ਵਿਸ਼ਵ ਪੱਧਰ `ਤੇ ਘੱਟਦੀ ਜਾ ਰਹੀ ਹੈ ਸੋਨੇ ਦੀ ਮੰਗ, ਪਰ ਭਾਰਤ ਦੇ ਵਿਚ ਹੋਈ ਦੁੱਗਣੀ ਤਿਗਣੀ
World Gold Council ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-ਜੂਨ ਤਿਮਾਹੀ ਵਿਚ ਭਾਰਤ ਅੰਦਰ ਸੋਨੇ ਦੀ ਮੰਗ ਸਾਲ ਦਰ ਸਾਲ ਆਧਾਰ `ਤੇ 43 ਫੀਸਦੀ ਵੱਧ ਰਹੀ ਹੈ। ਹਾਲਾਂਕਿ ਮਹਿੰਗਾਈ, ਰੁਪਏ-ਡਾਲਰ ਦੀਆਂ ਦਰਾਂ ਅਤੇ ਨੀਤੀਗਤ ਕਦਮਾਂ ਸਮੇਤ ਕਈ ਕਾਰਕ ਹੋਣਗੇ, ਜੋ ਅੱਗੇ ਜਾ ਕੇ ਖਪਤਕਾਰਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਤ ਕਰਨਗੇ।
ਚੰਡੀਗੜ: ਇਸ ਸਮੇਂ ਸੋਨੇ ਦੀ ਕੀਮਤ ਕਾਫੀ ਵੱਧ ਰਹੀ ਹੈ। ਭਾਰਤ 'ਚ ਇਸ ਦੀ ਕੀਮਤ 50 ਹਜ਼ਾਰ ਪ੍ਰਤੀ ਦਸ ਗ੍ਰਾਮ ਤੋਂ ਉੱਪਰ ਚੱਲ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦੁਨੀਆ ਭਰ 'ਚ ਸੋਨੇ ਦੀ ਮੰਗ ਘੱਟ ਗਈ ਹੈ। ਪਰ ਭਾਰਤ ਦੇ ਵਿਚ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਭਾਰਤ 'ਚ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਸੋਨੇ ਦੀ ਮੰਗ 43 ਫੀਸਦੀ ਵਧੀ ਹੈ।
WGC ਦੀ ਰਿਪੋਰਟ 'ਚ ਖੁਲਾਸਾ
World Gold Council ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-ਜੂਨ ਤਿਮਾਹੀ ਵਿਚ ਭਾਰਤ ਅੰਦਰ ਸੋਨੇ ਦੀ ਮੰਗ ਸਾਲ ਦਰ ਸਾਲ ਆਧਾਰ 'ਤੇ 43 ਫੀਸਦੀ ਵੱਧ ਰਹੀ ਹੈ। ਹਾਲਾਂਕਿ ਮਹਿੰਗਾਈ, ਰੁਪਏ-ਡਾਲਰ ਦੀਆਂ ਦਰਾਂ ਅਤੇ ਨੀਤੀਗਤ ਕਦਮਾਂ ਸਮੇਤ ਕਈ ਕਾਰਕ ਹੋਣਗੇ, ਜੋ ਅੱਗੇ ਜਾ ਕੇ ਖਪਤਕਾਰਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਤ ਕਰਨਗੇ। ਅਪ੍ਰੈਲ ਤੋਂ ਜੂਨ ਦੇ ਦੌਰਾਨ ਭਾਰਤ ਵਿਚ ਸੋਨੇ ਦੀ ਮੰਗ 170.7 ਟਨ ਰਹੀ, ਜੋ ਕਿ 2021 ਦੀ ਇਸੇ ਮਿਆਦ ਵਿੱਚ 119.6 ਟਨ ਦੀ ਮੰਗ ਨਾਲੋਂ 43 ਪ੍ਰਤੀਸ਼ਤ ਵੱਧ ਹੈ।
ਸੋਨੇ ਦੀ ਮੰਗ ਵਿਚ 54 ਫੀਸਦੀ ਹੋਇਆ ਵਾਧਾ
ਰਿਪੋਰਟ ਦੇ ਮੁਤਾਬਕ ਜੇਕਰ ਭਾਰਤ 'ਚ ਕੀਮਤ ਦੇ ਹਿਸਾਬ ਨਾਲ ਸੋਨੇ ਦੀ ਮੰਗ ਜੂਨ ਤਿਮਾਹੀ 'ਚ 54 ਫੀਸਦੀ ਵਧ ਕੇ 79,270 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਯਾਨੀ ਸਾਲ 2020-2021 ਦੀ ਪਹਿਲੀ ਤਿਮਾਹੀ ਵਿੱਚ 51,540 ਕਰੋੜ ਰੁਪਏ ਦੇ ਸੋਨੇ ਦੀ ਮੰਗ ਸੀ।
ਸੋਨੇ ਦੀ ਰੀਸਾਈਕਲਿੰਗ ਵੀ ਵਧੀ
ਜੂਨ ਤਿਮਾਹੀ 'ਚ ਭਾਰਤ 'ਚ ਸੋਨੇ ਦੀ ਰੀਸਾਈਕਲਿੰਗ 18 ਫੀਸਦੀ ਵਧ ਕੇ 23.3 ਟਨ ਹੋ ਗਈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 19.7 ਟਨ ਸੀ। ਸੋਨੇ ਦੀ ਦਰਾਮਦ ਵੀ 2021 ਦੀ ਇਸੇ ਮਿਆਦ 'ਚ 131.6 ਟਨ ਤੋਂ 34 ਫੀਸਦੀ ਵਧ ਕੇ 170 ਟਨ ਹੋ ਗਈ।
ਵਿਸ਼ਵਵਿਆਪੀ ਮੰਗ ਵਿੱਚ ਕਮੀ ਆਈ
ਰਿਪੋਰਟ ਮੁਤਾਬਕ ਸੋਨੇ ਦੀ ਸੰਸਾਰਕ ਮੰਗ ਸਾਲਾਨਾ ਆਧਾਰ 'ਤੇ ਅੱਠ ਫੀਸਦੀ ਘੱਟ ਕੇ 948.4 'ਤੇ ਆ ਗਈ। ਇਹ 2021 ਦੀ ਜੂਨ ਤਿਮਾਹੀ ਵਿੱਚ 1,031.8 ਟਨ ਸੀ। ਇੱਕ ਸੁਰੱਖਿਅਤ ਨਿਵੇਸ਼ ਦੇ ਰੂਪ ਵਿੱਚ, ਸੋਨੇ ਦੀ ਮੰਗ ਸਥਿਰ ਰਹਿਣ ਦੀ ਉਮੀਦ ਹੈ ਪਰ ਹੋਰ ਮੁਦਰਾ ਕਠੋਰਤਾ ਅਤੇ ਡਾਲਰ ਦੇ ਹੋਰ ਮਜ਼ਬੂਤ ਹੋਣ ਦੀਆਂ ਚੁਣੌਤੀਆਂ ਵੀ ਹਨ।
WATCH LIVE TV