਖ਼ਸੀਅਤ ਨੂੰ ਇੱਕ ਲੱਖ ਰੁਪਏ ਨਕਦ ਅਤੇ ਸਿਰਪਾਓ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸ ਦੇਈਏ ਕੇ ਬਾਬਾ ਫਰੀਦ ਐਵਾਰਡ ਫਾਰ ਹਿਊਮੀਨਿਟੀ ਸਰਵਿਸਿਜ਼ ਲਈ ਸੁਸਾਇਟੀ ਲਈ 8 ਸਤੰਬਰ ਤੱਕ ਬਾਬਾ ਫਰੀਦ ਪਬਲਿਕ ਸਕੂਲ ਵਿਖੇ ਆਪਣੀਆਂ ਅਰਜ਼ੀਆਂ ਨਿੱਜੀ ਤੌਰ ਉਤੇ ਭੇਜੀਆਂ ਜਾ ਸਕਦੀਆਂ ਹਨ ਅਤੇ 10 ਸਤੰਬਰ ਤੱਕ ਕਮੇਟੀ ਵੱਲੋਂ ਇੱਕ ਸ਼ਖ਼ਸੀਅਤ ਨੂੰ ਇਸ ਐਵਾਰਡ ਲਈ ਚੁਣਿਆ ਜਾਵੇਗਾ।


ਇਹ ਵੀ ਪੜ੍ਹੋ : Maur Blast Case: ਮੌੜ ਮੰਡੀ ਬਲਾਸਟ ਮਾਮਲੇ ਵਿੱਚ ਹਾਈ ਕੋਰਟ ਨੇ ਤਲਵੰਡੀ ਸਾਬੋ ਦੀ ਟਰਾਇਲ ਕੋਰਟ ਨੂੰ ਦਿੱਤੇ ਆਦੇਸ਼