Muktsar News: ਵਣ ਵਿਭਾਗ ਵੱਲੋਂ ਹੁਣ ਪੌਦੇ ਮੁਫ਼ਤ ਦੇਣ ਦੀ ਬਜਾਏ ਮੁੱਲ ਦੇਣ ਦਾ ਫੁਰਮਾਨ
Muktsar News: ਪੰਜਾਬ ਦੇ ਵਣ ਵਿਭਾਗ ਵੱਲੋਂ ਹੁਣ ਮੁਫ਼ਤ ਦੀ ਬਜਾਏ ਮੁੱਲ ਪੌਦੇ ਦੇਣ ਦਾ ਫੁਰਮਾਨ ਸੁਣਾਇਆ ਗਿਆ ਹੈ।
Muktsar News(ਅਨਮੋਲ ਸਿੰਘ ਵੜਿੰਗ): ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਹਰ ਸਾਲ ਇਸ ਸੀਜ਼ਨ ਵਿੱਚ ਪਿੰਡਾਂ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਮੁਫ਼ਤ ਹਰਿਆਲੀ ਭਰੇ ਪੌਦੇ ਮੁਫ਼ਤ ਦਿੱਤੇ ਜਾਂਦੇ ਸਨ ਪਰ ਹੁਣ ਵਿਭਾਗ ਨੇ ਇਕ ਵੱਖਰਾ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਹੁਣ ਸਰਕਾਰੀ ਨਰਸਰੀਆਂ ਵਿੱਚ ਪੌਦੇ ਮੁਫ਼ਤ ਦੀ ਬਜਾਏ ਮੁੱਲ ਦਿੱਤੇ ਜਾਣ।
ਜਦੋਂ ਵਣ ਵਿਭਾਗ ਮਲੌਟ ਰੇਜ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਲਕੁਲ ਪਹਿਲਾਂ ਸਰਕਾਰੀ ਨਰਸਰੀਆਂ ਵਿਚ ਪੌਦੇ ਮੁਫ਼ਤ ਦਿੱਤੇ ਜਾਂਦੇ ਸਨ। ਹੁਣ ਵਣ ਵਿਭਾਗ ਨੇ ਇਕ ਪੱਤਰ ਜਾਰੀ ਕੀਤਾ ਹੈ ਕਿ ਇਸ ਪੌਦੇ ਮੁੱਲ ਦਿੱਤੇ ਜਾਣ ਜਿਨ੍ਹਾਂ ਦੀ ਰੇਟ ਲਿਸਟ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : Amritsar News: ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਨਾਲ ਮੁਲਾਕਾਤ ਕੀਤੀ
ਦੂਜੇ ਪਾਸੇ ਸਮਾਜ ਸੇਵੀ ਅਤੇ ਕੌਂਸਲਰ ਹਰਮੇਲ ਸਿੰਘ ਸੰਧੂ ਨੇ ਇਸ ਵਣ ਵਿਭਾਗ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਉਤੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਸੰਸਥਾ ਬਣਾਈ ਗਈ। ਜਿਸ ਨੇ ਪਿਛਲੇ ਕਈ ਸਾਲਾਂ ਤੋਂ ਹਰਿਆਲੀ ਭਰੇ ਪੌਦੇ ਲਗਾਏ ਜਾਂਦੇ ਹਨ ਪਰ ਇਸ ਵਾਰ ਵਣ ਵਿਭਾਗ ਵੱਲੋਂ ਨਰਸਰੀਆਂ ਵਿੱਚ ਪੌਦੇ ਮੁੱਲ ਵੇਚਣ ਦਾ ਪੱਤਰ ਜਾਰੀ ਕੀਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਵਾਤਾਵਰਨ ਨੂੰ ਜੇ ਹਰਿਆ ਭਰਿਆ ਬਣਾਉਣਾ ਹੈ ਤਾਂ ਪੌਦੇ ਮੁਫ਼ਤ ਦਿੱਤੇ ਜਾਣ ਅਤੇ ਆਮ ਲੋਕਾਂ ਨੂੰ ਵੀ ਬੇਨਤੀ ਹੈ ਕੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇ।
ਇਹ ਵੀ ਪੜ੍ਹੋ : Chandhigarh News: ਹਰਸਿਮਰਤ ਬਾਦਲ ਵੱਲੋਂ ਪਾਕਿਸਤਾਨ ਤੇ ਕੇਂਦਰੀ ਏਸ਼ੀਆ ਨਾਲ ਵਪਾਰ ਲਈ ਵਾਹਗਾ ਤੇ ਹੁਸੈਨੀਵਾਲਾ ਸਰਹੱਦਾਂ ਖੋਲ੍ਹਣ ਦੀ ਮੰਗ