Doctors Strike News: ਸਰਕਾਰੀ ਡਾਕਟਰਾਂ ਨੇ ਪੂਰੇ ਦਿਨ ਦੀ ਹੜਤਾਲ `ਤੇ ਜਾਣ ਦੀ ਦਿੱਤੀ ਚਿਤਾਵਨੀ
Doctors Strike News: ਪੰਜਾਬ ਭਰ ਵਿੱਚ ਸਰਕਾਰੀ ਡਾਕਟਰਾਂ ਵੱਲੋਂ ਅੱਧੇ ਦਿਨ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Doctors Strike News: ਪੰਜਾਬ ਭਰ ਵਿੱਚ ਸਰਕਾਰੀ ਡਾਕਟਰਾਂ ਵੱਲੋਂ ਅੱਧੇ ਦਿਨ ਦੀ ਹੜਤਾਲ ਚੱਲ ਰਹੀ ਹੈ। ਇਸ ਕਾਰਨ ਓਪੀਡੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਨਾਲਾ ਸਰਕਾਰੀ ਹਸਪਤਾਲ ਵਿੱਚ ਓਪੀਡੀ ਬੰਦ ਕਰਕੇ ਬੈਠੇ ਡਾਕਟਰਾਂ ਨੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਅੱਜ ਸੁਣਵਾਈ ਨਹੀਂ ਕੀਤੀ ਤਾਂ ਕੱਲ੍ਹ ਤੋਂ ਪੂਰੇ ਦਿਨ ਲਈ ਓਪੀਡੀ ਬੰਦ ਕਰਕੇ ਹੜਤਾਲ ਉਤੇ ਜਾਣਗੇ ਅਤੇ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰੱਖੀਆਂ ਜਾਣਗੀਆਂ।
ਸੋਮਵਾਰ ਤੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਤੀਜੇ ਪੜਾਅ ਵਿੱਚ ਐਮਰਜੈਂਸੀ ਅਤੇ ਪੋਸਟਮਾਰਟਮ ਵੀ ਬੰਦ ਕਰ ਦਿੱਤੇ ਜਾਣਗੇ। ਓ.ਪੀ.ਡੀ ਬੰਦ ਕਰਕੇ ਹੜਤਾਲ 'ਤੇ ਬੈਠੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਹੱਕੀ ਮੰਗ ਹਨ ਜਿਸ ਨੂੰ ਪੰਜਾਬ ਸਰਕਾਰ ਜਲਦ ਪੂਰਾ ਕਰੇ। ਇਸ ਸਬੰਧੀ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਜ਼ਰੂਰ ਸੁਣ ਰਹੀ ਹੈ ਪਰ ਇਸ ਸਬੰਧੀ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਅੱਜ ਵੀ ਜੇਕਰ ਕੋਈ ਮੀਟਿੰਗ ਬੇਸਿੱਟਾ ਸਾਬਤ ਹੋਈ ਤਾਂ ਯੂਨੀਅਨ ਦੇ ਪ੍ਰੋਗਰਾਮ ਅਨੁਸਾਰ ਕੱਲ੍ਹ ਤੋਂ ਪੂਰੇ ਦਿਨ ਲਈ ਓ.ਪੀ.ਡੀ ਬੰਦ ਕਰ ਦਿੱਤੀ ਜਾਵੇਗੀ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Captain Yogesh Bairagi: ਵਿਨੇਸ਼ ਫੋਗਾਟ ਖਿਲਾਫ ਭਾਜਪਾ ਨੇ 'ਕੈਪਟਨ' ਨੂੰ ਮੈਦਾਨ 'ਚ ਉਤਾਰਿਆ, ਜਾਣੋ ਕੌਣ ਹੈ ਯੋਗੇਸ਼ ਬੈਰਾਗੀ
ਸੋਮਵਾਰ ਤੋਂ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਤੀਜੇ ਪੜਾਅ ਵਿੱਚ ਐਮਰਜੈਂਸੀ ਅਤੇ ਪੋਸਟਮਾਰਟਮ ਵੀ ਬੰਦ ਕੀਤੇ ਜਾਣਗੇ। ਆਮ ਜਨਜੀਵਨ ਨੂੰ ਤਕਲੀਫ ਜ਼ਰੂਰ ਹੋਵੇਗੀ ਪਰ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਪ੍ਰਦਰਸ਼ਨਕਾਰੀ ਡਾਕਟਰਾਂ ਦੀਆਂ ਮੁੱਖ ਤਿੰਨ ਮੰਗਾਂ ਹਨ, ਪਹਿਲਾ ਡਾਕਟਰਾਂ ਦੀਆਂ ਭਰਤੀਆਂ ਕੀਤੀਆਂ ਜਾਣ, ਦੂਜਾ ਲੰਮੇ ਸਮੇਂ ਤੋਂ ਪੈਡਿੰਗ ਪਈਆਂ ਪ੍ਰਮੋਸ਼ਨਾਂ ਕੀਤੀਆਂ ਜਾਣ। ਇਸ ਤੋ ਇਲਾਵਾ ਹਸਪਤਾਲਾਂ ’ਚ ਡਾਕਟਰਾਂ ਦੀ ਸੁਰਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਜ਼ਿੰਦਗੀ ਰੱਬ ਆਸਰੇ ਹੈ, ਕਿਉਂਕਿ ਕੋਲਕਾਤਾ ਦੁਸ਼ਕਰਮ ਅਤੇ ਕਤਲ ਮਾਮਲੇ ਤੋਂ ਬਾਅਦ ਸਿਰਫ਼ ਪੰਜਾਬ ’ਚ 15 ਦੇ ਕਰੀਬ ਡਾਕਟਰਾਂ ’ਤੇ ਹਮਲੇ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : Doctors Strike News: ਡਾਕਟਰਾਂ ਦੀ ਸਰਕਾਰ ਨਾਲ ਚੱਲ ਰਹੀ ਮੀਟਿੰਗ ਹੋਈ ਖਤਮ; ਸਾਰੇ ਮਸਲਿਆਂ 'ਤੇ ਬਣੀ ਸਹਿਮਤੀ