ਚੰਡੀਗੜ੍ਹ- ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਮਾਤਾ ਤ੍ਰਿਪਤਾ ਜੀ ਦੀ ਕੁੱਖੋ ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਦੇ ਰਾਹ ‘ਤੇ ਤੁਰੇ ਅਤੇ ਸਮੁੱਚੀ ਲੁਕਾਈ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ।


COMMERCIAL BREAK
SCROLL TO CONTINUE READING

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲੇ ਦੇ ਨਿਵਾਸੀ ਮੂਲ ਚੰਦ ਦੀ ਧੀ ਮਾਤਾ ਸੁਲਖਣੀ ਜੀ ਨਾਲ ਸੰਨ 1487 ਈਸਵੀ ਨੂੰ  ਹੋਇਆ। ਬਟਾਲਾ ਵਿੱਚ ਜਿਸ ਜਗ੍ਹਾਂ ‘ਤੇ ਗੁਰੂ ਸਾਹਿਬ ਜੀ ਦੀ ਬਾਰਾਤ ਨੂੰ ਠਹਿਰਾਇਆ ਗਿਆ ਸੀ, ਉਸ ਅਸਥਾਨ ‘ਤੇ ਗੁਰੂਦੁਆਰਾ ਸ੍ਰੀ ਗੁਰੂ ਕੰਧ ਸਾਹਿਬ ਸ਼ੁਸ਼ੋਭਿਤ ਹੈ ਅਤੇ ਜਿਸ ਜਗ੍ਹਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਉਸ ਅਸਥਾਨ ‘ਤੇ ਗੁਰੂਦਾਆਰਾ ਸ੍ਰੀ ਗੁਰੂ ਡੇਹਰਾ ਸਾਹਿਬ ਸ਼ੁਸੋਭਿਤ ਹੈ। ਜਿੱਥੇ ਹਰ ਸਾਲ ਵਿਆਹ ਪੁਰਬ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ।


ਗੁਰੂ ਸਾਹਿਬ ਜੀ ਦਾ ਵਿਆਹ ਇਤਿਹਾਸਕ ਪੱਖੋ ਵੀ ਵਿਲੱਖਣ ਹੈ ਕਿਉਕਿ ਗੁਰੂ ਸਾਹਿਬ ਜੀ ਨੇ ਇੱਕ ਨਵੀਂ ਤੇ ਵਿੱਲਖਣ ਸੋਚ ਨਾਲ ਵਿਆਹ ਕਰਵਾਇਆ ਸੀ। ਜਦੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਲਈ ਅੱਗਨ ਕੁੰਡ ਲਿਆਦਾਂ ਗਿਆ ਤਾਂ ਗੁਰੂ ਸਾਹਿਬ ਵੱਲੋਂ ਪੰਡਿਤ ਹਰਦਿਆਲ ਜੀ ਨੂੰ ਕਿਹਾ ਜਾਂਦਾ ਹੈ ਕਿ ਉਹ ਅਗਨੀ ਦੇ ਫੇਰੇ ਨਹੀਂ ਲੈਣਗੇ। ਇਹ ਸੁਣ ਕੇ ਸਭ ਹੈਰਾਨ ਹੋ ਗਏ ਤਾਂ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਉਹ ਪਾਰਬ੍ਰਹਮ ਵਾਹਿਗੁਰੂ ਨੂੰ ਮੰਨਦੇ ਹਨ ਤੇ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਵਿੱਚ ਰੱਖ ਕੇ ਲਾਵਾਂ ਲੈਣਗੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਾਗਜ ‘ਤੇ ਮੂਲ ਮੰਤਰ ਦਾ ਪਾਠ ਲਿਖਿਆ ਤੇ ਉਸ ਨੂੰ ਵਿੱਚ ਰੱਖ ਕੇ 4 ਲਾਵਾਂ ਲੈ ਕੇ ਵਿਆਹ ਕਰਵਾਇਆ। ਜਿਸ ਤੋਂ ਬਾਅਦ ਸਿੱਖ ਧਰਮ ਵਿੱਚ ਹਮੇਸ਼ਾ ਲਈ ਸ਼ਬਦ ਗੁਰੂ ਦੀ ਹਜੂਰੀ ਵਿੱਚ 4 ਲਾਵਾਂ ਲੈ ਕੇ ਵਿਆਹ ਕਰਵਾਉਣ ਦੀ ਰੀਤ ਚੱਲੀ। ਹਰ ਸਾਲ ਇਹ ਵਿਆਹ ਪੁਰਬ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਪੁਰਬ ਵਿੱਚ ਸ਼ਾਮਲ ਹੰਦੀਆਂ ਹਨ।


WATCH LIVE TV