Former Sarpanch Threat: ਕਾਂਗਰਸ ਛੱਡ ਕੇ ਭਾਜਪਾ `ਚ ਸ਼ਾਮਿਲ ਹੋਏ ਸਾਬਕਾ ਸਰਪੰਚ ਨੂੰ ਮਿਲੀ ਧਮਕੀ
ਜਗਰਾਓਂ ਦੇ ਪਿੰਡ ਰਸੂਲਪੁਰ ਦੇ ਸਾਬਕਾ ਕਾਂਗਰਸੀ ਸਰਪੰਚ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰਨ ਉਤੇ ਸਾਬਕਾ ਸਰਪੰਚ ਨੂੰ ਆਸਟ੍ਰੇਲੀਆ ਤੋਂ ਭਾਜਪਾ ਛੱਡਣ ਦੀ ਧਮਕੀ ਮਿਲੀ। ਭਾਜਪਾ ਨਾ ਛੱਡਣ ਦੀ ਸੂਰਤ `ਚ ਸਾਬਕਾ ਸਰਪੰਚ ਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸਾਬਕਾ ਸਰਪੰਚ ਕੇਂਦਰੀ ਰਾਜ ਮੰਤਰੀ ਰ
Former Sarpanch Threat (ਰਜਨੀਸ਼ ਬਾਂਸਲ): ਜਗਰਾਓਂ ਦੇ ਪਿੰਡ ਰਸੂਲਪੁਰ ਦੇ ਸਾਬਕਾ ਕਾਂਗਰਸੀ ਸਰਪੰਚ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰਨ ਉਤੇ ਸਾਬਕਾ ਸਰਪੰਚ ਨੂੰ ਆਸਟ੍ਰੇਲੀਆ ਤੋਂ ਭਾਜਪਾ ਛੱਡਣ ਦੀ ਧਮਕੀ ਮਿਲੀ। ਭਾਜਪਾ ਨਾ ਛੱਡਣ ਦੀ ਸੂਰਤ 'ਚ ਸਾਬਕਾ ਸਰਪੰਚ ਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਸਾਬਕਾ ਸਰਪੰਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਨਜ਼ਦੀਕੀ ਹੈ। ਸਾਬਕਾ ਸਰਪੰਚ ਨੇ ਪੁਲਿਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ ਹੈ। ਇਸ ਸਬੰਧੀ ਸਾਬਕਾ ਸਰਪੰਚ ਨੇ ਐਸਐਸਪੀ ਜਗਰਾਓਂ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ।
ਕਾਬਿਲੇਗੌਰ ਹੈ ਕਿ ਇਹ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਖਾਸਮ ਖ਼ਾਸ ਹੈ ਤੇ ਬਿੱਟੂ ਦੇ ਕਹਿਣ ਉਤੇ ਇਸ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਪਰ ਹੁਣ ਜਿੱਥੇ ਉਸ ਨੂੰ ਆਸਟ੍ਰੇਲੀਆ ਤੋਂ ਇਸਦੇ ਪਿੰਡ ਦੇ ਰਹਿਣ ਵਾਲੇ ਇਕ ਸ਼ਖ਼ਸ ਨੇ ਪਿੰਡ ਦੇ ਹੀ ਇੱਕ ਹੋਰ ਬੰਦੇ ਨਾਲ ਮਿਲਕੇ ਉਸ ਨੂੰ ਭਾਜਪਾ ਛੱਡਣ ਦੀਆਂ ਧਮਕੀਆਂ ਦਿੱਤੀਆਂ ਹਨ ਤੇ ਭਾਜਪਾ ਨਾ ਛੱਡਣ ਦੀ ਸੂਰਤ ਵਿੱਚ ਸਾਬਕਾ ਸਰਪੰਚ ਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਹੈ।
ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਸਿਲਸਿਲਾ ਕਰੀਬ 13 ਨਵੰਬਰ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਜਾਰੀ ਹੈ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਪਰ ਫੋਨ ਕਰਨ ਵਾਲਾ ਰੋਜ਼ਾਨਾ ਨਵੇਂ-ਨਵੇਂ ਨੰਬਰਾਂ ਤੋਂ ਫੋਨ ਕਰਕੇ ਭਾਜਪਾ ਛੱਡਣ ਦੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ।
ਇਸ ਬਾਰੇ ਜਦੋਂ ਜਗਰਾਓਂ ਦੇ ਥਾਣਾ ਹਠੂਰ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਅਧਿਕਾਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਮਿਲਣ ਉਤੇ ਦੋ ਨੌਜਵਾਨਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਆਸਟ੍ਰੇਲੀਆ 'ਚ ਰਹਿੰਦਾ ਹੈ ਤੇ ਦੂਜਾ ਪਿੰਡ ਰਸੂਲਪੁਰ ਮੱਲਾ 'ਚ ਹੀ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : IND vs AUS: ਯਸ਼ਸਵੀ ਜੈਸਵਾਲ ਨੇ ਆਸਟ੍ਰੇਲੀਆ ਦੀ ਧਰਤੀ 'ਤੇ ਆਪਣੇ ਪਹਿਲੇ ਮੈਚ 'ਚ 100 ਦੌੜਾਂ ਬਣਾ ਕੇ ਰਚਿਆ ਇਤਿਹਾਸ