Golden Temple Viral Video: ਦਰਬਾਰ ਸਾਹਿਬ ਦੇ ਮੁੱਖ ਗੇਟ `ਤੇ ਵਾਇਰਲ ਹੋਈ ਵੀਡਿਓ ਤੋਂ ਬਾਅਦ ਕੁੜੀ ਨੇ ਮੰਗੀ ਮੁਆਫ਼ੀ, ਕਹੀ ਇਹ ਗੱਲ
Golden Temple Viral Video: ਇੱਕ ਮਹਿਲਾ ਸੈਲਾਨੀ ਜਿਸ ਨੇ ਆਪਣੇ ਚਿਹਰੇ `ਤੇ ਰਾਸ਼ਟਰੀ ਝੰਡੇ ਦਾ ਟੈਟੂ ਬਣਵਾਇਆ ਹੋਇਆ ਸੀ, ਨੂੰ ਹਰਿਮੰਦਰ ਸਾਹਿਬ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ।
Golden Temple Viral Video: ਅੰਮ੍ਰਿਤਸਰ ਵਿੱਚ ਇੱਕ ਲੜਕੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਮੁੱਖ ਗੇਟ 'ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਹੁਣ ਕੁੜੀ ਨੇ ਮੁਆਫ਼ੀ ਮੰਗ ਲਈ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਕੁੜੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੇਰੇ ਵੱਲੋਂ ਜੇਕਰ ਕੋਈ ਗਲਤੀ ਹੋਈ ਹੋਵੇ ਜਾਂ ਕੋਈ ਗਲਤ ਸ਼ਬਦ ਕਿਹਾ ਗਿਆ ਹੋਵੇ ਤਾਂ ਮੈਂ ਮੁਆਫੀ ਮੰਗਦੀ ਹਾਂ। ਅਤੇ ਇਸ ਵੀਡੀਓ ਨੂੰ ''sirfpanjabiyat'' ਨਾਮ ਦੇ ਇੰਸਟਾਗ੍ਰਾਮ ਪੇਜ਼ ਤੋਂ ਸ਼ੇਅਰ ਕੀਤਾ ਗਿਆ ਹੈ।
ਬੀਤੇ ਦਿਨੀ ਇੱਕ ਲੜਕੀ ਨੇ ਆਪਣੇ ਚਿਹਰੇ 'ਤੇ ਤਿਰੰਗਾ ਝੰਡਾ ਬਣਾਇਆ ਹੋਇਆ ਸੀ, ਜਿਸ ਕਾਰਨ ਉੱਥੇ ਮੌਜੂਦ ਸੇਵਾਦਾਰ ਨੇ ਉਸ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਨਹੀਂ ਜਾਣ ਦਿੱਤਾ।
ਇਸ ਘਟਨਾ ਦੀ ਪੂਰੀ ਵੀਡੀਓ ਲੜਕੀ ਨੇ ਆਪਣੇ ਕੈਮਰੇ 'ਚ ਕੈਦ ਕਰ ਲਈ, ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਲੜਕੀ ਨੇ ਆਪਣੇ ਚਿਹਰੇ 'ਤੇ ਤਿਰੰਗੇ ਦੇ ਨਿਸ਼ਾਨ ਬਣਾਇਆ ਹੋਇਆ ਸੀ ਤੇ ਮੱਥਾ ਟੇਕਣ ਲਈ ਦਰਬਾਰ ਸਾਹਿਬ ਪਹੁੰਚੀ ਪਰ ਉਥੇ ਮੌਜੂਦ ਸੇਵਾਦਾਰ ਨੇ ਝੰਡੇ ਨੂੰ ਸਾਫ਼ ਕਰਕੇ ਆਉਣ ਲਈ ਕਿਹਾ। ਇਸ ਦੌਰਾਨ ਲੜਕੀ ਅਤੇ ਸੇਵਾਦਾਰ ਵਿਚਕਾਰ ਬਹਿਸ ਹੋ ਗਈ, ਜਿਸ ਕਾਰਨ ਹੰਗਾਮਾ ਹੋ ਗਿਆ। ਜਦੋਂ ਔਰਤ ਨੇ ਕਿਹਾ ਕਿ ਇਹ ਭਾਰਤੀ ਝੰਡਾ ਹੈ ਤਾਂ ਕਥਿਤ ਤੌਰ 'ਤੇ ਉਸ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਇਹ ਪੰਜਾਬ ਹੈ, ਭਾਰਤ ਨਹੀਂ।
ਇਹ ਵੀ ਪੜ੍ਹੋ: Australia News: ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ 'ਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਪਾਬੰਦੀ; ਜਾਣੋ ਵਜ੍ਹਾ
40 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਔਰਤ ਦੇ ਨਾਲ ਦੋ ਆਦਮੀਆਂ ਨੂੰ ਗਾਰਡ ਨੂੰ ਪੁੱਛਦੇ ਸੁਣਿਆ ਜਾ ਸਕਦਾ ਹੈ, "ਕੀ ਹਰਿਮੰਦਰ ਸਾਹਿਬ ਭਾਰਤ ਵਿੱਚ ਨਹੀਂ ਹੈ?" ਇਹ ਪੁੱਛੇ ਜਾਣ 'ਤੇ ਕਿ ਔਰਤ ਨੂੰ ਪਵਿੱਤਰ ਸਥਾਨ 'ਚ ਦਾਖਲ ਕਿਉਂ ਨਹੀਂ ਹੋਣ ਦਿੱਤਾ ਗਿਆ ਤਾਂ ਉਸ ਨੇ ਔਰਤ ਦੇ ਚਿਹਰੇ 'ਤੇ ਲੱਗੇ ਝੰਡੇ ਵੱਲ ਇਸ਼ਾਰਾ ਕੀਤਾ। ਗਾਰਡ ਨੇ ਔਰਤ ਅਤੇ ਉਸ ਦੇ ਨਾਲ ਆਏ ਲੋਕਾਂ ਨੂੰ ਇਸ ਘਟਨਾ ਨੂੰ ਆਪਣੇ ਫੋਨ 'ਤੇ ਕੈਦ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ।
ਇਸ ਪੂਰੇ ਮਾਮਲੇ 'ਚ ਐੱਸ.ਜੀ.ਪੀ.ਸੀ. ਨੇ ਸਬ-ਕਮੇਟੀ ਦਾ ਗਠਨ ਕੀਤਾ ਹੈ। ਨਾਲ ਹੀ ਉਹ ਕਹਿੰਦੇ ਹਨ ਕਿ ਹਰ ਸ਼ਰਧਾਲੂ ਸਤਿਕਾਰਯੋਗ ਹੈ, ਜੇਕਰ ਕੋਈ ਗਲਤ ਵਿਵਹਾਰ ਕਰਦਾ ਹੈ ਤਾਂ ਅਸੀਂ ਮੁਆਫੀ ਮੰਗਦੇ ਹਾਂ। ਦੂਜੇ ਪਾਸੇ ਕਮੇਟੀ ਵੱਲੋਂ ਰੋਕੇ ਗਏ ਸੇਵਾਦਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਦਰਬਾਰ ਸਾਹਿਬ ਦੇ ਮੁੱਖ ਗੇਟ 'ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਹੁਣ ਕੁੜੀ ਨੇ ਮੁਆਫ਼ੀ ਮੰਗ ਲਈ ਹੈ।