Ghar-Ghar Ration Scheme: 1 ਜੁਲਾਈ ਤੋਂ 4 ਮਹੀਨਿਆਂ ਲਈ ਇੱਕਠੀ ਦਿੱਤੀ ਜਾਵੇਗੀ ਕਣਕ, ਪੰਜਾਬ ਸਰਕਾਰ ਦਾ ਅਹਿਮ ਫੈਸਲਾ
Ghar Ghar Ration: ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਸਕੀਮ ਤਹਿਤ ਆਟੇ ਦੀ ਬਜਾਏ ਹੁਣ ਕਣਕ ਦਿੱਤੀ ਜਾਵੇਗੀ। ਹੁਣ ਇਹ ਵੰਡ ਪ੍ਰਣਾਲੀ ਮਾਰਕਫੈੱਡ ਵੱਲੋਂ ਆਪਣੀਆਂ ਦੁਕਾਨਾਂ ਰਾਹੀਂ ਵੀ ਚਲਾਈ ਜਾਵੇਗੀ।
Punjab Wheat News/ਮਨੋਜ ਜੋਸ਼ੀ: ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਸਕੀਮ ਤਹਿਤ ਆਟੇ ਦੀ ਬਜਾਏ ਹੁਣ ਕਣਕ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਸਕੀਮ ਤਹਿਤ 70 ਫੀਸਦੀ ਲਾਭਪਾਤਰੀਆਂ ਨੂੰ ਆਟਾ ਦਿੱਤਾ ਜਾਂਦਾ ਸੀ। ਹੁਣ ਇਹ ਕਣਕ ਘਰ-ਘਰ ਨਹੀਂ ਸਗੋਂ ਰਾਸ਼ਨ ਡਿਪੂਆਂ ਰਾਹੀਂ ਹੀ ਦਿੱਤੀ ਜਾਵੇਗੀ। 1 ਜੁਲਾਈ ਤੋਂ ਹੁਣ ਪ੍ਰਤੀ ਵਿਅਕਤੀ 5 ਕਿਲੋ ਕਣਕ 20 ਕਿਲੋ ਇੱਕ ਵਾਰ ਦਿੱਤੀ ਜਾਂਦੀ ਸੀ। ਚੋਣਾਂ ਦੌਰਾਨ ਲੋਕਾਂ ਵੱਲੋਂ ਆਟੇ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉਠਾਏ ਗਏ ਸਨ ਕਿ ਚੰਗਾ ਨਹੀਂ ਹੈ। ਆਟਾ ਪੀਸਣ 'ਚ ਵੀ ਕਾਫੀ ਸਮਾਂ ਲੱਗ ਰਿਹਾ ਸੀ, ਇਸ ਲਈ ਹੁਣ ਕਣਕ ਸਿੱਧੀ ਦਿੱਤੀ ਜਾਵੇਗੀ।
ਲੋਕ ਆਪਣੇ ਘਰਾਂ ਵਿਚ ਕਣਕ ਲੈ ਕੇ ਆਉਂਦੇ ਸਨ, ਇਸ ਨੂੰ ਪਾਣੀ ਨਾਲ ਧੋ ਕੇ ਆਟਾ ਬਣਾ ਲੈਂਦੇ ਸਨ ਪਰ ਉਨ੍ਹਾਂ ਨੂੰ ਭਰੋਸਾ ਨਹੀਂ ਸੀ ਕਿ ਉਨ੍ਹਾਂ ਨੂੰ ਮਿਲ ਰਿਹਾ ਆਟਾ ਚੰਗਾ ਹੈ ਜਾਂ ਨਹੀਂ, ਇਸ ਲਈ ਲੋਕਾਂ ਵੱਲੋਂ ਕਣਕ ਦੀ ਮੰਗ ਕੀਤੀ ਗਈ ਸੀ। ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਆਟਾ ਜਾਂ ਕਣਕ ਖਰੀਦਣ ਦਾ ਵਿਕਲਪ ਸੀ। ਹੁਣ ਇਹ ਵੰਡ ਪ੍ਰਣਾਲੀ ਮਾਰਕਫੈੱਡ ਵੱਲੋਂ ਆਪਣੀਆਂ ਦੁਕਾਨਾਂ ਰਾਹੀਂ ਵੀ ਚਲਾਈ ਜਾਵੇਗੀ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲ
ਲਾਭਪਾਤਰੀਆਂ ਨੂੰ ਕਣਕ ਹੀ ਦਿੱਤੀ ਜਾਵੇਗੀ
