ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ  ‘ ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਪੰਜਾਬ ਦੇ ਹਰ ਜ਼ਿਲ੍ਹਿਆਂ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਵੈਟਰਨ ਖਿਡਾਰੀ ਜੌਹਰ ਦਿਖਾ ਰਹੇ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਇਹ ਖੇਡਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਅਤੇ ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਸੂਬੇ ਦੇ ਹਰ ਪਰਿਵਾਰ ਨੂੰ ਖੇਡਾਂ ਨਾਲ ਜੋੜਨਾ ਹੈ।


COMMERCIAL BREAK
SCROLL TO CONTINUE READING

ਇੱਕੋ ਪਰਿਵਾਰ ਦੇ 4 ਜੀਅ ਲੈ ਰਹੇ ਹਨ ਹਿੱਸਾ 


‘ ਖੇਡਾਂ ਵਤਨ ਪੰਜਾਬ ਦੀਆਂ-2022’  ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਹਿੱਸਾ ਲੈ ਰਹੇ ਹਨ। ਦੱਸਦੇਈਏ ਕਿ ਪਰਿਵਾਰ ਦਾ ਮੁੱਖ ਮੈਂਬਰ ਰਾਹੁਲਦੀਪ ਸਿੰਘ ਫਤਹਿਗੜ੍ਹ ਸਾਹਿਬ ਦਾ ਜਿਲ਼ਾ ਖੇਡ ਅਫ਼ਸਰ ਵੀ ਹੈ ਜੋ ਬਲਾਕ ਤੇ ਜ਼ਿਲਾ ਪੱਧਰ ਦੇ ਖੇਡ ਮੁਕਾਬਲਿਆਂ ਦਾ ਪ੍ਰਬੰਧਕ ਵੀ ਹੈ। ਖੇਡਾਂ ਵਿੱਚ ਉਸ ਦੇ ਨਾਲ ਉਸ ਦੇ ਪਿਤਾ,ਪਤਨੀ ਤੇ ਪੁੱਤਰ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। 


ਰਾਹੁਲਦੀਪ ਸਿੰਘ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਬਾਸਕਟਬਾਲ ਵਿੱਚ 21 ਤੋਂ 40 ਸਾਲ ਉਮਰ ਵਰਗ ਵਿੱਚ ਭਾਗ ਲੈ ਰਹੇ ਹਨ। ਉਸ ਦੇ ਪਿਤਾ ਜਰਨੈਲ ਸਿੰਘ, ਜੋ ਵਾਲੀਬਾਲ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਹਨ, ਉਹ ਫਤਿਹਗੜ੍ਹ ਸਾਹਿਬ ਬਲਾਕ ਵਿੱਚ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਵਾਲੀਬਾਲ ਮੁਕਾਬਲੇ ਜਿੱਤਣ ਤੋਂ ਬਾਅਦ ਹੁਣ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਰਾਹੁਲਦੀਪ ਸਿੰਘ ਦੀ ਪਤਨੀ ਸਵਾਤੀ ਚੌਹਾਨ ਵੀ 21 ਤੋਂ 40 ਸਾਲ ਉਮਰ ਗਰੁੱਪ ਵਿੱਚ ਵਾਲੀਬਾਲ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ। ਖਿਡਾਰੀ ਪਤੀ-ਪਤਨੀ ਦਾ ਪੁੱਤਰ ਲਕਸ਼ਦੀਪ ਸਿੰਘ ਅੰਡਰ 14 ਸਾਲ ਵਿੱਚ ਬਾਸਕਟਬਾਲ ਦੇ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹੈ।


WATCH LIVE TV