Firozpur News: ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਭੁੱਖੇ ਪੇਟ ਸਕੂਲ ਗਏ ਨਰਸਰੀ ਜਮਾਤ ਦੇ ਬੱਚੇ ਦੀ ਵੀਡੀਓ ਨੇ ਹਰ ਕਿਸੇ ਨੂੰ ਝੰਜੋੜ ਦਿੱਤਾ ਹੈ। ਵਾਇਰਲ ਵੀਡੀਓ ਵਿੱਚ ਬੱਚਾ ਬਹੁਤ ਮਸੂਮੀਅਤ ਤੇ ਦਰਦ ਭਰੇ ਸ਼ਬਦਾਂ ਦੇ ਨਾਲ ਆਪਣੇ ਅਧਿਆਪਕ ਨੂੰ ਦੱਸਦਾ ਹੈ ਕਿ ਮੈਂ ਅੱਜ ਕੰਮ ਨਹੀਂ ਕਰਕੇ ਆਇਆ ਅਤੇ ਰੋਟੀ ਵੀ ਨਹੀਂ ਖਾ ਕੇ ਆਇਆ ਕਿਉਂਕਿ ਮੇਰੇ ਘਰ ਵਿੱਚ ਆਟਾ ਨਹੀਂ ਸੀ। ਇਹ ਬੋਲ ਸੁਣ ਕੇ ਇੱਕ ਵਾਰ ਅਧਿਆਪਕ ਦੇ ਮੂੰਹ ਵਿਚੋਂ ਵੀ ਹਾਏ ਨਿਕਲ ਗਈ।


COMMERCIAL BREAK
SCROLL TO CONTINUE READING

ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਮਗਰੋਂ ਕਈ ਮੀਡੀਆ ਚੈਨਲ ਬੱਚੇ ਅੰਮ੍ਰਿਤ ਦੇ ਘਰ ਪੁੱਜੇ ਅਤੇ ਘਰ ਦੇ ਮਾੜੇ ਹਾਲਾਤ ਦਿਖਾਏ। ਇਸ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਲੋਕ ਉਨ੍ਹਾਂ ਦੇ ਘਰ ਪੁੱਜ ਰਹੇ ਹਨ ਤੇ ਗ਼ਰੀਬ ਪਰਿਵਾਰ ਦੀ ਮਦਦ ਕਰ ਰਹੇ ਹਨ। ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੀ ਉਨ੍ਹਾਂ ਦੇ ਘਰ ਪੁੱਜੇ। ਰਮਿੰਦਰ ਆਂਵਲਾ ਨੇ ਅੰਮ੍ਰਿਤ ਦੇ ਮਾਤਾ-ਪਿਤਾ ਨੂੰ ਬਿਜਲੀ ਪਲਾਂਟ ਵਿੱਚ ਪੱਕੀ ਨੌਕਰੀ ਦਿੱਤੀ ਹੈ ਅਤੇ 51 ਹਜ਼ਾਰ ਰੁਪਏ ਦੀ ਨਕਦੀ ਸਹਾਇਤਾ ਦਿੱਤੀ ਹੈ।


ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਂਵਲਾ ਨੇ ਕਿਹਾ ਕਿ ਸਮੇਂ-ਸਮੇਂ ਦੀ ਸਰਕਾਰਾਂ ਨੂੰ ਅਜਿਹੇ ਪਰਿਵਾਰਾਂ ਵੱਲ ਧਿਆਨ ਦੇਣਾ ਚਾਹੀਦੀ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਇਸ ਵੀਡੀਓ ਨੂੰ ਦੇਖ ਕੇ ਹਜ਼ਾਰਾਂ ਲੋਕ ਭਾਵੁਕ ਹੋ ਗਏ ਹਨ। ਲੋਕ ਕਹਿੰਦੇ ਹਨ ਕਿ ਪੰਜਾਬ ਜੋ ਪੂਰੀ ਦੁਨੀਆ ਦਾ ਪੇਟ ਪਾਲਦਾ ਹੈ, ਉਸ ਪੰਜਾਬ 'ਚ ਕੋਈ ਭੁੱਖਾ ਕਿਵੇਂ ਰਹਿ ਸਕਦਾ ਹੈ। ਅੰਮ੍ਰਿਤ ਦੀ ਵੀਡੀਓ ਦੇਖ ਕੇ ਫ਼ਿਰੋਜ਼ਪੁਰ ਦੇ ਕਈ ਪਰਿਵਾਰ ਦੀ ਮਦਦ ਲਈ ਪਹੁੰਚੇ।


ਅਸਲੀਅਤ ਵਿੱਚ ਮਾਸੂਮ ਬੱਚੇ ਦੇ ਮਾਪੇ ਬਹੁਤ ਗਰੀਬ ਹਨ।  ਬੱਚੇ ਦੇ ਪਿਤਾ ਦੀ ਨਜ਼ਰ ਵਿੱਚ ਦਿੱਕਤ ਹੋਣ ਕਾਰਨ ਕੰਮ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਕਈ ਵਾਰ ਖਾਲੀ ਪੇਟ ਸੌਣਾ ਪੈਂਦਾ ਹੈ। ਬੱਚਿਆਂ ਦੀ ਮਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੱਚੇ ਨੂੰ ਸਕੂਲ ਭੇਜਣ ਲੱਗੀ ਤਾਂ  ਦੇਖਿਆ ਕਿ ਘਰ ਆਟਾ ਨਹੀਂ ਸੀ। ਉਸ ਨੇ ਇੱਕ ਦੋ ਘਰੋਂ ਵਿੱਚੋਂ ਆਟਾ ਪੁੱਛਿਆ ਤਾਂ ਪਰ ਉਸ ਨੂੰ ਆਟਾ ਨਹੀਂ ਮਿਲਿਆ। ਉਸ ਨੇ ਚੌਲ ਬਣਾ ਲਏ ਪਰ ਬੱਚੇ ਨੇ ਚੌਲ ਨਹੀਂ ਖਾਦੇ।  ਇਸ ਕਾਰਨ ਉਸ ਨੇ ਆਪਣੇ ਬੱਚੇ ਅੰਮ੍ਰਿਤ ਨੂੰ ਭੁੱਖੇ ਹੀ ਸਕੂਲ ਭੇਜਣ ਲਈ ਮਜਬੂਰ ਹੋਣਾ ਪਿਆ।


ਇਹ ਵੀ ਪੜ੍ਹੋ : Punjab Politics: ਸੰਸਦ ਮੈਂਬਰ ਮਲਵਿੰਦਰ ਕੰਗ ਨੇ ਲੋਕ ਸਭਾ ਵਿੱਚ ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਕੀਤੀ ਮੰਗ