Greta Thunberg Detained News: ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ ਅਤੇ ਉਸਨੇ ਕਿਸਾਨ ਅੰਦੋਲਨ ਦੌਰਾਨ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਸੀ। ਹਾਲਾਂਕਿ ਹੁਣ ਖ਼ਬਰ ਸਾਹਮਣੇ ਆ ਰਹੀਆਂ ਹਨ ਕਿ ਗ੍ਰੇਟਾ ਥਨਬਰਗ ਨੂੰ ਜਰਮਨੀ ਵਿਖੇ ਹਿਰਾਸਤ 'ਚ ਲੈ ਲਿਆ ਗਿਆ ਸੀ ਅਤੇ ਬਾਅਦ ਵਿੱਚ ਰਿਹਾਅ ਵੀ ਕਰ ਦਿੱਤਾ ਗਿਆ ਸੀ। 


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਗ੍ਰੇਟਾ ਥਨਬਰਗ ਜਰਮਨੀ ਦੇ ਇੱਕ ਪਿੰਡ 'ਚ ਖਾਨ ਦੇ ਵਿਸਤਾਰ ਦੇ ਖਿਲਾਫ ਚੱਲ ਰਹੇ ਵੱਡੇ ਪ੍ਰਦਰਸ਼ਨ ਦਾ ਸਮਰਥਨ ਕਰਨ ਪਹੁੰਚੀ ਸੀ। ਇਸ ਦੌਰਾਨ ਉਸਨੂੰ ਕੁਝ ਹੋਰ ਕਾਰਕੁਨਾਂ ਸਣੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।


ਹਾਲਾਂਕਿ ਜਰਮਨ ਪੁਲਿਸ ਵੱਲੋਂ ਗ੍ਰੇਟਾ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਰਾਇਟਰਜ਼ ਦੀ ਰਿਪੋਰਟ ਦੇ ਮੁਤਾਬਕ ਜਰਮਨ ਪੁਲਿਸ ਵੱਲੋਂ ਗ੍ਰੇਟਾ ਥਨਬਰਗ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।  


ਰਿਪੋਰਟਾਂ ਦੀ ਮੰਨੀਏ ਤਾਂ ਥਨਬਰਗ ਲੁਏਟਜ਼ਰਥ ​​ਪਿੰਡ ਤੋਂ ਲਗਭਗ 9 ਕਿਲੋਮੀਟਰ ਦੂਰ ਗਾਰਜ਼ਵੇਲਰ 2 ਓਪਨਕਾਸਟ ਕੋਲਾ ਖਾਨ ਦੇ ਵਿਸਤਾਰ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਸੀ। 


ਦੱਸ ਦਈਏ ਕਿ ਗ੍ਰੇਟਾ ਥਨਬਰਗ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਸਨੇ ਮਾਈਨਫੀਲਡ ਨਹੀਂ ਛੱਡਿਆ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਦੋਂ ਗ੍ਰੇਟਾ ਥਨਬਰਗ ਨਹੀਂ ਹਟੀ ਤਾਂ ਉਸਨੂੰ ਜ਼ਬਰਦਸਤੀ ਹਟਾਇਆ ਗਿਆ।


ਇਹ ਵੀ ਪੜ੍ਹੋ: BSF ਨੂੰ ਮਿਲੀ ਵੱਡੀ ਕਾਮਯਾਬੀ; ਪਾਕਿਸਤਾਨੀ ਡਰੋਨ ਕੀਤਾ ਢੇਰ, 4 ਪਿਸਤੌਲ-8 ਮੈਗਜ਼ੀਨ ਬਰਾਮਦ


ਜ਼ਿਕਰਯੋਗ ਹੈ ਕਿ ਇੱਥੇ ਖਾਨ ਦਾ ਵਿਸਥਾਰ ਕਰਨ ਲਈ ਇੱਕ ਪਿੰਡ ਨੂੰ ਹਟਾਇਆ ਜਾ ਰਿਹਾ ਹੈ ਅਤੇ ਇਸ ਕਰਕੇ ਲੋਕ ਇਸਦਾ ਵਿਰੋਧ ਕਰ ਰਹੇ ਹਨ। 


ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਪਹੁੰਚੀ ਭਾਰਤ ਜੋੜੋ ਯਾਤਰਾ, ਰਾਹੁਲ ਗਾਂਧੀ ਕਰਨਗੇ ਜਨ ਸਭਾ ਨੂੰ ਸੰਬੋਧਿਤ


(For more news apart from Greta Thunberg being detained, stay tuned to Zee PHH for more updates)