Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਸ਼ਹਿਰ ਤੋਂ ਆ ਰਹੇ ਇੱਕ ਯਾਤਰੀ ਕੋਲੋਂ 33 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਮੁਲਜ਼ਮਾਂ ਨੇ ਇਹ ਸੋਨਾ ਇੱਕ ਕੈਪਸੂਲ ਵਿੱਚ ਛੁਪਾ ਕੇ ਰੱਖਿਆ ਸੀ। ਜਿਸ ਨੂੰ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ ਹੈ।


COMMERCIAL BREAK
SCROLL TO CONTINUE READING

ਰਾਤ ਨੂੰ ਯਾਤਰੀ ਫਲਾਈਟ 6E 1428 ਰਾਹੀਂ ਇੱਥੇ ਪਹੁੰਚਿਆ ਸੀ। ਜਿਸ 'ਤੇ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਇਆ। ਜਦੋਂ ਇਹ ਯਾਤਰੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਤਾਂ ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਲਿਆ। ਅਧਿਕਾਰੀਆਂ ਨੇ ਬਾਰੀਕੀ ਨਾਲ ਉਸ ਦੀ ਤਲਾਸ਼ੀ ਲਈ।


ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਦੋ ਕੈਪਸੂਲ ਬਰਾਮਦ ਹੋਏ। ਕੈਪਸੂਲ ਦਾ ਵਜ਼ਨ 635.9 ਗ੍ਰਾਮ ਸੀ, ਜਿਸ ਵਿੱਚ ਸੋਨਾ ਛੁਪਾਇਆ ਹੋਇਆ ਸੀ। ਇਨ੍ਹਾਂ ਕੈਪਸੂਲ ਵਿੱਚ 516 ਗ੍ਰਾਮ ਸੋਨਾ ਪੇਸਟ ਦੇ ਰੂਪ ਵਿੱਚ ਛੁਪਾਇਆ ਹੋਇਆ ਸੀ। ਇਹ ਫਲਾਈਟ ਇੰਡੀਗੋ ਏਅਰਲਾਈਨਜ਼ ਦੀ ਸੀ ਤੇ ਦੇਰ ਸ਼ਾਮ ਅੰਮ੍ਰਿਤਸਰ ਏਅਰਪੋਰਟ ਪਹੁੰਚਦੀ ਹੈ। ਕਸਟਮ ਵਿਭਾਗ ਦੀ ਐਂਟੀ ਸਮੱਗਲਿੰਗ ਯੂਨਿਟ ਨੇ ਦੱਸਿਆ ਕਿ ਸੋਨੇ ਦੀ ਕੀਮਤ ਕਰੀਬ 33 ਲੱਖ ਰੁਪਏ ਹੈ।


ਕਸਟਮ ਵਿਭਾਗ ਮੁਤਾਬਕ ਫੜੇ ਗਏ ਯਾਤਰੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ਜੇ ਉਹ ਸਹੀ ਦਸਤਾਵੇਜ਼ ਦਿਖਾ ਸਕੇ ਤਾਂ ਸੋਨਾ ਵਾਪਸ ਕਰ ਦਿੱਤਾ ਜਾਵੇਗਾ। ਨਹੀਂ ਤਾਂ ਇਸ ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਉਹ ਪਹਿਲਾਂ ਵੀ ਅਜਿਹਾ ਛੁਪਾ ਕੇ ਲਿਆਇਆ ਸੀ।


ਇਹ ਵੀ ਪੜ੍ਹੋ : AAP Meeting: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 'ਆਪ' ਦੀ ਕੌਮੀ ਕੌਂਸਲ ਦੀ ਅੱਜ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ


ਇਸ ਤੋਂ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇਕ ਯਾਤਰੀ ਤੋਂ 67.60 ਲੱਖ ਰੁਪਏ ਦਾ ਸੋਨਾ ਮਿਲਿਆ ਸੀ। ਇਹ ਯਾਤਰੀ ਦੁਬਈ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਪਹੁੰਚਿਆ ਸੀ ਤੇ ਉਸ ਨੇ ਸੋਨਾ ਆਪਣੀ ਪੈਂਟ ਦੀ ਬੈਲਟ ਵਿੱਚ ਛੁਪਾ ਲਿਆ ਸੀ।


ਇਹ ਵੀ ਪੜ੍ਹੋ : New Year 2024: ਨਵੇਂ ਸਾਲ 'ਤੇ ਪੁਲਿਸ ਪੂਰੀ ਤਰ੍ਹਾਂ ਅਲਰਟ! ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਹਨਾਂ ਦੀ ਹੋ ਰਹੀ ਚੈਕਿੰਗ