Surjit Rakhra: ਗਿਆਨੀ ਹਰਪ੍ਰੀਤ ਸਿੰਘ ਦੇ ਹੱਕ `ਚ ਨਿੱਤਰੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ; ਦਿੱਤਾ ਇਹ ਬਿਆਨ
Surjit Rakhra: ਗਿਆਨੀ ਹਰਪ੍ਰੀਤ ਸਿੰਘ ਦੀਆਂ ਤਿੰਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਭੂਚਾਲ ਆ ਗਿਆ।
Surjit Rakhra: ਗਿਆਨੀ ਹਰਪ੍ਰੀਤ ਸਿੰਘ ਦੀਆਂ ਤਿੰਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਭੂਚਾਲ ਆ ਗਿਆ। ਇਸ ਦਰਮਿਆਨ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਨਿੱਤਰਦੇ ਹੋਏ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਤਾਂ ਅਸੀਂ ਕੱਟੜ ਸਿੱਖ ਕਹਾਉਂਦੇ ਹਾਂ ਤੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਉਪਰ ਸਾਡੇ ਲਈ ਕੁਝ ਨਹੀਂ। ਹੁਣ ਇਸ ਉਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਸਿੱਖ ਭਾਈਚਾਰਾ ਸ੍ਰੀ ਅਕਾਲ ਤਖਤ ਸਾਹਿਬ ਉਤੇ ਭਰੋਸਾ ਕਰਦਾ ਹੈ। ਅੱਜ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਇਸ ਨੂੰ ਬਦਨਾਮ ਕਰਨ ਉਤੇ ਲੱਗੇ ਹੋਏ ਹਾਂ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਕਿਸ ਨੇ ਕੀਤੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਗ੍ਰੰਥੀ ਲਗਾਇਆ, ਫਿਰ ਹੈੱਡ ਗ੍ਰੰਥੀ ਲਗਾਇਆ।
ਇਸ ਤੋਂ ਬਾਅਦ ਦੋ ਤਖ਼ਤ ਸਾਹਿਬ ਦੇ ਜਥੇਦਾਰ ਲਗਾਇਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਲਗਾਏ ਗਏ ਉਦੋਂ ਕੋਈ ਗੱਲ ਨਹੀਂ ਹੋਈ। ਅੱਜ ਉਨ੍ਹਾਂ ਨੇ ਜੇ ਕੋਈ ਸਖ਼ਤ ਅਤੇ ਸਹੀ ਫੈਸਲਾ ਲੈ ਲਿਆ ਹੈ ਤਾਂ ਇਹ ਸਭ ਹੋ ਰਿਹਾ ਹੈ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਇਹ ਜੋ ਚਾਹੁੰਦੇ ਹੋਣ ਉਹ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸਭ ਹੋ ਰਿਹਾ ਹੈ ਇਸ ਦੀ ਨਿਖੇਧੀ ਕਰਨੀ ਚਾਹੀਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਦਾ ਕਿਰਦਾਰ ਬਹੁਤ ਵੱਡਾ ਹੈ ਅਤੇ ਹਰ ਵੱਡਾ ਬੰਦ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਜਿੰਨੇ ਵੀ ਸਾਡੇ ਸੰਤ ਮਹਾਂਪੁਰਸ਼ ਨੇ ਉਹ ਸਾਰੇ ਗਿਆਨੀ ਹਰਪ੍ਰੀਤ ਸਿੰਘ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿ ਪਹਲਾਂ ਸੁਖਬੀਰ ਸਿੰਘ ਬਾਦਲ ਨੇ ਕੌਮ ਦਾ ਨੁਕਸਾਨ ਕੀਤਾ ਹੈ ਹੁਣ ਇਹ ਲੱਗੇ ਹੋਏ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਪੁੱਤਰ ਦੇ ਵਿਆਹ ਵਿੱਚ ਗਏ ਹਰਪ੍ਰੀਤ ਸਿੰਘ ਜਥੇਦਾਰ ਦੇ ਹੱਕ ਵਿੱਚ ਰੱਖੜਾ ਨੇ ਕਿਹਾ ਕਿ ਜਥੇਦਾਰ ਕਿਸੇ ਵੀ ਸਮਾਗਮ ਵਿੱਚ ਜਾ ਸਕਦੇ ਹਨ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਇਨ੍ਹਾਂ ਬੋਲਣ ਵਾਲਿਆਂ ਨੂੰ ਆਪ ਹੀ ਜਥੇਦਾਰ ਲੱਗ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Punjab Breaking Live Updates: ਖੰਨਾ ਦੇ ਵਾਰਡ ਨੰਬਰ-2 'ਚ ਅੱਜ ਦੁਬਾਰਾ ਹੋਵੇਗੀ ਵੋਟਿੰਗ; ਵੱਡੀਆਂ ਖ਼ਬਰਾਂ ਲਈ ਜੁੜੇ ਰਹੋ