ਚੰਡੀਗੜ੍ਹ- ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਵਿਜੀਲੈਂਸ ਵਿਭਾਗ ਵਲੋਂ ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੂੰ ਆਸ਼ੂ ਦਾ 2 ਦਿਨਾਂ ਦਾ ਹੋਰ ਰਿਮਾਂਡ ਮਿਲ ਗਿਆ ਹੈ। ਦੱਸੇਦੇਈਏ ਕਿ ਆਸ਼ੂ ਪਿਛਲੇ ਚਾਰ ਦਿਨਾਂ ਤੋਂ ਵਿਜੀਲੈਂਸ ਵਿਭਾਗ ਕੋਲ ਰਿਮਾਂਡ ‘ਤੇ ਸੀ।


COMMERCIAL BREAK
SCROLL TO CONTINUE READING

ਆਸ਼ੂ ਦੇ ਕਰੀਬੀ ਵੀ ਹੋਏ ਕੇਸ ‘ਚ ਨਾਮਜ਼ਦ


ਵਿਜੀਲੈਂਸ ਸੂਤਰਾਂ ਮੁਤਾਬਕ ਚਾਰ ਦਿਨਾਂ ਦੌਰਾਨ ਵਿਜੀਲੈਂਸ ਨੂੰ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ, ਜਿਸ ਆਧਾਰ 'ਤੇ ਹੀ ਵਿਜੀਲੈਂਸ ਬਿਊਰੋ ਵਲੋਂ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਸੰਨੀ ਭੱਲਾ ਦੋ ਸਹਾਇਕਾਂ ਇੰਦਰਜੀਤ ਸਿੰਘ ਇੰਦੀ ਅਤੇ ਪੰਕਜ ਮੀਨੂ ਮਲਹੋਤਰਾ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਅਜੇ ਫਰਾਰ ਹਨ। ਦੂਜੇ ਪਾਸੇ ਵਿਜੀਲੈਂਸ ਵਿਭਾਗ ਨੂੰ ਪਤਾ ਲੱਗਿਆ ਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਦੁਬਈ ਦੇ ‘ਚ ਕੀਤੀ ਗਈ ਹੈ, ਵਿਭਾਗ ਵੱਲੋਂ ਜਿਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


WATCH LIVE TV