ਚੰਡੀਗੜ:  ਪੰਜਾਬ ਵਿਚ ਸੀਮਿੰਟ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੀਮਿੰਟ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਨੂੰ ਦੁਖੀ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਧ ਅਸਰ ਮੱਧ ਵਰਗ ਨੂੰ ਪੈ ਰਿਹਾ ਹੈ। ਉਸਾਰੀ ਸਮੱਗਰੀ ਦੀ ਲਾਗਤ ਘਟਣ ਨਾਲ ਹੁਣ ਘਰ ਬਣਾਉਣਾ ਆਸਾਨ ਹੋ ਗਿਆ ਹੈ। ਪਹਿਲਾਂ ਸੀਮਿੰਟ 440 ਰੁਪਏ ਵਿੱਚ ਮਿਲਦਾ ਸੀ, ਹੁਣ 420 ਰੁਪਏ ਵਿਚ ਮਿਲ ਰਿਹਾ ਹੈ। ਇੱਕ ਬੇਰੀ ਦੀ ਕੀਮਤ ਵਿੱਚ 20 ਤੋਂ 30 ਰੁਪਏ ਤੱਕ ਦੀ ਗਿਰਾਵਟ ਆਈ ਹੈ।


COMMERCIAL BREAK
SCROLL TO CONTINUE READING

 


ਇਕ ਮਹੀਨੇ ਵਿਚ 60 ਤੋਂ 80 ਰੁਪਏ ਤੱਕ ਘਟੀ ਕੀਮਤ


ਪਿਛਲੇ ਇਕ ਮਹੀਨੇ ਵਿਚ ਸੀਮਿੰਟ ਦੇ ਰੇਟ ਵਿੱਚ ਕਰੀਬ 60 ਤੋਂ 80 ਰੁਪਏ ਪ੍ਰਤੀ ਥੈਲਾ ਵਾਧਾ ਹੋਇਆ ਸੀ ਕੱਲ੍ਹ ਸੀਮਿੰਟ 20 ਤੋਂ 30 ਰੁਪਏ ਪ੍ਰਤੀ ਥੈਲਾ ਸਸਤਾ ਹੋ ਗਿਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਟੀਲ ਦੀਆਂ ਕੀਮਤਾਂ 'ਚ ਗਿਰਾਵਟ ਤੋਂ ਬਾਅਦ ਵੱਖ-ਵੱਖ ਬ੍ਰਾਂਡਾਂ ਦੇ ਸੀਮਿੰਟ ਦੀਆਂ ਕੀਮਤਾਂ 'ਚ ਕਮੀ ਆਈ ਹੈ। ਹਾਲਾਂਕਿ ਰੇਟ ਅਜੇ ਵੀ ਬਹੁਤ ਜ਼ਿਆਦਾ ਹਨ ਪਰ ਡੀਜ਼ਲ ਸਸਤਾ ਹੋਣ ਤੋਂ ਬਾਅਦ ਇਨ੍ਹਾਂ 'ਚ ਫਰਕ ਆਉਣਾ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਮਹੀਨੇ 'ਚ ਸਰੀਏ ਦੀਆਂ ਕੀਮਤਾਂ ਵੀ 11 ਹਜ਼ਾਰ ਤੱਕ ਹੇਠਾਂ ਆ ਚੁੱਕੀਆਂ ਹਨ।


 


ਸੀਮਿੰਟ ਕਾਰੋਬਾਰ 'ਤੇ ਅਡਾਨੀ ਗਰੁੱਪ ਦਾ ਦਬਦਬਾ


ਉਦਯੋਗਪਤੀ ਗੌਤਮ ਅਡਾਨੀ ਦੇ ਸੀਮਿੰਟ ਕਾਰੋਬਾਰ ਵਿੱਚ ਆਉਣ ਤੋਂ ਬਾਅਦ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇੱਕ ਮਹੀਨਾ ਪਹਿਲਾਂ ਅਡਾਨੀ ਗਰੁੱਪ ਨੇ ਸਵਿਸ ਕੰਪਨੀ ਹੋਲਸੀਮ ਗਰੁੱਪ ਨੂੰ 10.5 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਅਡਾਨੀ ਗਰੁੱਪ ਨੇ ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਸੀਮੇਂਟ ਕੰਪਨੀਆਂ ਅੰਬੂਜਾ ਅਤੇ ਏ. ਸੀ. ਸੀ. ਸੀਮੈਂਟ ਵਿੱਚ $10.5 ਬਿਲੀਅਨ (80,000 ਕਰੋੜ ਰੁਪਏ) ਵਿੱਚ ਹੋਲਸੀਮ ਗਰੁੱਪ ਦੀ ਪੂਰੀ ਹਿੱਸੇਦਾਰੀ ਖਰੀਦਣ ਲਈ ਇੱਕ ਵਪਾਰਕ ਸੌਦੇ ਨੂੰ ਅੰਤਿਮ ਰੂਪ ਦਿੱਤਾ ਸੀ।