Pathankot News: ਜੰਮੂ-ਕਸ਼ਮੀਰ ਤੋਂ ਪੰਜਾਬ `ਚ ਵੜ ਰਹੇ ਬਿਨਾਂ ਬਿੱਲਾਂ ਤੋਂ ਰੇਤ ਨਾਲ ਭਰੇ ਚਾਰ ਟਰੱਕਾਂ ਨੂੰ 2-2 ਲੱਖ ਰੁਪਏ ਜੁਰਮਾਨਾ
Pathankot News: ਜੰਮੂ-ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਰੇਤ ਬਜਰੀ ਨਾਲ ਭਰੇ ਬਿਨਾਂ ਬਿੱਲਾ ਦੇ ਚਾਰ ਟਰੱਕਾਂ ਨੂੰ ਮਾਈਨਿੰਗ ਵਿਭਾਗ ਪਠਾਨਕੋਟ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਹੈ।
Pathankot News: ਜੰਮੂ-ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਰੇਤ ਬਜਰੀ ਨਾਲ ਭਰੇ ਬਿਨਾਂ ਬਿੱਲਾ ਦੇ ਚਾਰ ਟਰੱਕਾਂ ਨੂੰ ਮਾਈਨਿੰਗ ਵਿਭਾਗ ਪਠਾਨਕੋਟ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਹੈ। ਚਾਰ ਟਰੱਕਾਂ ਨੂੰ ਦੋ-ਦੋ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ।
ਮਾਈਨਿੰਗ ਵਿਭਾਗ ਦੇ ਅਫਸਰਾਂ ਨੇ ਕਿਹਾ ਕਿ ਰੇਤ ਬਜਰੀ ਨਾਲ ਭਰੇ ਗ਼ੈਰ ਕਾਨੂੰਨੀ ਟਰੱਕ ਜੋ ਹੋਰ ਸੂਬਿਆਂ ਤੋਂ ਪੰਜਾਬ ਵਿੱਚ ਦਾਖ਼ਲ ਹੋ ਰਹੇ ਹਨ ਉਨ੍ਹਾਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜੋ ਵੀ ਟਰੱਕ ਬਿਨਾਂ ਬਿੱਲ ਦੇ ਪਾਇਆ ਗਿਆ ਹੈ ਉਸ ਉਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਪਠਾਨਕੋਟ ਵਿੱਚ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਗ਼ੈਰਕਾਨੂੰਨੀ ਮਾਈਨਿੰਗ ਉਤੇ ਸਖ਼ਤੀ ਕੀਤੀ ਹੋਈ ਹੈ ਪਰ ਮਾਈਨਿੰਗ ਮਾਫੀਆ ਵੱਲੋਂ ਹੁਣ ਗ਼ੈਰਕਾਨੂੰਨੀ ਮਾਈਨਿੰਗ ਦਾ ਨਵਾਂ ਰਸਤਾ ਕੱਢ ਲਿਆ ਗਿਆ ਹੈ। ਹੁਣ ਜੰਮੂ-ਕਸ਼ਮੀਰ ਤੋਂ ਗ਼ੈਰਕਾਨੂੰਨੀ ਢੰਗ ਨਾਲ ਟਰੱਕ ਰੇਤ ਬਜਰੀ ਲੈ ਕੇ ਪੰਜਾਬ ਵਿੱਚ ਦਾਖਲ ਹੋ ਰਹੇ ਹਨ।
ਮਾਈਨਿੰਗ ਵਿਭਾਗ ਪਠਾਨਕੋਟ ਵੱਲੋਂ ਚਾਰ ਟਰੱਕਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ, ਜਿਨ੍ਹਾਂ ਕੋਲ ਰੇਤ ਬਜਰੀ ਨਾਲ ਸਬੰਧਤ ਕੋਈ ਵੀ ਦਸਤਾਵੇਜ ਨਹੀਂ ਸਨ। ਹਰੇਕ ਟਰੱਕ ਨੂੰ ਦੋ-ਦੋ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਚਾਰਾਂ ਟਰੱਕਾਂ ਤੋਂ 8 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।
ਮਾਈਨਿੰਗ ਵਿਭਾਗ ਦੇ ਅਫਸਰਾਂ ਨੇ ਕਿਹਾ ਕਿ ਰੇਤ ਬਜਰੀ ਨਾਲ ਭਰੇ ਗ਼ੈਰਕਾਨੂੰਨੀ ਟਰੱਕ ਜੋ ਹੋਰ ਸੂਬਿਆਂ ਤੋਂ ਪੰਜਾਬ ਵਿੱਚ ਦਾਖ਼ਲ ਹੋ ਰਿਹਾ ਹੈ ਉਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਉਪਰ ਬਾਜ਼ ਅੱਖ ਰੱਖੀ ਜਾਵੇਗੀ ਤਾਂ ਕਿ ਕੋਈ ਵੀ ਗੈਰਕਾਨੂੰਨੀ ਵਾਹਨ ਨਾ ਨਿਕਲ ਸਕੇ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਬ੍ਰਿਟੇਨ ਦੇ ਰਾਜਾ ਚਾਰਲਸ ਦਾ ਜਨਮ ਦਿਨ ਮਨਾਇਆ; ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੰਮੂ-ਕਸ਼ਮੀਰ ਤੋਂ ਨਾਜਾਇਜ਼ ਤਰੀਕੇ ਨਾਲ ਰੇਤ-ਬੱਜਰੀ ਨੂੰ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਹੈ। ਜਿਸ ਦੌਰਾਨ ਟਰੱਕ ਕਾਬੂ ਕੀਤੇ ਗਏ, ਜੋ ਕਿ ਜੰਮੂ-ਕਸ਼ਮੀਰ ਤੋਂ ਨਾਜਾਇਜ਼ ਤਰੀਕੇ ਦੇ ਨਾਲ ਰੇਤ-ਬੱਜਰੀ ਲੈ ਕੇ ਪੰਜਾਬ ਵੱਲ ਆ ਰਹੇ ਸਨ। ਅਧਿਕਾਰੀਆਂ ਵੱਲੋਂ ਜਦੋਂ ਟਰੱਕ ਚਾਲਕਾਂ ਕੋਲੋਂ ਮਟੀਰੀਅਲ ਦੇ ਦਸਤਾਵੇਜ਼ ਮੰਗੇ ਗਏ ਤਾਂ ਉਹ ਕੁੱਝ ਨਾ ਦਿਖਾ ਸਕੇ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਦੇ ਮੁੱਖ ਮੰਤਰੀ ਨੇ 10 ਹਜ਼ਾਰ ਸਰਪੰਚਾਂ ਨੂੰ ਚੁਕਾਈ ਸਹੁੰ, ਜਾਣੋ ਵੱਡੀਆਂ ਖ਼ਬਰਾਂ