Farmers News: ਅਗਾਂਹਵਧੂ ਕਿਸਾਨ ਪਿਛਲੇ 17 ਸਾਲ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਕਰ ਰਿਹੈ ਲਾਹੇਵੰਦ ਖੇਤੀ, ਸਰਵਉੱਤਮ ਕਿਸਾਨ ਦਾ ਵੀ ਜਿੱਤ ਚੁੱਕੇ ਐਵਾਰਡ
Farmers News: ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਕਾਫੀ ਗੰਭੀਰ ਰੂਪ ਧਾਰਨ ਕਰ ਰਹੀ ਹੈ। ਇਸ ਦਰਮਿਆਨ ਪੰਜਾਬ ਵਿੱਚ ਕਈ ਕਿਸਾਨ ਅਜਿਹੇ ਵੀ ਹਨ ਜੋ ਪਰਾਲੀ ਨੂੰ ਅੱਗੇ ਲਗਾਏ ਬਿਨਾਂ ਖੇਤੀ ਨੂੰ ਲਾਹੇਵੰਦ ਦੇ ਰੂਪ ਵਿੱਚ ਕਰ ਰਹੇ ਹਨ।
Farmers News: ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਕਾਫੀ ਗੰਭੀਰ ਰੂਪ ਧਾਰਨ ਕਰ ਰਹੀ ਹੈ। ਇਸ ਦਰਮਿਆਨ ਪੰਜਾਬ ਵਿੱਚ ਕਈ ਕਿਸਾਨ ਅਜਿਹੇ ਵੀ ਹਨ ਜੋ ਪਰਾਲੀ ਨੂੰ ਅੱਗੇ ਲਗਾਏ ਬਿਨਾਂ ਖੇਤੀ ਨੂੰ ਲਾਹੇਵੰਦ ਦੇ ਰੂਪ ਵਿੱਚ ਕਰ ਰਹੇ ਹਨ। ਇਹ ਕਿਸਾਨ ਹੋਰਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ।
ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਗੰਮਪੁਰ ਦਾ ਕਿਸਾਨ ਖੁਸ਼ਪਾਲ ਸਿੰਘ ਰਾਣਾ ਨੇ ਲਗਭਗ ਪਿਛਲੇ 17 ਸਾਲਾਂ ਤੋਂ ਆਪਣੇ ਖੇਤਾਂ ਵਿਚ ਪਈ ਪਰਾਲੀ ਨੂੰ ਕਦੇ ਵੀ ਖੇਤਾਂ ਵਿੱਚ ਸਾੜਿਆ ਨਹੀਂ ਬਲਕਿ ਖੇਤਾਂ ਵਿੱਚ ਹੀ ਵਾਹ ਕੇ ਮਿਲਾ ਦਿੱਤਾ ਤੇ ਜ਼ਰੂਰਤਮੰਦ ਲੋਕਾਂ ਨੂੰ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸ ਕਿਸਾਨ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਉਤੇ ਬੈਸਟ ਫਾਰਮਰ ਐਵਾਰਡ ਵੀ ਦਿੱਤਾ ਗਿਆ ਹੈ ਤੇ ਸਮੇਂ-ਸਮੇਂ ਉਤੇ ਸਨਮਾਨਿਤ ਵੀ ਕੀਤਾ ਗਿਆ ਹੈ।
ਖੁਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਇੱਕ ਤਾਂ ਪਰਾਲੀ ਫਸਲ ਲਈ ਖਾਦ ਦਾ ਕੰਮ ਕਰਦੀ ਹੈ ਤੇ ਦੂਜਾ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਮਿੱਤਰ ਕੀੜੇ ਜੋ ਫਸਲ ਲਈ ਲਾਹੇਵੰਦ ਹੁੰਦੇ ਹਨ ਉਹ ਵੀ ਨਹੀਂ ਮਰਦੇ ਤੇ ਫਸਲ ਦਾ ਝਾੜ ਵੱਧ ਹੁੰਦਾ ਹੈ। ਉਨ੍ਹਾਂ ਜਿੱਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਉਥੇ ਹੀ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਮਸ਼ੀਨਰੀ ਮੁਹੱਈਆ ਕਰਵਾਏ।
