ਚੰਡੀਗੜ੍ਹ- ਹਲਕਾ ਗਿਦੜਬਾਹਾ ਦੇ ਪਿੰਡ ਕੋਟਲੀ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਗੁੱਸੇ ਵਿੱਚ ਆਏ ਪੁੱਤਰ ਨੇ ਵਿਆਹ ਨਾ ਹੋਣ ਕਾਰਨ ਆਪਣੇ ਪਿਓ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।


COMMERCIAL BREAK
SCROLL TO CONTINUE READING

ਦੱਸਦੇਈਏ ਕਿ ਗਿਦੜਬਾਹਾ ਦੇ ਪਿੰਡ ਕੋਟਲੀ ਅਬਲੂ ਤੋਂ ਮਾਮਲਾ ਸਾਹਮਣੇ ਆਇਆ ਜਿਥੇ ਪੁੱਤਰ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਬਲਦੇਵ ਸਿੰਘ ਵਜੋ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਬਲਦੇਵ ਸਿੰਘ ਦਾ ਆਪਣੇ ਭਰਾ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਪੁੱਤਰ ਮਨਜਿੰਦਰ ਸਿੰਘ ਦਾ ਜਨਮ ਹੋਇਆ ਸੀ। ਮਨਜਿੰਦਰ ਸਿੰਘ ਦੀ ਉਮਰ 32 ਸਾਲ ਦੀ ਸੀ ਤੇ ਅਕਸਰ ਉਹ ਆਪਣੇ ਪਿਤਾ ਨੂੰ ਵਿਆਹ ਬਾਰੇ ਆਖਦਾ ਰਹਿੰਦਾ ਸੀ। ਪਰ ਬਲਦੇਵ ਸਿੰਘ ਵੱਲੋਂ ਉਸ ਦੀ ਗੱਲ ਵੱਲ ਗੌਰ ਨਹੀਂ ਕੀਤਾ ਜਾਂਦਾ ਸੀ। ਮ੍ਰਿਤਕ ਬਲਦੇਵ ਸਿੰਘ ਦੇ ਭਰਾ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਨਜਿੰਦਰ ਅਕਸਰ ਆਪਣੇ ਪਿਓ ਨੂੰ ਉਮਰ ਦਾ ਹਵਾਲਾ ਦੇ ਕੇ ਵਿਆਹ ਕਰਵਾਉਣ ਲਈ ਕਹਿੰਦਾ ਸੀ ਪਰ ਉਸ ਦੇ ਪਿਤਾ ਵੱਲੋਂ ਮਨਜਿੰਦਰ ਦੇ ਵਿਆਹ ਦੀ ਗੱਲ ਨਹੀਂ ਕੀਤੀ ਜਾਂਦੀ ਸੀ ਜਿਸ ਨੂੰ ਲੈ ਕੇ ਮਨਜਿੰਦਰ ਗੁੱਸੇ ਵਿੱਚ ਰਹਿੰਦਾ ਸੀ ਤੇ ਅਕਸਰ ਆਪਣੇ ਪਿਓ ਨਾਲ ਲੜਦਾ ਰਹਿੰਦਾ ਸੀ।


ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਮਨਜਿੰਦਰ ਸਿੰਘ ਘਰ ਦੇ ਬਾਹਰ ਆਵਦੇ ਪਿਓ ਦੇ ਸਿਰ ਵਿੱਚ ਇੱਟਾਂ ਮਾਰ ਰਿਹਾ ਸੀ ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚਿਆ ਤਾਂ ਮਨਜਿੰਦਰ ਘਬਰਾ ਕੇ ਉੱਥੋ ਫਰਾਰ ਹੋ ਜਾਂਦਾ ਹੈ। ਉਨ੍ਹਾਂ ਵੱਲੋਂ ਬਲਦੇਵ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿਥੇ ਉਸ ਦੀ ਮੌਤ ਹੋ ਜਾਂਦੀ ਹੈ। 


ਗਰੁਵਿੰਦਰ ਸਿੰਘ ਦੇ ਬਿਆਨਾਂ 'ਤੇ ਕੋਟਭਾਈ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਨਜਿੰਦਰ ਵਿਰੁਧ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਆਰੌਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


WATCH LIVE TV