Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਪਿੰਡ ਮਮੂਖੇੜਾ ਵਿੱਚ ਲੁੱਟ ਤੇ ਚੋਰੀਆਂ ਦੀਆਂ ਵਾਰਦਾਤਾਂ ਦਾ ਇੰਨਾ ਖੌਫ ਪੈਦਾ ਹੋ ਗਿਆ ਕਿ ਲੋਕਾਂ ਨੇ ਹੁਣ ਰਾਤ ਸਮੇਂ ਘਰ ਵਿਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਪਿੰਡ ਦੇ ਡਾਕਟਰ ਵੀ ਹੁਣ ਆਪਣਾ ਮੋਬਾਈਲ ਬੰਦ ਕਰਕੇ ਸੌਂਦੇ ਹਨ ਤਾਂ ਕਿ ਰਾਤ ਸਮੇਂ ਕਿਸੇ ਨੂੰ ਦਵਾਈ ਨਾ ਦੇਣ ਲਈ ਜਾਣਾ ਪਵੇ। ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੁਟੇਰਿਆਂ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਉਨ੍ਹਾਂ ਦੇ ਹੱਥ ਵਿੱਚ ਆਏ ਵਿਅਕਤੀ ਦੀ ਜੇਬ ਵਿਚੋਂ ਇਕ ਹਜ਼ਾਰ ਰੁਪਏ ਤੋਂ ਘੱਟ ਨਿਕਲੇ ਤਾਂ ਲੁੱਟ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ ਜਾਵੇਗੀ।


COMMERCIAL BREAK
SCROLL TO CONTINUE READING

ਪਿੰਡ ਵਿੱਚ ਆਰਐਮਪੀ ਡਾਕਟਰ ਓਮਪ੍ਰਕਾਸ਼ ਨੇ ਦੱਸਿਆ ਕਿ ਪਿੰਡ ਵਿੱਚ ਵਿਕ ਰਿਹਾ ਨਸ਼ਾ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਲੁਟੇਰਿਆਂ ਨੇ ਇੱਕ ਦੋ ਵਾਰ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਇਹ ਮੌਕੇ ਤੋਂ ਭੱਜ ਨਿਕਲੇ ਅਤੇ ਉਨ੍ਹਾਂ ਦਾ ਬਚਾਅ ਹੋ ਗਿਆ। ਇਹੀ ਵਜ੍ਹਾ ਹੈ ਕਿ ਹੁਣ ਰਾਤ ਦੇ ਸਮੇਂ ਆਪਣਾ ਮੋਬਾਈਲ ਬੰਦ ਰੱਖਦੇ ਹਨ। ਉਧਰ ਪਿੰਡ ਦੇ ਸਾਬਕਾ ਫੌਜੀ ਕੁਲਦੀਪ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਉਸ ਦੇ ਪੋਲਟਰੀ ਫਾਰਮ ਵਿੱਚੋਂ ਇਨਵੈਰਟਰ ਚੋਰੀ ਹੋ ਗਿਆ ਸੀ। ਪੁਲਿਸ ਨੂੰ ਗੁਹਾਰ ਲਗਾਈ ਗਈ ਪਰ ਕੋਈ ਸੁਣਵਾਈ ਨਹੀਂ ਹੋਈ। 


ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਪੰਚ ਲਿੰਕ ਰੋਕ ਲੱਗਦੇ ਹਨ ਅਤੇ ਹਰ ਰੋਡ ਉਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀ ਕੁਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਪਹਿਲਾਂ ਪਿੰਡ ਦੇ ਸਕੂਲ ਵਿਚ ਚੋਰੀ ਹੋਈ। ਘਟਨਾ ਸਥਾਨ ਉਤੇ ਪੁਲਿਸ ਪੁੱਜੀ ਪਰ ਅੱਜ ਤੱਕ ਉਸ ਦਾ ਕੁਝ ਨਹੀਂ ਹੋਇਆ। ਫਿਰ ਮੰਦਰ ਵਿੱਚ ਚੋਰੀ ਹੋਈ ਤੇ ਅੱਜ ਤੱਕ ਸੁਣਵਾਈ ਨਹੀ ਹੋਈ। ਹੁਣ ਤੱਕ 8 ਇੰਜਣ ਚੋਰੀ ਹੋ ਚੁੱਕੇ ਹਨ ਇਥੋਂ ਤੱਕ ਟਰਾਂਸਫਰਮਰਾਂ ਦਾ 26 ਵਾਰ ਤੇਲ ਚੋਰੀ ਹੋ ਚੁੱਕਾ ਹੈ।


ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਇਕ ਕਿਸਾਨ ਆਪਣੀ ਜ਼ਮੀਨ ਉਤੇ ਗਿਆ ਰਸਤੇ ਵਿੱਚ ਲੁਟੇਰੇ ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਉਤੇ ਉਸ ਕੋਲੋਂ 800 ਰੁਪਏ ਦੀ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਲੁੱਟ ਲਏ। ਲੁੱਟ ਸਮੇਂ ਲੁਟੇਰਿਆਂ ਨੇ ਫੁਰਮਾਨ ਜਾਰੀ ਕੀਤਾ ਜੇਕਰ ਤੇਰੀ ਜੇਬ ਵਿੱਚ 1000 ਰੁਪਏ ਹੁੰਦੇ ਤਾਂ ਕੁੱਟਮਾਰ ਨਹੀਂ ਕਰਨੀ ਸੀ। ਹਾਲਾਤ ਇਹ ਹਨ ਕਿ ਘਰ ਤੋਂ ਗੈਸ ਸਿਲੰਡਰ, ਸੋਨਾ, ਨਕਦੀ, ਮੱਝ, ਬੱਕਰੀਆਂ ਚੋਰੀਆਂ ਹੋ ਚੁੱਕੀਆਂ ਹਨ। ਚਾਰ ਮੋਟਰਾਂ ਚੋਰੀ ਹੋ ਚੁੱਕੀਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਦਾ ਲੁਟੇਰਿਆਂ ਤੋਂ ਖੌਫ ਖਤਮ ਹੋ ਚੁੱਕਾ ਹੈ।


ਇਸ ਸਬੰਧੀ ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਸ਼ਿਕਾਇਤ ਆਉਣ ਤੋਂ ਬਾਅਦ ਉਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਚੈਕ ਕਰਵਾ ਲੈਂਦੇ ਹਨ।


ਇਹ ਵੀ ਪੜ੍ਹੋ : Punjab News: ਕੁੰਵਰ ਵਿਜੇ ਪ੍ਰਤਾਪ ਨੇ ਸਪੀਕਰ ਸੰਧਵਾ ਨਾਲ ਕੀਤੀ ਮੁਲਾਕਾਤ, ਸਪੀਕਰ ਅੱਗੇ ਰੱਖੀਆਂ ਇਹ ਮੰਗਾਂ