ਪਰਾਲੀ ਅੱਜ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਕਿਸਾਨ ਲਗਾਤਾਰ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਲਗਾ ਰਹੇ ਹਨ, ਜਿੱਥੇ ਇਹ ਵਾਤਾਵਰਣ ਦਾ ਨੁਕਸਾਨ ਕਰਦੀ ਹੈ ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਘਟਾਉਂਦੀ ਹੈ। ਪੰਜਾਬ ਵਿੱਚ ਕੁਝ ਅਜਿਹੇ ਵੀ ਕਿਸਾਨ ਹਨ ਜੋ ਪਰਾਲੀ ਨੂੰ ਅੱਗ ਨਾ ਲਗਾ ਕੇ ਜਿੱਥੇ ਪ੍ਰਦੂਸ਼ਣ ਹੋਣੋਂ ਵੀ ਬਚਾਉਂਦੇ ਹਨ ਓਥੇ ਪਰਾਲੀ ਨੂੰ ਇੱਕ ਖਾਦ ਦਾ ਵਧੀਆ ਜ਼ਰੀਆ ਮੰਨਦੇ ਹੋਏ ਆਪਣੇ ਖੇਤਾਂ ਵਿਚ ਹੀ ਮਿਕਸ ਕਰ ਦਿੰਦੇ ਹਨ।
ਜੇ ਜ਼ਿਆਦਾ ਪਰਾਲੀ ਹੋਵੇ ਤਾਂ ਉਹ ਜ਼ਰੂਰਤਮੰਦ ਲੋਕਾਂ ਨੂੰ ਦੇ ਦਿੰਦੇ ਹਨ। ਖੁਸ਼ਪਾਲ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਦਾ ਚੰਗਰ ਦਾ ਇਲਾਕਾ ਹੈ ਜਿੱਥੇ ਫਸਲ ਵੀ ਘੱਟ ਹੁੰਦੀ ਹੈ ਤੇ ਜਾਨਵਰਾਂ ਲਈ ਚਾਰਾ ਵੀ ਘੱਟ ਹੁੰਦਾ ਹੈ ਤੇ ਉਹ ਪਰਾਲੀ ਨੂੰ ਚੰਗਰ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਜਨਵਰੀ ਦੇ ਚਾਰੇ ਦੇ ਰੂਪ ਵਿੱਚ ਦੇ ਦਿੰਦੇ ਹਨ। ਉਨ੍ਹਾਂ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 17 ਸਾਲਾਂ ਤੋਂ ਕਦੇ ਵੀ ਆਪਣੇ ਖੇਤ ਵਿੱਚ ਪਰਾਲੀ ਹੋਵੇ ਜਾਂ ਕਿਸੇ ਵੀ ਫ਼ਸਲ ਦੀ ਰਹਿੰਦ ਖੂੰਹਦ ਉਸ ਨੇ ਕਦੇ ਵੀ ਅੱਗ ਦੇ ਹਵਾਲੇ ਨਹੀਂ ਕੀਤਾ ਹੈ।
ਖੁਸ਼ਪਾਲ ਦਾ ਕਹਿਣਾ ਹੈ ਕਿ ਚਾਹੇ ਪਰਾਲੀ ਹੋਵੇ ਚਾਹੇ ਹੋਰ ਕਿਸੇ ਵੀ ਫਸਲ ਦੀ ਰਹਿੰਦ ਖੂੰਹਦ ਹੋਵੇ ਉਹਨੂੰ ਕਿਸਾਨ ਅੱਗ ਨਾ ਲਗਾਉਣ ਕਿਉਂਕਿ ਇਨ੍ਹਾਂ ਨੂੰ ਅੱਗ ਲਗਾਉਣ ਦੇ ਨਾਲ ਜਿਹੜੇ ਖੇਤਾਂ ਦੇ ਵਿੱਚ ਮਿੱਤਰ ਕੀੜੇ ਹੁੰਦੇ ਹਨ ਉਹ ਮਰ ਜਾਂਦੇ ਹਨ ਤੇ ਦੂਸਰਾ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ ਜਿਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ।
ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਮਸ਼ੀਨਰੀ ਉਪਲਬੱਧ ਕਰਵਾਏ ਤਾਂ ਜੋ ਕਿਸਾਨ ਪਰਾਲੀ ਨੂੰ ਸਹੀ ਤਰੀਕੇ ਨਾਲ ਸੰਭਾਲ ਸਕਣ। ਜ਼ੀ ਮੀਡੀਆ ਦੀ ਵੀ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਪਰਾਲੀ ਨੂੰ ਨਾ ਜਲਾਉਣ ਬਲਕਿ ਉਸ ਨੂੰ ਖੁਸ਼ਪਾਲ ਸਿੰਘ ਵਾਂਗ ਹੀ ਖੇਤਾਂ ਵਿਚ ਮਿਲਾਉਣ ਤਾਂ ਜੋ ਖੇਤਾਂ ਵਿੱਚ ਮਿੱਤਰ ਕੀੜੇ ਨਾ ਮਰਨ ਅਤੇ ਫਸਲਾਂ ਦੀ ਪੈਦਾਵਾਰ ਵੀ ਚੰਗੀ ਹੋ ਸਕੇ ਤੇ ਨਾਲ ਹੀ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ।
ਇਹ ਵੀ ਪੜ੍ਹੋ : Faridkot Accident News: ਨਿੱਜੀ ਸਕੂਲ ਵੈਨ ਦੀ ਮੋਟਰਸਾਈਕਲ ਤੇ ਕਾਰ ਨਾਲ ਹੋਈ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ
ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