Govt Buses Revenue Increased: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ’ਚ ਸਰਕਾਰ ਪਹਿਲੇ 10 ਮਹੀਨਿਆਂ ’ਚ ਦੌਰਾਨ ਪੰਜਾਬ ਰੋਡਵੇਜ਼/ ਪਨਬੱਸ ਅਤੇ ਪੀ. ਆਰ. ਟੀ. ਸੀ. (PRTC) ਨੇ ਪਿਛਲੇ ਸਾਲ ਦੇ ਮੁਕਾਬਲੇ 367.67 ਕਰੋੜ ਰੁਪਏ ਵੱਧ ਮਾਲੀਆ ਇਕੱਤਰ ਕੀਤਾ ਹੈ।


COMMERCIAL BREAK
SCROLL TO CONTINUE READING


ਇਸ ਸਬੰਧੀ ਜਾਣਕਾਰੀ ਦਿੰਦਿਆ ਸਟੇਟ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਦੱਸਿਆ ਕਿ ਸੂਬੇ ਦੀਆਂ ਸਰਕਾਰੀ ਬੱਸਾਂ ਦੁਆਰਾ ਮਾਰਚ ਤੋਂ ਦਸੰਬਰ 2022 ਤੱਕ 1247.22 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ ਗਈ ਹੈ ਜਦਕਿ ਸਾਲ 2021 ਦੇ ਇਸ ਅਰਸੇ ਦੌਰਾਨ ਸਰਕਾਰੀ ਬੱਸਾਂ ਤੋਂ ਇਹ ਆਮਦਨ 879.55 ਕਰੋੜ ਰੁਪਏ ਹੋਈ, ਜਿਸਦੇ ਮੁਤਾਬਕ ਇਹ ਮੁਨਾਫ਼ਾ 41.80 ਫ਼ੀਸਦ ਬਣਦਾ ਹੈ। 



 


ਵਿਸਥਾਰ ਨਾਲ ਵੇਰਵਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਭੁੱਲਰ ਨੇ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਸਾਲ 2022 ਦੇ 10 ਮਹੀਨਿਆਂ ਦੌਰਾਨ 665.30 ਕਰੋੜ ਰੁਪਏ ਜੁਟਾਏ ਜਦਕਿ ਸਾਲ 2021 ਦੌਰਾਨ ਇਹ ਕਮਾਈ 446.83 ਕਰੋੜ ਰੁਪਏ ਰਹੀ। ਭਾਵ, 48.89 ਫ਼ੀਸਦੀ ਵਾਧੇ ਨਾਲ ਪੀ.ਆਰ.ਟੀ.ਸੀ. ਨੇ 218.47 ਕਰੋੜ ਰੁਪਏ ਵੱਧ ਜੁਟਾਏ ਹਨ।



ਇਸੇ ਤਰ੍ਹਾਂ ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਸਾਲ 2022 ਦੇ 10 ਮਹੀਨਿਆਂ ਦੌਰਾਨ 149.20 ਕਰੋੜ ਰੁਪਏ ਦੇ ਵਾਧੇ ਨਾਲ 581.92 ਕਰੋੜ ਰੁਪਏ ਰਹੀ ਜਦਕਿ ਸਾਲ 2021 ਦੌਰਾਨ ਇਹ ਆਮਦਨ 432.72 ਕਰੋੜ ਰੁਪਏ ਸੀ। ਇਸ ਹਿਸਾਬ ਨਾਲ ਪੰਜਾਬ ਰੋਡਵੇਜ਼ ਅਤੇ ਪਨਬੱਸ ਵਿਭਾਗ ਨੇ 10 ਮਹੀਨਿਆਂ ਦੌਰਾਨ 34.47 ਫ਼ੀਸਦੀ ਵਾਧਾ ਦਰਜ ਕੀਤਾ ਹੈ।



ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇ ਬਾਵਜੂਦ ਮੁਨਾਫ਼ਾ 
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ (Mann Government) ਵੱਲੋਂ ਔਰਤਾਂ ਨੂੰ ਦਿੱਤੀ ਜਾਂਦੀ ਮੁਫ਼ਤ ਸਫ਼ਰ ਸਹੂਲਤ ਤਹਿਤ ਅਪ੍ਰੈਲ ਤੋਂ ਦਸੰਬਰ 2022 ਤੱਕ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਕੁੱਲ 558.85 ਕਰੋੜ ਰੁਪਏ ਖ਼ਰਚ ਕੀਤੇ ਗਏ, ਜੋ ਸਾਲ 2021 ਦੇ ਇਸ ਅਰਸੇ ਦੌਰਾਨ 313.46 ਕਰੋੜ ਰੁਪਏ ਸੀ।



ਉਨ੍ਹਾਂ ਦੱਸਿਆ ਕਿ ਸਾਲ 2022 ਦੌਰਾਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਸਹੂਲਤ ਤਹਿਤ 299.66 ਕਰੋੜ ਰੁਪਏ ਖ਼ਰਚੇ ਗਏ ਜਦਕਿ ਸਾਲ 2021 ਦੇ ਇਸ ਅਰਸੇ ਦੌਰਾਨ ਇਹ ਖ਼ਰਚ 166.87 ਕਰੋੜ ਰੁਪਏ ਰਿਹਾ। ਭਾਵ ਪਿਛਲੇ ਸਾਲ 2021 ’ਚ ਖ਼ਰਚ ਕੀਤੇ ਗਏ 146.59 ਕਰੋੜ ਦੇ ਮੁਕਾਬਲੇ ਸਾਲ 2022 ’ਚ ਔਰਤਾਂ ਦੇ ਮੁਫ਼ਤ ਸਫ਼ਰ ਲਈ 259.19 ਕਰੋੜ ਰੁਪਏ ਨਾਲ ਮੁਫ਼ਤ ਸਫ਼ਰ ਸਹੂਲਤ ਮੁਹੱਈਆ ਕਰਵਾਈ ਗਈ।


ਇਹ ਵੀ ਪੜ੍ਹੋ: ਸਾਬਕਾ MLA ਸਿਮਰਜੀਤ ਬੈਂਸ ਨੂੰ HC ਤੋਂ ਰੈਗੂਲਰ ਜ਼ਮਾਨਤ, ਬਲਾਤਕਾਰ ਮਾਮਲੇ ’ਚ ਫ਼ੈਸਲਾ ਆਉਣਾ ਬਾਕੀ