Bathinda Airport: ਪਿਛਲੇ ਤਿੰਨ ਸਾਲਾਂ ਤੋਂ ਬਠਿੰਡਾ ਦੇ ਹਵਾਈ ਅੱਡੇ ਤੋਂ ਬੰਦ ਪਈਆਂ ਉਡਾਨਾਂ ਅੱਜ ਫਿਰ ਸ਼ੁਰੂ ਹੋ ਗਈਆਂ ਹਨ। ਦਿੱਲੀ ਤੋਂ ਬਠਿੰਡਾ ਪਹੁੰਚੀ ਫਲਾਈਟ ਦਾ ਸਵਾਗਤ ਕਰਨ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ਉਤੇ ਬਠਿੰਡਾ ਦੇ ਵਿਰਕ ਕਲਾਂ ਵਿੱਚ ਹਵਾਈ ਅੱਡੇ ਉਪਰ ਪਹੁੰਚੇ।


COMMERCIAL BREAK
SCROLL TO CONTINUE READING

ਬਠਿੰਡਾ ਤੋਂ ਦਿੱਲੀ ਹਵਾਈ ਸਫ਼ਰ ਕਰਨ ਵਾਲੇ ਗੁਰਪ੍ਰੀਤ ਸਿੰਘ ਗਰੋਵਰ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਤੋਂ ਬੰਦ ਪਈਆਂ ਬਠਿੰਡਾ ਹਵਾਈ ਅੱਡੇ ਤੋਂ ਉਡਾਨਾਂ ਮੁੜ ਸ਼ੁਰੂ ਹੋਣ ਨਾਲ ਮਾਲਵੇ ਨੂੰ ਵੱਡਾ ਫਾਇਦਾ ਮਿਲੇਗਾ। ਇਸ ਵਾਰ ਖ਼ਾਸ ਗੱਲ ਇਹ ਰਹੇਗੀ ਕਿ ਬਠਿੰਡਾ ਤੋਂ ਉਡਾਨ ਭਰਨ ਵਾਲੀ ਫਲਾਈਟ ਦਿੱਲੀ ਦੇ ਟਰਮੀਨਲ ਤਿੰਨ ਉਤੇ ਜਾਵੇਗੀ ਜਿਸ ਨਾਲ ਵਿਦੇਸ਼ ਜਾਣ ਉਤੇ ਆਉਣ ਵਾਲਿਆਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਇਸ ਉਡਾਨ ਦੇ ਸ਼ੁਰੂ ਹੋਣ ਨਾਲ ਬਠਿੰਡਾ ਮਾਨਸਾ ਸ੍ਰੀ ਮੁਕਤਸਰ ਸਾਹਿਬ ਏਰੀਏ ਦੇ ਕਾਰੋਬਾਰੀਆਂ ਨੂੰ ਆਉਣ ਜਾਣ ਵਿੱਚ ਵੱਡੀ ਸਹੂਲਤ ਮਿਲੇਗੀ।


ਦਿੱਲੀ ਤੋਂ ਬਠਿੰਡਾ ਪਹੁੰਚੇ ਮੁਸਾਫਿਰ ਦਾ ਕਹਿਣਾ ਹੈ ਕਿ ਰੇਲ ਉਤੇ ਅੱਠ ਘੰਟੇ ਦਾ ਸਫਰ ਕਰਕੇ ਉਹ ਬਠਿੰਡਾ ਪਹੁੰਚਦੇ ਸਨ ਪਰ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਸਮੇਂ ਦੀ ਵੱਡੀ ਬਚਤ ਹੋਵੇਗੀ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਸਫ਼ਰ ਦੌਰਾਨ ਇਸ ਫਲਾਈਟ ਨਾਲ ਮਿਲੇਗੀ। ਦਿੱਲੀ ਤੋਂ ਬਠਿੰਡਾ ਫਲਾਈਟ ਲੈ ਕੇ ਪਹੁੰਚੇ ਕੈਪਟਨ ਗੌਰਵ ਪ੍ਰੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਫਲਾਈਟ ਸ਼ੁਰੂ ਕੀਤੇ ਜਾਣ ਨਾਲ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਹਨ।


