ਅਦਾਲਤ ‘ਚ ਪੇਸ਼ ਹੋਇਆ ਗੈਂਗਸਟਰ ਲਾਰੈਂਸ ਬਿਸ਼ਨੋਈ, ਜਾਣੋ ਕੀ ਹੈ ਅਦਾਲਤ ਦਾ ਫ਼ੈਸਲਾ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਨੂੰ 6 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ ਕੀਤਾ ਗਿਆ।
Gangster Lawrence Bishnoi news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਮੁੱਖ ਆਰੋਪੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ (December 13) ਅਦਾਲਤ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ ਕੀਤਾ ਗਿਆ। ਹਾਲ ਹੀ ਵਿੱਚ ਲਾਰੈਂਸ ਨੂੰ ਮੁਕਤਸਰ ਪੁਲਿਸ ਵੱਲੋਂ ਪੂਰੀ ਸੁਰੱਖਿਆ ਹੇਠ ਦਿੱਲੀ ਤੋਂ ਮੁਕਤਸਰ ਲੈ ਕੇ ਆਇਆ ਗਿਆ ਸੀ।
ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 16 ਦਸੰਬਰ ਤੱਕ ਦੀ ਰਿਮਾਂਡ ਮਿਲੀ ਹੈ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਨੂੰ 6 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਨੂੰ 16 ਦਸੰਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ।
ਇਸ ਤੋਂ ਪਹਿਲਾਂ ਮੁਕਤਸਰ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਲਈ 6 ਦਿਨ ਦਾ ਰਿਮਾਂਡ ਮਿਲਿਆ ਸੀ। ਦੱਸ ਦਈਏ ਕਿ ਮੁਕਤਸਰ ਥਾਣਾ ਸਿਟੀ ਵਿੱਚ ਲਾਰੈਂਸ ਬਿਸ਼ਨੋਈ ਦੇ ਖ਼ਿਲਾਫ਼ ਇੱਕ ਹੋਟਲ ਮਾਲਕ ਤੋਂ 30 ਲੱਖ ਰੁਪਏ ਦੀ ਫਿਰੋਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੌਰਾਨ ਮੁਕਤਸਰ ਪੁਲਿਸ ਵੱਲੋਂ 14 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਹਾਲਾਂਕਿ ਅਦਾਲਤ ਵੱਲੋਂ ਮਹਿਜ਼ 6 ਦਿਨਾਂ ਦਾ ਰਿਮਾਂਡ ਹੀ ਦਿੱਤਾ ਗਿਆ ਸੀ।
Gangster Lawrence Bishnoi news: ਜਾਣੋ, ਕੀ ਹੈ ਮਾਮਲਾ?
ਦੱਸਣਯੋਗ ਹੈ ਕਿ 22 ਮਾਰਚ 2021 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਗਈ ਕਿ ਉਸਤੋਂ 3 ਨੰਬਰਾਂ ਤੋਂ ਕਾਲ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਉਸਨੂੰ ਧਮਕੀ ਵੀ ਦਿੱਤੀ ਜਾ ਰਹੀ ਸੀ ਕਿ ਜੇਕਰ ਉਹ 30 ਲੱਖ ਰੁਪਏ ਨਹੀਂ ਦਿੰਦਾ ਤਾਂ ਉਸਦੇ ਬੇਟੇ ਨੂੰ ਮਾਰ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਧਮਕੀ ਦੇਣ ਵਾਲੇ ਸ਼ਖਸ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਦੱਸਿਆ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ 23 ਮਾਰਚ ਨੂੰ ਉਹ ਫ਼ਰੀਦਕੋਟ ਪੇਸ਼ੀ 'ਤੇ ਆ ਰਿਹਾ ਹੈ ਅਤੇ ਉਸ ਤੋਂ ਪਹਿਲਾ ਉਸ ਨੂੰ ਫਿਰੌਤੀ ਦੇ ਦਿੱਤੀ ਜਾਵੇ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ।
ਹੋਰ ਪੜ੍ਹੋ: ਹੈਰਾਨੀਜਨਕ! ਪੰਜਾਬ 'ਚ ਖੜ੍ਹੀ ਗੱਡੀ ਦਾ ਹਿਮਾਚਲ 'ਚ ਹੋਇਆ ਚਲਾਨ, ਮਾਲਕ ਨੇ ਕਿਹਾ, "ਮੈ ਉੱਥੇ ਗਿਆ ਹੀ ਨਹੀਂ ..."
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ NIA ਲਾਰੈਂਸ ਬਿਸ਼ਨੋਈ ਨੂੰ ਅੱਤਵਾਦੀ ਲਿੰਕਾਂ ਦੀ ਜਾਂਚ ਲਈ ਦਿੱਲੀ ਲੈ ਕੇ ਗਈ ਸੀ। ਹਾਲ ਹੀ ਵਿੱਚ ਮੁਕਤਸਰ ਪੁਲਿਸ ਵੱਲੋਂ ਫਿਰੌਤੀ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਰਾਊਸ ਕੋਰਟ ਤੋਂ ਲਾਰੈਂਸ ਦੇ ਟ੍ਰਾਂਜਿਟ ਰਿਮਾਂਡ ਦੀ ਮੰਗ ਕੀਤੀ ਗਈ ਜਿਸ ਦੀ ਮਨਜੂਰੀ ਤੋਂ ਮਿਲਣ ਤੋਂ ਬਾਅਦ ਲਾਰੈਂਸ ਨੂੰ ਮੁਕਤਸਰ ਲਿਆਂਦਾ ਗਿਆ।
ਗੈਂਗਸਟਰ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਵੀ ਮੁੱਖ ਆਰੋਪੀ ਹੈ।
ਹੋਰ ਪੜ੍ਹੋ: ਗਲੀ 'ਚੋਂ ਗਾਣੇ ਲਗਾ ਲੰਘਦੇ ਸੀ ਨਜਾਇਜ਼ ਮਾਈਨਿੰਗ ਵਾਲੇ ! ਰੋਕਣ 'ਤੇ ਬੰਦੇ ਨੂੰ ਕੀਤਾ ਅਗਵਾ, ਫਿਰ ਕੀਤੀ ਕੁੱਟਮਾਰ