ਪੰਜਾਬ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (NFSA) ਦੇ ਲਾਭਪਾਤਰੀਆਂ ਨੂੰ 'ਆਟਾ' ਵੰਡਣ ਦੀ ਆਪਣੀ ਪ੍ਰਮੁੱਖ ਸਕੀਮ, ਘਰ-ਘਰ ਰਾਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਹੁਣ ਸਿਰਫ਼ ਲਾਭਪਾਤਰੀਆਂ ਨੂੰ ਕਣਕ ਹੀ ਦਿੱਤੀ ਜਾਵੇਗੀ। ਇਸ ਸਬੰਧੀ ਅੱਜ ਮਾਰਕਫੈੱਡ ਦੇ ਸਮੂਹ ਜ਼ਿਲ੍ਹਾ ਮੈਨੇਜਰਾਂ ਦੀ ਮੀਟਿੰਗ ਮਾਰਕਫੈੱਡ ਦੇ ਪ੍ਰਬੰਧਕੀ ਨਿਰਦੇਸ਼ਕ ਗਿਰੀਸ਼ ਦਿਆਲਨ ਦੀ ਪ੍ਰਧਾਨਗੀ ਹੇਠ ਹੋਈ।
1 ਜੁਲਾਈ ਤੋਂ ਪਨਗ੍ਰੇਨ ਵੱਲੋਂ ਕਣਕ ਦੀ ਵੰਡ ਕੀਤੀ ਜਾਵੇਗੀ ਅਤੇ ਰਾਸ਼ਨ ਡਿਪੂ ਹੋਲਡਰਾਂ ਨੂੰ ਵੀ ਪਹਿਲਾਂ ਵਾਂਗ ਹੀ ਕਣਕ ਦੀ ਵੰਡ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਤਿੰਨ ਮਹੀਨਿਆਂ ਦਾ ਅਨਾਜ (ਪ੍ਰਤੀ ਲਾਭਪਾਤਰੀ 5 ਕਿਲੋ ਪ੍ਰਤੀ ਮਹੀਨਾ) ਵੰਡਣ ਦੀ ਬਜਾਏ ਚਾਰ ਮਹੀਨਿਆਂ ਲਈ ਯਾਨੀ ਜੁਲਾਈ ਤੋਂ ਅਕਤੂਬਰ ਤੱਕ ਦੀ ਕਣਕ ਵੰਡੀ ਜਾਵੇਗੀ।
70% ਲਾਭਪਾਤਰੀਆਂ ਨੂੰ ਮਿਲ ਰਿਹਾ ਸੀ 'ਆਟਾ'
ਪੰਜਾਬ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ 1.47 ਕਰੋੜ ਲਾਭਪਾਤਰੀ ਸ਼ਾਮਲ ਹਨ
ਸੂਬੇ ਦੇ ਘਰ-ਘਰ ਰਾਸ਼ਨ ਦੇ ਤਹਿਤ, NFSA ਅਧੀਨ ਆਉਂਦੇ ਲਾਭਪਾਤਰੀਆਂ ਕੋਲ ਕਣਕ ਜਾਂ 'ਆਟਾ' ਲੈਣ ਦਾ ਵਿਕਲਪ ਸੀ।
70 ਫੀਸਦੀ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਸੀ 'ਆਟਾ'
ਤਿੰਨ ਡਿਸਟ੍ਰੀਬਿਊਸ਼ਨ ਭਾਈਵਾਲਾਂ ਨੂੰ ਸ਼ਾਮਲ ਕੀਤਾ ਗਿਆ ਸੀ: ਕੇਂਦਰੀ ਭੰਡਾਰ, ਆਰ ਕੇ ਐਸੋਸੀਏਟਸ ਅਤੇ ਬ੍ਰਿੰਦਾਵਨ ਫੂਡ ਪ੍ਰੋਡਕਟਸ
1 ਜੁਲਾਈ ਤੋਂ 4 ਮਹੀਨਿਆਂ ਲਈ ਇੱਕਠੀ ਦਿੱਤੀ ਜਾਵੇਗੀ ਕਣਕ
ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਤਿੰਨ ਮਹੀਨਿਆਂ (ਪ੍ਰਤੀ ਲਾਭਪਾਤਰੀ ਪ੍ਰਤੀ ਮਹੀਨਾ 5 ਕਿਲੋ) ਅਨਾਜ ਵੰਡਣ ਦੀ ਬਜਾਏ ਇਸ ਵਾਰ ਕਣਕ ਚਾਰ ਮਹੀਨਿਆਂ ਲਈ - ਜੁਲਾਈ ਤੋਂ ਅਕਤੂਬਰ ਦੇ ਸਮੇਂ ਲਈ ਵੰਡੀ ਜਾਵੇਗੀ।