Crime News: ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਗੁਰਗਾ 4 ਵਿਦੇਸ਼ੀ ਪਿਸਟਲ ਅਤੇ ਇੱਕ Fortuner ਸਮੇਤ ਕਾਬੂ
Mohali News: ਮੋਹਾਲੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਪਾਕਿਸਤਾਨ ਬਾਰਡਰ ਤੋਂ ਡਰੋਨ ਰਾਹੀ ਆਏ 4 ਵਿਦੇਸ਼ੀ ਪਿਸਟਲ, 42 ਜਿੰਦਾ ਰੋਂਦ ਅਤੇ ਇੱਕ Fortuner ਕਾਰ ਦੇ ਸਮੇਤ ਕਾਬੂ ਕਰ ਲਿਆ।
Crime News: ਪੰਜਾਬ ਪੁਲਿਸ ਲਗਾਤਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀ ਹੈ। ਇਸ ਮੁਹਿੰਮ ਦੇ ਤਹਿਤ ਮੋਹਾਲੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਪਾਕਿਸਤਾਨ ਬਾਰਡਰ ਤੋਂ ਡਰੋਨ ਰਾਹੀ ਆਏ 4 ਵਿਦੇਸ਼ੀ ਪਿਸਟਲ, 42 ਜਿੰਦਾ ਰੋਂਦ ਅਤੇ ਇੱਕ Fortuner ਕਾਰ ਦੇ ਸਮੇਤ ਕਾਬੂ ਕਰ ਲਿਆ। ਪੁਲਿਸ ਮੁਤਾਬਿਕ ਇਹ ਬਦਮਾਸ਼ ਪੰਜਾਬ ਦੇ ਮਾਝਾ ਏਰੀਆ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ Extortion ਰੈਕਿਟ ਚਲਾ ਰਿਹਾ ਸੀ।
ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਦੋਸ਼ੀ ਗੁਰਇਕਬਾਲਮੀਤ ਸਿੰਘ ਉਰਫ ਰੋਬਿਨ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਾਸਾਵਾਲਾ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਲੋੜੀਦਾ ਸੀ ਅਤੇ ਜੋ ਦੋਸ਼ੀ ਪਹਿਲਾ ਹੀ ਭਗੋੜਾ ਚੱਲ ਰਿਹਾ ਸੀ, ਜਿਸ ਨੂੰ ਟੈਕਨੀਕਲ ਅਤੇ ਹਿਊਮਨ ਸੋਰਸਾ ਰਾਹੀ ਟਰੇਸ ਕਰਕੇ ਬੀਕਾਨੇਰ ਰਾਜਸਥਾਨ ਤੋ ਕਾਬੂ ਕੀਤਾ, ਜਿਸ ਨੂੰ ਮਿਤੀ 04-02-2024 ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋਂ ਤਫਤੀਸ਼ ਦੌਰਾਨ ਹੁਣ ਤੱਕ ਪਾਕਿਸਤਾਨ ਬਾਰਡਰ ਤੋਂ ਡਰੋਨ ਰਾਹੀ ਆਏ 4 ਵਿਦੇਸ਼ੀ ਪਿਸਟਲ, 02 ਮੈਗਜੀਨ, ਇੱਕ Airtel Dongle with Sim ਅਤੇ ਇੱਕ Fortuner ਕਾਰ ਬ੍ਰਾਮਦ ਕੀਤੀ ਗਈ ਹੈ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਗੁਰਇਕਬਾਲਮੀਤ ਸਿੰਘ, ਜਦੋਂ ਜੇਲ੍ਹ ਵਿੱਚ ਬੰਦ ਸੀ। ਉਸ ਸਮੇਂ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੰਪਰਕ ਵਿੱਚ ਆ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀ ਸਾਲ 2023 ਵਿੱਚ ਜੇਲ ਵਿੱਚੋਂ ਜਮਾਨਤ 'ਤੇ ਬਾਹਰ ਆ ਗਿਆ ਸੀ, ਜਿਸ ਤੋਂ ਬਾਅਦ ਉਹ ਭਗੋੜਾ ਹੋ ਗਿਆ ਸੀ। ਦੋਸ਼ੀ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਗੈਂਗ ਨੂੰ ਓਪਰੇਟ ਕਰ ਰਿਹਾ ਸੀ। ਦੋਸ਼ੀ ਸੈਕਟਰ-115 ਖਰੜ ਵਿੱਚ ਕਿਰਾਏ 'ਤੇ ਆਪਣੇ ਸਾਥੀ ਜਗਮੀਤ ਸਿੰਘ ਉਰਫ ਜੱਗੀ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਭਾਗੋਵਾਲ ਥਾਣਾ ਕਿੱਲਾ ਲਾਲ ਸਿੰਘ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਸੇਵਕ ਸਿੰਘ ਉਰਫ ਬੰਬ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਗੋਇੰਦਵਾਲ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਨਾਲ ਰਹਿ ਸੀ, ਜੋ ਇੱਥੇ ਬੈਠ ਕੇ ਪੰਜਾਬ ਦੇ ਮਾਝਾ ਏਰੀਆ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ Extortion ਰੈਕਿਟ ਚਲਾ ਰਿਹਾ ਸੀ।
ਇਹ ਵੀ ਪੜ੍ਹੋ: Aap On Bjp: ਬੀਜੇਪੀ ਸਾਡੇ 'ਤੇ ਇੰਡੀਆ ਗਠਜੋੜ ਦਾ ਸਾਥ ਛੱਡਣ ਲਈ ਪਾ ਰਹੀ ਦਬਾਅ- ਚੀਮਾ
ਜਿਸ ਨੂੰ ਗ੍ਰਿਫਤਾਰ ਕਰਨ ਤੋ ਬਾਅਦ ਇਸ Extortion ਰੈਕਿਟ ਨੂੰ ਠੱਲ ਪਾਈ ਹੈ ਅਤੇ ਇਸ ਤੋਂ ਇਲਾਵਾ ਉਕਤ ਚਾਰੋਂ ਵਿਦੇਸ਼ੀ ਪਿਸਟਲ ਪਾਕਿਸਤਾਨ ਬਾਰਡਰ ਤੋਂ ਡਰੋਨ ਰਾਹੀ ਆਏ ਸਨ, ਜੋ ਇਹ ਪਿਸਟਲ ਨਿਸ਼ਾਨ ਵਾਸੀ ਤਰਨਤਾਰਨ ਹਾਲ ਵਾਸੀ ਪੁਰਤਗਾਲ ਵੱਲੋ ਦੋਸ਼ੀ ਗੁਰਇਕਬਾਲਮੀਤ ਸਿੰਘ ਉਰਫ ਰੋਬਿਨ ਨੂੰ ਮੁੱਹਈਆ ਕਰਵਾਏ ਗਏ ਸਨ, ਜੋ ਨਿਸ਼ਾਨ ਵੀ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਗੈਂਗ ਦਾ ਹੀ ਮੈਂਬਰ ਹੈ। ਦੋਸ਼ੀ ਗੁਰਇਕਬਾਲਮੀਤ ਸਿੰਘ ਉਰਫ ਰੋਬਿਨ ਉਕਤ ਦਾ ਇੱਕ ਸਾਥੀ ਜਗਮੀਤ ਸਿੰਘ ਉਰਫ ਜੱਗੀ ਉਕਤ ਨੂੰ ਬਟਾਲਾ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਇਹਨਾਂ ਦਾ ਤੀਸਰਾ ਸਾਥੀ ਗੁਰਸੇਵਕ ਸਿੰਘ ਉਰਫ ਬੰਬ ਅਜੇ ਭਗੌੜਾ ਹੈ ਜਿਸ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Kisan Andolan: ਸ਼ੁਭਕਰਨ ਸਿੰਘ ਦਾ ਨਹੀਂ ਕਰਾਂਗੇ ਸਸਕਾਰ, ਦੋਸ਼ੀਆਂ ਖ਼ਿਲਾਫ਼ FIR 'ਤੇ ਅੜੇ ਕਿਸਾਨ