Gurdaspur News: ਚਾਰ ਮਹੀਨੇ ਲਈ ਕੇਸੋਪੁਰ ਛੰਬ ਬਣਦਾ ਹੈ ਖੂਬਸੂਰਤ ਵਿਦੇਸ਼ੀ ਮਹਿਮਾਨਾਂ ਦਾ ਰੈਣ ਬਸੇਰਾ!
Gurdaspur News: ਕੇਸ਼ੋਪੁਰ ਛੰਬ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਸਾਲ ਨਵੰਬਰ ਤੱਕ ਕੇਸ਼ੋਪੁਰ ਛੰਬ ਨੂੰ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ।
Gurdaspur News/ਅਵਤਾਰ ਸਿੰਘ: ਕੁਦਰਤ ਆਪਣੇ ਆਪ ਵਿੱਚ ਬਹੁਤ ਸਾਰੀਆਂ ਹੈਰਾਨੀ ਜਨਕ ਖੂਬੀਆਂ ਸਮੇਟੇ ਹੋਏ ਹੈ। ਅਜਿਹਾ ਹੀ ਇਕ ਹੈਰਾਨੀਜਨਕ ਸੱਚ ਇਹ ਹੈ ਕਿ ਖੂਬਸੂਰਤ ਵਿਦੇਸ਼ੀ ਮਹਿਮਾਨਾਂ ਯਾਨੀ ਪੰਛੀਆਂ ਦੀਆਂ 90 ਦੇ ਕਰੀਬ ਪ੍ਰਜਾਤੀਆਂ ਹਜ਼ਾਰਾਂ ਮੀਲ ਦੂਰ ਆਪਣੇ ਵਤਨ ਛੱਡ ਕੇ ਭਾਰਤ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਇੱਥੇ ਆ ਜਾਂਦੀਆਂ ਹਨ। ਦਰਅਸਲ ਚੀਨ, ਰੂਸ ਅਤੇ ਸਾਈਬੇਰੀਆ ਆਦਿ ਜਿਹੇ ਦੇਸ਼ਾਂ ਵਿੱਚ ਇੰਨੀ ਦੇਣੀ ਬਰਫ ਪੈ ਜਾਂਦੀ ਹੈ ਤੇ ਪੰਛੀਆਂ ਨੂੰ ਖਾਣ ਲਈ ਕੁਝ ਨਹੀਂ ਲੱਭਦਾ।
ਅਜਿਹੇ ਵਿੱਚ ਉਹ ਭਾਰਤ ਦੇ ਕੁਝ ਇਲਾਕਿਆਂ ਨੂੰ ਆਪਣੇ ਲਈ ਸੁਰੱਖਿਤ ਸਮਝਦੇ ਹਨ ਜਿਨਾਂ ਵਿੱਚੋਂ ਗੁਰਦਾਸਪੁਰ ਦੇ ਨਜ਼ਦੀਕ ਵਿੱਚ ਏਕੜ ਵਿੱਚ ਫੈਲੀ ਕੁਦਰਤੀ ਕੇਸ਼ੋਪੁਰ ਛੰਬ ਵੀ ਸ਼ਾਮਿਲ ਹੈ। ਫਿਲਹਾਲ ਸਰਦੀ ਦਾ ਮੌਸਮ ਦੇਰੀ ਨਾਲ ਸ਼ੁਰੂ ਹੋਣ ਕਾਰਨ ਇਸ ਵਾਰ ਵਿਦੇਸ਼ੀ ਮਹਿਮਾਨਾਂ ਦੀ ਤਾਦਾਦ ਬਹੁਤ ਘੱਟ ਹੈ ਅਤੇ ਫਿਲਹਾਲ ਪੰਜ ਫੀਸਦੀ ਦੇ ਕਰੀਬ ਪੰਛੀ ਹੀ ਇਧਰ ਪਹੁੰਚੇ ਹਨ। ਵਨ ਗਾਰਡ ਸਚਿਨ ਅਨੁਸਾਰ ਅੱਠ ਕਿਸਮਾਂ ਦੇ ਫਿਲਹਾਲ ਹਜ਼ਾਰ ਤੋਂ 1200 ਪੰਛੀਆਂ ਦੀ ਆਮਦ ਹੀ ਕੇਸ਼ੋਪੁਰ ਛੰਬ ਵਿੱਚ ਰਿਕਾਰਡ ਕੀਤੀ ਗਈ ਹੈ। ਪਰ ਨਵੰਬਰ ਮਹੀਨੇ ਦੇ ਅੰਤ ਤੱਕ ਜੇਕਰ ਠੰਡ ਵੱਧ ਗਈ ਤਾਂ 15 ਤੋਂ 25 ਹਜਾਰ ਦੀ ਗਿਣਤੀ ਵਿੱਚ ਇੱਥੇ ਵੱਖ-ਵੱਖ ਤਰਹਾਂ ਦੇ ਖੂਬਸੂਰਤ ਪੰਛੀ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ: Canada Visitor Visa: ਕੈਨੇਡਾ ਵੱਲੋਂ ਟੂਰਿਸਟ ਵੀਜ਼ਾ ਨੀਤੀ ਵਿੱਚ ਕੀ ਕੀਤੇ ਗਏ ਹਨ ਬਦਲਾਅ, ਜਾਣੋ ਇੱਥੇ ਡਿਟੇਲ ਨਾਲ ਜਾਣਕਾਰੀ
ਗੌਰਤਲਬ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਏਥੇ ਨੇਚਰ ਟਰਾਇਲ, ਪੈਡਲ ਬੋਟਿੰਗ ਅਤੇ ਪ੍ਰਵਾਸੀ ਪੰਛੀਆਂ ਬਾਰੇ ਜਾਣਕਾਰੀ ਦੇਣ ਵਾਲੇ ਬੋਰਡ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਬ ਦੇ ਵਿਆਖਿਆ ਕੇਂਦਰ ਨੂੰ ਵੀ ਹੋਰ ਵਿਕਸਤ ਕੀਤਾ ਜਾਵੇਗਾ ਤਾਂ ਜੋ ਏਥੇ ਕੁਦਰਤ ਅਤੇ ਪਰਵਾਸੀ ਪੰਛੀਆਂ (Migratory birds) ਦਾ ਅਨੰਦ ਮਾਨਣ ਆਉਣ ਵਾਲੇ ਵਿਅਕਤੀਆਂ ਨੂੰ ਕੇਸ਼ੋਪੁਰ ਛੰਬ ਅਤੇ ਏਥੇ ਆਉਣ ਵਾਲੇ ਪੰਛੀਆਂ ਬਾਰੇ ਮੁਕੰਮਲ ਜਾਣਕਾਰੀ ਮਿਲ ਸਕੇ।
ਕੇਸ਼ੋਪੁਰ ਛੰਬ, ਗੁਰਦਾਸਪੁਰ ਸ਼ਹਿਰ ਤੋਂ 5 ਕਿਲੋਮੀਟਰ ਦੂਰ ਬਹਿਰਾਮਪੁਰ ਸੜਕ ’ਤੇ ਸਥਿਤ ਹੈ ਅਤੇ ਇਹ ਕੇਸ਼ੋਪੁਰ, ਮਿਆਣੀ, ਡੱਲਾ, ਮੱਟਮ ਤੇ ਮਗਰ ਮੂੰਧੀਆਂ ਨਾਂਅ ਦੇ ਪਿੰਡਾਂ ਤੱਕ 850 ਏਕੜ ਰਕਬੇ ਵਿੱਚ ਇਹ ਛੰਬ ਫੈਲੀ ਹੋਈ ਹੈ। ਇੱਥੇ ਛੋਟੇ ਤੇ ਵੱਡੇ ਕੁਦਰਤੀ ਤਲਾਬ ਹਨ, ਜਿਨ੍ਹਾਂ ਵਿੱਚ ਬਹੁਤਾ ਪਾਣੀ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਕੇਸ਼ੋਪੁਰ ਛੰਬ ਦਾ ਪੂਰਾ ਨਾਂਅ ਮਾਰਚ 2013 ਵਿੱਚ ‘ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ’ ਰੱਖਿਆ ਗਿਆ ਸੀ ਅਤੇ ਇਹ ਹੁਣ ਰਾਮਸਰ ਸਾਈਟ ਵਿੱਚ ਸ਼ੁਮਾਰ ਹੈ।