HSGPC News: ਪੰਜੋਖਰਾ ਸਾਹਿਬ `ਚ ਹੋਏ ਵਿਵਾਦ ਦੀ ਜਾਂਚ ਲਈ ਗਿਆਨੀ ਰਘਬੀਰ ਸਿੰਘ ਵੱਲੋਂ ਸਬ-ਕਮੇਟੀ ਦਾ ਗਠਨ
HSGPC News: ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜੋਖਰਾ ਸਾਹਿਬ ਵਿੱਚ ਹੋਏ ਵਿਵਾਦ ਲਈ ਜਾਂਚ ਲਈ ਸਬ ਕਮੇਟੀ ਦਾ ਗਠਨ ਕੀਤਾ ਹੈ।
HSGPC News: ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 14 ਅਗਸਤ 2023 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਅੱਠਵੀਂ ਪੰਜੋਖਰਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਹਾਜ਼ਰ ਪ੍ਰਬੰਧਕ/ਮੈਂਬਰਾਂ ਵੱਲੋਂ ਇੱਕ-ਦੂਜੇ ਨਾਲ ਗਾਲੀ-ਗਲੋਚ ਕਰਦਿਆਂ ਬਹੁਤ ਹੀ ਨਿੰਦਣਯੋਗ ਕਾਰਜ ਕੀਤਾ ਗਿਆ ਹੈ।
ਜਿਸ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਪੜਤਾਲ ਕਰਨ ਲਈ ਸਿੰਘ ਸਾਹਿਬ ਵੱਲੋਂ ਪੰਜ ਮੈਂਬਰੀ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਸਬ-ਕਮੇਟੀ ਉਪਰੋਕਤ ਮਸਲੇ ਦੀ ਮੁਕੰਮਲ ਜਾਂਚ ਪੜਤਾਲ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ।
ਇਹ ਵੀ ਪੜ੍ਹੋ : Himachal Pradesh Weather News: ਹਿਮਾਚਲ 'ਚ 2 ਗਰਭਵਤੀ ਔਰਤਾਂ ਨੂੰ ਕੀਤਾ ਗਿਆ ਏਅਰਲਿਫਟ, ਮੰਡੀ ਦੇ ਹਸਪਤਾਲ ਪਹੁੰਚਾਇਆ
ਇਸ ਕਮੇਟੀ ਵਿੱਚ ਬਾਬਾ ਗੁਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸੁਖਵਰਸ਼ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਖਾਲਸਾ ਕਾਲਜੀਏਟ ਸਕੂਲ, ਸ੍ਰੀ ਅੰਮ੍ਰਿਤਸਰ, ਇੰਜੀ. ਸਰਬਜੀਤ ਸਿੰਘ ਚੰਡੀਗੜ੍ਹ ਅਤੇ ਅਜੀਤ ਸਿੰਘ (ਮੈਂਬਰ/ਕੋਆਰਡੀਨਟਰ) ਇੰਚਾਰਜ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਮੈਂਬਰ ਵਜੋਂ ਨਾਮਜ਼ਦ ਕੀਤੇ ਗਏ ਹਨ।
ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਲੈ ਕੇ ਹੁਣ ਤੱਕ ਇਸ ਦੀ ਵਾਗਡੋਰ ਬਹੁਤ ਸਾਰੇ ਲੋਕਾਂ ਕੋਲ ਰਹੀ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਇਸ ਦੇ ਪ੍ਰਧਾਨ ਰਹੇ ਹਨ। ਇਸ ਸਮੇਂ ਮਹੰਤ ਕਰਮਜੀਤ ਸਿੰਘ ਦੇ ਹੱਥ ਵਿੱਚ ਵਾਗਡੋਰ ਹੈ। ਐਚਐਸਜੀਪੀਸੀ ਦੇ ਰਾਜ ਵਿੱਚ ਅਜੇ ਤੱਕ ਕੋਈ ਚੋਣ ਨਹੀਂ ਹੋਈ ਹੈ। ਸਰਕਾਰ ਵੱਲੋਂ ਨਿਯੁਕਤ ਕੀਤੇ ਮੈਂਬਰ ਹੀ ਇਸ ਦੀ ਕਮਾਨ ਸੰਭਾਲ ਰਹੇ ਹਨ। ਅਜਿਹੇ ਵਿੱਚ ਇਸ ਕਮੇਟੀ ਵਿੱਚ ਕਈ ਵਾਰ ਆਪਸੀ ਵਿਵਾਦ ਵੀ ਹੋ ਚੁੱਕੇ ਹਨ।
ਸੂਬੇ ਵਿੱਚ ਕਰਨਾਲ, ਸਿਰਸਾ, ਕੁਰੂਕਸ਼ੇਤਰ ਅਤੇ ਅੰਬਾਲਾ ਲੋਕ ਸਭਾ ਹਲਕਿਆਂ ਵਿੱਚ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਹੈ। ਕਮੇਟੀ ਵਿੱਚ ਕੁੱਲ 40 ਮੈਂਬਰ ਹਨ। ਸੂਬੇ ਵਿੱਚ 40 ਵਾਰਡਾਂ ਵਿੱਚ ਨਵੇਂ ਵੋਟਰ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ : Ladakh Accident News: ਲੱਦਾਖ 'ਚ ਸ਼ਹੀਦ ਹੋਏ ਜਵਾਨਾਂ ਦੇ ਘਰ ਜਾਣਗੇ CM ਭਗਵੰਤ ਮਾਨ, ਪਰਿਵਾਰਾਂ ਨੂੰ ਦੇਣਗੇ 1 ਕਰੋੜ ਦੀ ਮਦਦ ਰਾਸ਼ੀ