Sangrur News: ਲਹਿਰਾਗਾਗਾ ਦੇ ਗੋਬਿੰਦਪੁਰਾ ਜਵਾਹਰ ਵਾਲਾ ਪਿੰਡ ਦੇ ਆਂਗਨਵਾੜੀ ਕੇਂਦਰ ਵਿੱਚ ਭੇਜੀ ਗਈ ਐਕਸਪਾਇਰੀ ਤਾਰੀਕ ਦੀ ਛੋਟੇ ਬੱਚਿਆਂ ਨੂੰ ਪਿਲਾਉਣ ਵਾਲੀ ਆਇਰਨ ਐਂਡ ਫੋਲਿਕ ਐਸਿਡ ਸਿਰਪ ਬੱਚਿਆਂ ਦੇ ਪਰਿਵਾਰਕ ਮੈਂਬਰ ਨੇ ਗੰਭੀਰ ਦੋਸ਼ ਲਗਾਏ।


COMMERCIAL BREAK
SCROLL TO CONTINUE READING

ਗੋਬਿੰਦਪੁਰਾ ਜਵਾਹਰਵਾਲਾ ਵਿੱਚ ਸਿਹਤ ਵਿਭਾਗ ਅਤੇ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਦੋਂ ਆਂਗਣਵਾੜੀ ਕੇਂਦਰ ਵਿੱਚੋਂ ਛੋਟੇ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਆਇਰਨ ਅਤੇ ਫੋਲਿਕ ਐਸਿਡ ਸਿਰਪ 6 ਮਹੀਨਿਆਂ ਤੋਂ ਮਿਆਦ ਪੁਗਾ ਚੁੱਕਾ ਸੀ, ਜਿਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਬੱਚਿਆਂ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਆਂਗਣਵਾੜੀ ਵਿਭਾਗ ਵੱਲੋਂ ਕੇਂਦਰ ਵਿੱਚ ਪਈ ਦਵਾਈ ਦੀ ਦੂਜੀ ਡੋਜ਼ ਨੂੰ ਨਸ਼ਟ ਕਰਨ ਦੀ ਕੋਸ਼ਿਸ਼ 'ਤੇ ਸਵਾਲ ਉਠਾਏ ਗਏ।


ਸੀ.ਡੀ.ਪੀ.ਓ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਸੇ ਨੇ ਨਹੀਂ ਦੱਸਿਆ ਕਿ ਉਹ ਜਾਂਚ ਕਰਨਗੇ ਪਰ ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਛੋਟੇ ਬੱਚਿਆਂ ਦੀ ਸਿਹਤ ਨਾਲ ਕਿਵੇਂ ਖਿਲਵਾੜ ਕੀਤਾ ਜਾ ਸਕਦਾ ਹੈ। ਸਿਰਪ ਦੀਆਂ ਦੋ ਛੋਟੀਆਂ ਸ਼ੀਸ਼ੀਆਂ ਘਰ ਵਿੱਚ ਛੋਟੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਗਈਆਂ।


ਹੰਗਾਮਾ ਹੋਣ ਤੋਂ ਬਾਅਦ ਸੈਂਟਰ ਵਿੱਚ ਮੌਜੂਦ ਦਵਾਈ ਦੇ ਸਟਾਕ ਨੂੰ ਅੱਗ ਲਗਾ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਪਿੰਡ ਦੇ ਲੋਕ ਇਸ ਪੂਰੇ ਮਾਮਲੇ 'ਤੇ ਕਾਰਵਾਈ ਚਾਹੁੰਦੇ ਹਨ ਪਰ ਆਂਗਣਵਾੜੀ ਕੇਂਦਰ 'ਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਸੁਪਰਵਾਈਜ਼ਰ ਨੂੰ ਸਿਹਤ ਵਿਭਾਗ ਤੋਂ ਸਪਲਾਈ ਮਿਲਦੀ ਹੈ ਤੇ ਉਹ ਅੱਗੇ ਲੋਕਾਂ ਨੂੰ ਸਪਲਾਈ ਕਰਦਾ ਹੈ।


ਦਵਾਈ ਦਾ ਨਾਮ ਕੀ ਹੈ?
ਆਂਗਣਵਾੜੀ ਕੇਂਦਰ ਤੋਂ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਬੋਤਲ ਦਾ ਨਾਮ ਆਇਰਨ ਅਤੇ ਫੋਲਿਕ ਐਸਿਡ ਸਿਰਪ ਹੈ। ਜੇਕਰ ਅਸੀਂ ਇਸ ਦੀ ਮਿਆਦ ਪੁੱਗਣ ਦੀ ਤਾਰੀਕ ਦੀ ਗੱਲ ਕਰੀਏ ਤਾਂ ਇਸ ਲੇਬਲ ਉਤੇ 6-2022ਲਿਖਿਆ ਹੋਇਆ ਹੈ ਮਿਆਦ ਪੁੱਗਣ ਦੀ ਮਿਤੀ 11-2023 ਲਿਖੀ ਗਈ ਹੈ ਅਤੇ ਇਹ 2024 ਵਿੱਚ ਪਿੰਡ ਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਵੰਡੀ ਜਾ ਰਹੀ ਹੈ।


ਹੁਣ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ 'ਤੇ ਕਾਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਾਡੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੈ ਕਿ ਸਿਹਤ ਵਿਭਾਗ ਅਤੇ ਆਂਗਣਵਾੜੀ ਵੱਲੋਂ ਐਕਸਪਾਇਰੀ ਡੇਟ ਦੀਆਂ ਦਵਾਈਆਂ ਭੇਜੀਆਂ ਜਾ ਰਹੀਆਂ ਹਨ। ਉਹ ਇਸ ਦੀ ਜਾਂਚ ਚਾਹੁੰਦੇ ਹਨ। ਉਥੇ ਹੀ ਦੂਜੇ ਪਾਸੇ ਆਂਗਨਵਾੜੀ ਕੇਂਦਰ ਵਿੱਚ ਕੰਮ ਕਰਨ ਵਾਲੀ ਵਰਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਬੱਚਿਆਂ ਨੂੰ ਪਿਲਾਉਣ ਲਈ ਦਿੱਤੀ ਗਈ ਹੈ ਇਹ ਗੱਲ ਸਹੀ ਪਰ ਉਨ੍ਹਾਂ ਨੂੰ ਵੀ ਅੱਗੇ ਤੋਂ ਸਪਲਾਈ ਆਉਂਦੀ ਹੈ ਅਤੇ ਉਨ੍ਹਾਂ ਨੇ ਅੱਗੇ ਦੇ ਦਿੱਤੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਮਿਆਦਪੁਗਾ ਚੁੱਕੀ ਹੈ।


ਇਹ ਵੀ ਪੜ੍ਹੋ : Lok Sabha Election Voting Live: 11 ਸੂਬਿਆਂ ਦੀਆਂ 93 ਸੀਟਾਂ 'ਤੇ ਵੋਟਿੰਗ ਜਾਰੀ, ਤੀਜੇ ਪੜਾਅ 'ਚ ਸ਼ਾਮ 5 ਵਜੇ ਤੱਕ 60.2 ਫੀਸਦੀ ਵੋਟਿੰਗ ਹੋਈ