ਚੰਡੀਗੜ: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਬਿਲਡਿੰਗ ਇੰਸਪੈਕਟਰ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਜਿਹੜੇ ਉਮੀਦਵਾਰ ਯੋਗ ਹਨ ਅਤੇ ਇਹਨਾਂ ਅਸਾਮੀਆਂ PPSC ਬਿਲਡਿੰਗ ਇੰਸਪੈਕਟਰ ਭਰਤੀ 2022 ਲਈ ਅਰਜ਼ੀ ਦੇਣ ਦੇ ਇੱਛੁਕ ਹਨ, ਉਹ ਆਖਰੀ ਮਿਤੀ ਤੋਂ ਪਹਿਲਾਂ ਨਿਰਧਾਰਤ ਫਾਰਮੈਟ ਵਿਚ ਅਰਜ਼ੀ ਦੇ ਸਕਦੇ ਹਨ। ਅਜਿਹਾ ਕਰਨ ਲਈ PPSC ਦਾ ਅਧਿਕਾਰਤ ਵੈੱਬਸਾਈਟ ਪਤਾ ਹੈ - ppsc.gov.in ਇਹ ਅਸਾਮੀਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਲਈ ਹਨ। ਇਨ੍ਹਾਂ ਅਸਾਮੀਆਂ 'ਤੇ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ।


COMMERCIAL BREAK
SCROLL TO CONTINUE READING

 


ਅਰਜ਼ੀ ਦੇਣ ਦੀ ਆਖਰੀ ਤਾਰੀਕ


ਪੰਜਾਬ PPSC ਬਿਲਡਿੰਗ ਇੰਸਪੈਕਟਰ ਭਰਤੀ 2022 ਲਈ ਅਪਲਾਈ ਕਰਨ ਦੀ ਆਖਰੀ ਮਿਤੀ 08 ਜੁਲਾਈ 2022 ਰੱਖੀ ਗਈ ਹੈ। ਇਸ ਮਿਤੀ ਤੋਂ ਪਹਿਲਾਂ ਆਨਲਾਈਨ ਅਪਲਾਈ ਕਰੋ।


 


ਅਰਜ਼ੀ ਦੇਣ ਲਈ ਯੋਗ ਉਮੀਦਵਾਰ


PPSC ਬਿਲਡਿੰਗ ਇੰਸਪੈਕਟਰ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਆਰਕੀਟੈਕਚਰ ਜਾਂ ਆਰਕੀਟੈਕਚਰ ਅਸਿਸਟੈਂਟਸ਼ਿਪ ਵਿਚ ਡਿਪਲੋਮਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਦਾ ਦਸਵੀਂ ਤੱਕ ਪੰਜਾਬੀ ਪੜ੍ਹਿਆ ਹੋਣਾ ਵੀ ਜ਼ਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਨ੍ਹਾਂ ਲਈ ਉਮਰ ਹੱਦ 18 ਤੋਂ 37 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 01 ਜਨਵਰੀ 2022 ਤੋਂ ਕੀਤੀ ਜਾਵੇਗੀ।


 


ਅਰਜ਼ੀ ਦੀ ਫੀਸ ਕਿੰਨੀ ਹੈ


ਅਪਲਾਈ ਕਰਨ ਲਈ SC/ST/BC ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 750 ਰੁਪਏ ਹੈ। ਜਦੋਂ ਕਿ EWS/PWD/Ex-Servicemen (LDESM) ਪੰਜਾਬ ਦੇ ਵੰਸ਼ਜ/ਪੰਜਾਬ ਦੇ ਸਾਬਕਾ ਸੈਨਿਕਾਂ ਲਈ ਫੀਸ 500 ਰੁਪਏ ਹੈ। ਬਾਕੀ ਸਾਰੇ ਵਰਗ ਦੇ ਉਮੀਦਵਾਰਾਂ ਨੂੰ 1500 ਰੁਪਏ ਫੀਸ ਅਦਾ ਕਰਨੀ ਪਵੇਗੀ।


 


WATCH LIVE TV