Gidderbaha Murder News: ਚਰਿੱਤਰ `ਤੇ ਸ਼ੱਕ ਹੋਣ ਕਾਰਨ ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ
ਗਿੱਦੜਬਾਹਾ ਵਿੱਚ ਇੱਕ ਘਰ ਵਿੱਚ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਕੌਰ ਦੇ ਪਿਤਾ ਸੁਨੀਲ ਕੁਮਾਰ ਪੁੱਤਰ ਉਮੈਦ ਸਿੰਘ ਵਾਸੀ ਧਨੌਲਾ ਨੇ ਪੁਲਿਸ ਕੋ
Gidderbaha Murder News (ਅਨਮੋਲ ਸਿੰਘ ਵੜਿੰਗ): ਗਿੱਦੜਬਾਹਾ ਵਿੱਚ ਇੱਕ ਘਰ ਵਿੱਚ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਕੌਰ ਦੇ ਪਿਤਾ ਸੁਨੀਲ ਕੁਮਾਰ ਪੁੱਤਰ ਉਮੈਦ ਸਿੰਘ ਵਾਸੀ ਧਨੌਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ।
ਉਨ੍ਹਾਂ ਨੇ ਦੱਸਿਆ ਕਿ ਉਸਦੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਇੰਦਰਜੀਤ ਸਿੰਘ ਉਰਫ ਇੰਦੂ ਵਾਲੀ ਬਾਬਾ ਦੀਪ ਸਿੰਘ ਨਗਰ ਮਲੋਟ ਹਾਲ ਆਬਾਦ ਚੰਦਸਰਵਾਲਾ ਰਾਹ ਗਿੱਦੜਬਾਹਾ ਹੋਇਆ ਸੀ।
ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਉਤੇ ਚਰਿੱਤਰ ਉਪਰ ਸ਼ੱਕ ਕਰਦਾ ਸੀ ਅਤੇ ਇਸੇ ਵਜ੍ਹਾ ਕਾਰਨ ਉਸਦੀ ਅਕਸਰ ਕੁੱਟਮਾਰ ਵੀ ਕਰਦਾ ਸੀ। ਬੀਤੇ ਦਿਨ ਉਸਦੀ ਲੜਕੀ ਹਰਪ੍ਰੀਤ ਕੌਰ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਉਸਦਾ ਪਤੀ ਇੰਦਰਜੀਤ ਸਿੰਘ ਉਸਦੀ ਕੁੱਟਮਾਰ ਕਰ ਰਿਹਾ ਹੈ, ਜਿਸ ਉਤੇ ਸੁਨੀਲ ਕੁਮਾਰ ਆਪਣੇ ਦੋਸਤ ਜਗਸੀਰ ਸਿੰਘ ਨਾਲ ਗਿੱਦੜਬਾਹਾ ਵਿੱਚ ਹਰਪ੍ਰੀਤ ਕੌਰ ਦੇ ਘਰ ਪੁੱਜਾ ਤਾਂ ਉਸਦਾ ਜਵਾਈ ਇੰਦਰਜੀਤ ਸਿੰਘ ਉਸਦੀ ਲੜਕੀ ਹਰਪ੍ਰੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : Gurdaspur News: ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਨੇ ਰੋਡ ਸ਼ੋਅ ਕੱਢਿਆ, ਬੋਲੇ- ਦੂਜੀਆਂ ਪਾਰਟੀਆਂ ਸਿਰਫ਼ ਗੱਲਾਂ ਕਰਦੀਆਂ...
ਇਸ ਦੌਰਾਨ ਇੰਦਰਜੀਤ ਸਿੰਘ ਨੇ ਲੋਹੇ ਦੀ ਕਿਸੇ ਚੀਜ਼ ਨਾਲ ਹਰਪ੍ਰੀਤ ਕੌਰ ਉਤੇ ਸਿਰ ਤੇ ਬਾਂਹ ਉਪਰ ਤਿੰਨ ਵਾਰ ਕੀਤੇ ਜਿਸ ਨਾਲ ਹਰਪ੍ਰੀਤ ਕੌਰ ਦੀ ਮੌਤ ਹੋ ਗਈ, ਜਦੋਂਕਿ ਇੰਦਰਜੀਤ ਸਿੰਘ ਮੌਕਾ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : Amritsar News: ਹਵਾਲਾ ਰੈਕੇਟ ਦਾ ਪਰਦਾਫਾਸ਼, 19 ਲੱਖ ਰੁਪਏ ਦੀ ਹਵਾਲਾ ਰਾਸ਼ੀ ਤੇ ਨੋਟ ਕਾਊਂਟਿੰਗ ਮਸ਼ੀਨ ਸਣੇ ਮੁਲਜ਼ਮ ਗ੍ਰਿਫ਼ਤਾਰ