Former Pakistan PM Imran Khan Ex wife Reham Khan's Third marriage: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਦੀ ਸਾਬਕਾ ਪਤਨੀ ਰੇਹਮ ਖ਼ਾਨ (Reham Khan) ਨੇ ਤੀਜਾ ਵਿਆਹ ਕਰਵਾ ਲਿਆ ਹੈ। 


COMMERCIAL BREAK
SCROLL TO CONTINUE READING


ਰੇਹਮ ਖ਼ਾਨ ਨੇ ਇਸ ਸਬੰਧੀ ਆਪਣੇ ਟਵਿੱਟਰ ਅਕਾਊਂਟ ’ਤੇ ਤਸਵੀਰ ਸ਼ੇਅਰ ਕੀਤੀ, ਜਿਸ ’ਚ ਉਹ ਆਪਣੇ ਘਰਵਾਲੇ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਲਿਖਿਆ "ਜਸਟ ਮੈਰਿਡ"। 



ਦੱਸ ਦੇਈਏ ਕਿ ਰੇਹਮ ਖ਼ਾਨ ਪਾਕਿਸਤਾਨ ’ਚ ਬ੍ਰਿਟਿਸ਼ ਪੱਤਰਕਾਰ ਹੈ ਅਤੇ ਇਸ ਤੋਂ ਪਹਿਲਾਂ ਉਸਨੇ ਇਮਰਾਨ ਖ਼ਾਨ ਨਾਲ ਵਿਆਹ ਕੀਤਾ ਸੀ, ਜੋ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਸੀ। ਰੇਹਮ ਖ਼ਾਨ ਦੇ ਨਵੇਂ ਘਰਵਾਲੇ ਦਾ ਨਾਮ ਮਿਰਜਾ ਬਿਲਾਲ ਬੇਗ ਹੈ। 
ਰੇਹਮ ਦਾ ਜਨਮ 3 ਅਪ੍ਰੈਲ, 1973 ਨੂੰ ਲੀਬੀਆ ’ਚ ਹੋਇਆ। ਉਹ ਉਰਦੂ ਅਤੇ ਅੰਗਰੇਜੀ ਸਣੇ ਚਾਰ ਭਾਸ਼ਾਵਾਂ ਜਾਣਦੀ ਹੈ, ਉਸਨੇ ਪੇਸ਼ਾਵਰ ਦੇ ਕਾਲਜ ਫ਼ਾਰ ਵੂਮੈਨ ਤੋਂ ਬੈਚਲਰ ਡਿਗਰੀ ਹਾਸਲ ਕੀਤੀ ਹੈ। 



ਸਾਲ 2006 ’ਚ ਉਸਨੇ ਲੀਗਲ ਟੀਵੀ ’ਤੇ ਸ਼ੋਅ ਹੋਸਟ ਕਰਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਇਸ ਤੋਂ ਬਾਅਦ ਉਹ ਬ੍ਰਿਟੇਨ ਦੇ ਸਨਸਾਈਨ ਰੇਡਿਓ ਸਟੇਸ਼ਨ ਨਾਲ ਜੁੜ ਗਈ। ਥੋੜ੍ਹਾ ਸਮਾਂ ਪਹਿਲਾਂ ਰੇਹਮ ਖ਼ਾਨ ਨੇ ਪਾਕਿਸਤਾਨੀ ਯੂ-ਟਿਊਬ ਸ਼ੋਅ (YouTube Show) ’ਚ ਕਿਹਾ ਕਿ ਉਹ ਤੀਸਰੀ ਦਫ਼ਾ ਵਿਆਹ ਕਰਵਾਉਣ ਲਈ ਤਿਆਰ ਹੈ। 



ਮਿਲੀ ਜਾਣਕਾਰੀ ਅਨੁਸਾਰ ਰੇਹਮ ਖ਼ਾਨ ਨੇ ਅਮਰੀਕਾ ’ਚ ਆਪਣੇ ਮਾਤਾ-ਪਿਤਾ ਕੋਲ ਇਹ ਵਿਆਹ ਕੀਤਾ ਹੈ। ਇਸ ਦੌਰਾਨ ਉਸਦਾ ਬੇਟਾ ਵੀ ਮੌਜੂਦ ਰਿਹਾ, ਰੇਹਮ ਖ਼ਾਨ ਦਾ ਘਰਵਾਲਾ ਮਿਰਜਾ ਬਿਲਾਲ ਬੇਗ ਵੀ ਇੱਕ ਪੱਤਰਕਾਰ ਹੈ ਅਤੇ ਚੈਨਲ ’ਚ ਕੰਮ ਕਰਦਾ ਹੈ। 



ਰੇਹਮ ਖ਼ਾਨ ਨੇ ਇਹ ਵਿਆਹ ਉਸ ਸਮੇਂ ਕੀਤਾ ਹੈ, ਜਦੋਂ ਉਸਦੇ ਸਾਬਕਾ ਪਤੀ ਇਮਰਾਨ ਖ਼ਾਨ ਸੈਕਸ ਆਡੀਓ ਲੀਕ ਹੋਣ ਕਾਰਨ ਵਿਵਾਦਾਂ ’ਚ ਹਨ। ਇਮਰਾਨ ਖ਼ਾਨ ਦੇ 3 ਆਡੀਓ ਕਲਿੱਪ ਲੀਕ ਹੋਏ ਹਨ, ਜਿਨ੍ਹਾਂ ’ਚ ਉਹ ਬਹੁਤ ਹੀ ਅਸ਼ਲੀਲ ਗੱਲਾ ਕਰਦੇ ਸੁਣਾਈ ਦੇ ਰਹੇ ਹਨ। ਇਸ ਮਾਮਲੇ ’ਚ ਇਮਰਾਨ ਖ਼ਾਨ ਦੀ ਕਾਫ਼ੀ ਕਿਰਕਿਰੀ ਹੋਈ ਹੈ। 


ਇਹ ਵੀ ਪੜ੍ਹੋ: ਠੰਡ ਤੋਂ ਬੱਚਣ ਲਈ ਮੁੰਡਿਆਂ ਨੇ ਕਮਰੇ ’ਚ ਬਾਲ਼ ਰੱਖੀ ਸੀ ਕੋਲੇ ਵਾਲੀ ਅੰਗੀਠੀ, ਨਤੀਜਾ...!