MBD Group Fraud News: ਜਲੰਧਰ ਵਿੱਚ ਮਲਹੋਤਰਾ ਬੁੱਕ ਡਿਬੂ (ਐਮਬੀਡੀ ਗਰੁੱਪ) ਨਾਲ ਕਰੀਬ 2.26 ਕਰੋੜ ਰੁਪਏ ਦੀ ਠੱਗੀ ਮਾਰੀ ਗਈ। ਥਾਣਾ ਡਿਵੀਜ਼ਨ ਨੰਬਰ-3 ਦੀ ਪੁਲਿਸ ਨੇ ਅੰਬਾਲਾ ਵਾਸੀ ਹੇਮੰਤ ਕੱਕੜ ਖਿਲਾਫ਼ ਆਈਪੀਸੀ ਦੀ ਧਾਰਾ 420 ਅਤੇ 406 ਤਹਿਤ ਕੇਸ ਦਰਜ ਕੀਤਾ ਗਿਆ ਹੈ। 2 ਕਰੋੜ 26 ਲੱਖ ਰੁਪਏ ਦੀ ਸਪਲਾਈ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਕਿਤਾਬਾਂ ਮੰਗਵਾਈਆਂ ਅਤੇ ਨਾ ਹੀ ਬਕਾਇਆ ਰਕਮ ਵਾਪਸ ਕਰ ਰਿਹਾ ਹੈ। ਮੁਲਜ਼ਮ ਚੰਡੀਗੜ੍ਹ ਵਿਚੋਂ ਐਸ-7 ਬੁੱਕ ਸ਼ਾਪ ਨਾਮ ਨਾਲ ਵੱਡੀ ਦੁਕਾਨ ਚਲਾਉਂਦਾ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ, ਜਲਦ ਹੀ ਪੁਲਿਸ ਮੁਲਜ਼ਮ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਕਰੇਗੀ। ਜੇਕਰ ਉਸ ਨੇ ਸਹਿਯੋਗ ਨਹੀਂ ਕੀਤਾ ਤਾਂ ਗ੍ਰਿਫ਼ਤਾਰੀ ਲਈ ਟੀਮਾਂ ਭੇਜੀਆਂ ਜਾਣਗੀਆਂ।


ਪਹਿਲਾਂ ਸਮੇਂ ਉਪਰ ਕਰਦਾ ਮੁਲਜ਼ਮ ਅਦਾਇਗੀ
ਹੇਮੰਤ ਕੱਕੜ ਖਿਲਾਫਡ ਦਿੱਤੀ ਗਈ ਸ਼ਿਕਾਇਤ ਵਿੱਚ ਮਲਹੋਤਰਾ ਬੁੱਕ ਡਿਪੂ ਦੀ ਬ੍ਰਾਂਚ ਮੈਨੇਜਰ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਸਾਲ 15 ਜਨਵਰੀ ਨੂੰ ਉਨ੍ਹਾਂ ਨੇ ਹੇਮੰਤ ਕੱਕੜ ਨੇ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਵੀਆਈਪੀ ਰੋਡ ਜ਼ੀਰਕਪੁਰ ਅਤੇ ਚੰਡੀਗੜ੍ਹ ਸਿਟੀ ਸੈਂਟਰ ਉਤੇ ਐਸ-7 ਬੁੱਕ ਡਿਪੂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਬਿਜਨੈਸ ਕਰਨਾ ਚਾਹੁੰਦਾ ਹੈ।


ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲ


ਇਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਤੋਂ ਕਿਤਾਬਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਮੇਂ-ਸਮੇਂ ਉਤੇ ਅਦਾਇਗੀ ਵੀ ਕਰਦੇ ਰਹੇ। ਪਿਛਲੇ ਸਾਲ ਦਸੰਬਰ ਮਹੀਨੇ ਦੀ 7 ਤਾਰੀਕ ਨੂੰ ਉਨ੍ਹਾਂ ਨੇ 2 ਕਰੋੜ 26 ਲੱਖ ਰੁਪਏ ਦੀ ਸਪਲਾਈ ਦਿੱਤੀ ਗਈ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਕਿਤਾਬਾਂ ਮੰਗਵਾਈਆਂ ਨਾ ਹੀ ਬਕਾਇਆ ਰਕਮ ਵਾਪਸ ਕਰ ਰਿਹਾ ਹੈ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਗਈ। ਕਮਿਸ਼ਨਰੇਟ ਪੁਲਿਸ ਦੀ ਟੀਮ ਨੇ ਜਾਂਚ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-3 ਵਿੱਚ ਕੇਸ ਦਰਜ ਕੀਤਾ। ਸ਼ਿਕਾਇਤ ਦੇ ਆਧਾਰ ਉਤੇ ਪੁਲਿਸ ਨੇ 6 ਮਹੀਨੇ ਦੀ ਜਾਂਚ ਤੋਂ ਬਾਅਧ ਮੁਲਜ਼ਮ ਹੇਮੰਤ ਕੱਕੜ ਖਿਲਾਫ ਮਾਮਲਾ ਦਰਜ ਹੋਇਆ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