ਇਸ ਲਈ ਉਨ੍ਹਾਂ ਨੂੰ ਮਾਣ ਹੈ ਕਿ ਉਹ ਅੱਜ ਪਹਿਲੇ ਦਿਨ ਇਸ ਫਲਾਈਟ ਨੂੰ ਲੈ ਕੇ ਬਠਿੰਡਾ ਪਹੁੰਚੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫਲਾਈਟ ਨੂੰ ਚੱਲਦਾ ਰੱਖਣ ਲਈ ਵੱਧ ਤੋਂ ਵੱਧ ਸਫਰ ਕਰਨ ਤਾਂ ਜੋ ਕੰਪਨੀ ਆਉਂਦੇ ਦਿਨਾਂ ਵਿੱਚ ਇਸ ਤਿੰਨ ਦਿਨ ਬਠਿੰਡਾ ਆਉਣ ਵਾਲੇ ਜਹਾਜ਼ ਨੂੰ ਰੋਜ਼ਾਨਾ ਕਰ ਸਕੇ ਤੇ ਮਾਲਵੇ ਨੂੰ ਉਸ ਦ ਵੱਡਾ ਫਾਇਦਾ ਮਿਲ ਸਕੇ।


ਬਠਿੰਡਾ ਤੋਂ ਦਿੱਲੀ ਪਹੁੰਚੀ ਫਲਾਈਟ ਦੇ ਮੁਸਾਫਰਾਂ ਦਾ ਸਵਾਗਤ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਫਲਾਈਟ ਨਾਲ ਸ਼ੁਰੂ ਹੋਣ ਉਤੇ ਮਾਲਵੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਸਰਕਾਰ ਵੱਲੋਂ ਇਸ ਨੂੰ ਰੋਜ਼ਾਨਾ ਕਰਨ ਲਈ ਵੀ ਵਿਚਾਰਿਆ ਜਾ ਰਿਹਾ ਹੈ। ਇਸ ਫਲਾਈਟ ਦੇ ਰੋਜ਼ਾਨਾ ਸ਼ੁਰੂ ਹੋਣ ਵਾਲਾ ਕਾਰੋਬਾਰੀਆਂ ਨੂੰ ਵੱਡਾ ਲਾਭ ਹੋਵੇਗਾ ਤੇ ਸਮੇਂ ਦੀ ਵੀ ਬੱਚਤ ਹੋਵੇਗੀ।


ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਬਠਿੰਡਾ ਦੇ ਏਅਰਪੋਰਟ ਤੋਂ ਉਡਾਨਾਂ ਬੰਦ ਸਨ ਜਿਸ ਦੀ ਸਭ ਤੋਂ ਵੱਡੀ ਦਿੱਕਤ ਉਨ੍ਹਾਂ ਨੂੰ ਖੁਦ ਨੂੰ ਆ ਰਹੀ ਸੀ ਤੇ ਉਨ੍ਹਾਂ ਵੱਲੋਂ ਵਾਰ-ਵਾਰ ਕੇਂਦਰ ਸਰਕਾਰ ਨਾਲ ਰਾਬਤਾ ਕਰਕੇ ਬਠਿੰਡਾ ਦੀ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਅੱਜ ਇਸ ਕੋਸ਼ਿਸ਼ ਨੂੰ ਬੂਰ ਪਿਆ ਹੈ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਫਲਾਈਟਾਂ ਸ਼ੁਰੂ ਹੋਣ ਨਾਲ ਬਠਿੰਡਾ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।


ਇਹ ਵੀ ਪੜ੍ਹੋ : Assembly Elections 2023: 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ, 3 ਦਸੰਬਰ ਨੂੰ ਆਉਣਗੇ ਨਤੀਜੇ