ਚੰਡੀਗੜ੍ਹ- ਖੂਨ ਸਰੀਰ ਨੂੰ ਸਹੀ ਤਰ੍ਹਾਂ ਨਲਾ ਚਲਾਉਣ ਤੇ ਤੰਦਰੁਸਤ ਰੱਖਣ ਲਈ ਜ਼ਰੂਰੀ ਹੁੰਦਾ ਹੈ। ਪਰ ਕਈ ਵਾਰ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਜਾਂ ਫਿਰ ਖੂਨ ਗਾੜ੍ਹਾ ਹੋ ਜਾਂਦਾ ਹੈ। ਖੂਨ ਗਾੜ੍ਹੇ ਹੋਣ ਦੀ ਸਮੱਸਿਆ ਨਾਲ ਬਲੱਡ ਕਲੋਟਿੰਗ ਹੋ ਜਾਂਦੀ ਹੈ। ਇਹ ਅੱਜਕੱਲ੍ਹ ਇਕ ਆਮ ਬੀਮਾਰੀ ਬਣ ਗਈ ਹੈ। ਖੂਨ ਗਾੜ੍ਹਾ ਹੋਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰਾਲ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ । ਇਸ ਦੇ ਨਾਲ ਨਾਲ ਦਿਲ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।
ਖੂਨ ਨੂੰ ਪਤਲਾ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਹਨ। ਪਰ ਅਸੀ ਇਸ ਨੂੰ ਘਰੇਲੂ ਨੁਸਖਿਆਂ ਰਾਹੀ ਵੀ ਪਤਲਾ ਕਰ ਸਕਦੇ ਹਾਂ। ਸਾਨੂੰ ਆਪਣੇ ਆਹਾਰ ਵਿਚ ਉਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਖੂਨ ਪਤਲਾ ਰਹਿ ਸਕੇ।


COMMERCIAL BREAK
SCROLL TO CONTINUE READING

ਹਲਦੀ ਤੇ ਲਸਣ ਦੀ ਵਰਤੋ ਕਰੋ


ਹਲਦੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਲਸਣ ਵਿੱਚ ਬਹੁਤ ਸਾਰੇ ਐਂਟੀ ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਲਸਣ ਖਾਣ ਨਾਲ ਖੂਨ ਪਤਲਾ ਹੁੰਦਾ ਹੈ ਅਤੇ ਵਧਿਆ ਹੋਇਆ ਕੋਲੈਸਟਰੋਲ ਵੀ ਘਟ ਜਾਂਦਾ ਹੈ। ਹਲਦੀ ਚ ਮੌਜੂਦ ਕਰਕਿਊਮਿਨ ਤੱਤ ਸਾਡੇ ਖੂਨ ਪਤਲਾ ਰੱਖਦਾ ਹੈ। ਇਸ ਲਈ ਜੇ ਤੁਹਾਨੂੰ ਗਾੜ੍ਹੇ ਖ਼ੂਨ ਦੀ ਸਮੱਸਿਆ ਹੈ, ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਜ਼ਰੂਰ ਪੀਓ। ਹਲਦੀ ਵਾਲਾ ਪਾਣੀ ਦੇ ਲਈ ਇਕ ਗਿਲਾਸ ਗਰਮ ਪਾਣੀ ਵਿੱਚ ਅੱਧਾ ਚਮਚ ਹਲਦੀ ਮਿਲਾ ਲਓ ਅਤੇ ਇਸ ਵਿਚ ਨਿੰਬੂ ਵੀ ਮਿਲਾ ਸਕਦੇ ਹੋ।


ਅਦਰਕ


ਖੂਨ ਗਾੜ੍ਹੇ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਅਦਰਕ ਦੀ ਚਾਹ ਬਣਾ ਕੇ ਪੀਓ । ਇਸ ਨਾਲ ਤੁਹਾਡਾ ਖੂਨ ਹਮੇਸ਼ਾ ਪਤਲਾ ਰਹੇਗਾ। ਇਸਦੇ ਲਈ ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਅਦਰਕ ਦੀ ਪੇਸਟ, ਚੁਟਕੀ ਭਰ ਦਾਲਚੀਨੀ ਅਤੇ ਇੱਕ ਇਲਾਇਚੀ ਮਿਲਾ ਕੇ ਕਾੜ੍ਹਾ ਬਣਾ ਲਓ ਅਤੇ ਇਸ ਨੂੰ ਚਾਹ ਦੀ ਤਰ੍ਹਾਂ ਪੀਓ। ਇਸ ਨਾਲ ਖੂਨ ਪਤਲਾ ਰਹੇਗਾ ਅਤੇ ਸਰੀਰ ਦੇ ਕਿਸੇ ਵੀ ਅੰਗ ਵਿਚ ਸੋਜ ਰਹਿੰਦੀ ਹੈ, ਤਾਂ ਉਹ ਵੀ ਠੀਕ ਹੋ ਜਾਵੇਗੀ।


ਫਾਈਬਰ ਤੇ ਓਮੇਗਾ ਥ੍ਰੀ ਵਾਲੀਆਂ ਚੀਜ਼ਾਂ


ਜਿਹੜੀਆਂ ਚੀਜ਼ਾਂ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਚੀਜ਼ਾਂ ਨੂੰ ਜ਼ਿਆਦਾ ਖਾਓ । ਤੁਹਾਨੂੰ ਮੰਨਣਾ ਇਸ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਖੂਨ ਸਾਫ ਹੁੰਦਾ ਹੈ। ਓਮੇਗਾ ਥ੍ਰੀ ਵਾਲੀਆਂ ਚੀਜ਼ਾਂ ਵੀ ਖ਼ੂਨ ਨੂੰ ਜੰਮਣ ਨਹੀਂ ਦਿੰਦੀਆਂ। ਇਹ ਚੀਜ਼ਾਂ ਬੁਰੇ ਕੋਲੈਸਟਰੋਲ ਨੂੰ ਬਾਹਰ ਕਰਦੀਆਂ ਹਨ ਅਤੇ ਚੰਗੇ ਕੋਲੈਸਟਰੋਲ ਨੂੰ ਵਧਾਉਂਦੀਆਂ ਹਨ। 


WATCH LIVE TV