ਚੰਡੀਗੜ੍ਹ:  ਸੂਬੇ ’ਚ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਤੋਂ ਬਾਅਦ ਹੁਣ ਸਰਕਾਰ ਲਾਇਸੰਸੀ ਹਥਿਆਰਾਂ ਨੂੰ ਲੈਕੇ ਵੀ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। 


COMMERCIAL BREAK
SCROLL TO CONTINUE READING


ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ’ਚ ਹਥਿਆਰਾਂ ਦੀ ਸਮੀਖਿਆ ਕਰਨ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਥਿਆਰਾਂ ਦੇ ਨਵੇਂ ਲਾਇਸੰਸ ਜਾਰੀ ਕਰਨ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। 



ਨਵੇਂ ਜਾਰੀ ਹੋਏ ਨਿਰਦੇਸ਼ਾਂ ਮੁਤਾਬਕ ਜਦੋਂ ਤੱਕ ਸਬੰਧਤ ਡਿਪਟੀ ਕਮਿਸ਼ਨਰ (DC)  ਨਿੱਜੀ ਤੌਰ ’ਤੇ ਸਤੁੰਸ਼ਟ ਨਹੀਂ ਹੁੰਦਾ, ਉਦੋਂ ਤੱਕ ਨਵਾਂ ਲਾਇਸੰਸ ਜਾਰੀ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੁਣ ਤੱਕ ਜਾਰੀ ਕੀਤੇ ਲਾਇਸੰਸਾਂ ਦੀ ਅਗਲੇ 3 ਮਹੀਨਿਆਂ ਦੌਰਾਨ ਸਮੀਖਿਆ ਕੀਤੀ ਜਾਵੇਗੀ। 



ਨਵੇਂ ਨਿਰਦੇਸ਼ਾਂ ਮੁਤਾਬਕ ਵਿਆਹ-ਸ਼ਾਦੀ ਦੇ ਸਮਾਗਮਾਂ ਦੌਰਾਨ ਹਥਿਆਰਾਂ ਦੀ ਜਨਤਕ ਤੌਰ ’ਤੇ ਪ੍ਰਦਰਸ਼ਨੀ ’ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ’ਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ, ਜਸ਼ਨ ਮੌਕੇ ਗੋਲੀ ਚਲਾਉਣ, ਜਿਸ ਨਾਲ ਜਾਨ ਨੂੰ ਖ਼ਤਰਾ ਹੋਵੇ ਅਜਿਹੀ ਗਤੀਵਿਧੀ ਸਜ਼ਾਯੋਗ ਹੋਵੇਗੀ। 



ਇੱਥ ਦੱਸਣਾ ਬਣਦਾ ਹੈ ਕਿ ਪੰਜਾਬ ’ਚ ਹੁਣ ਤੱਕ 4 ਲੱਖ ਦੇ ਕਰੀਬ ਲਇਸੰਸੀ ਹਥਿਆਰ ਹਨ, ਜੋ ਕਿ ਪੁਲਿਸ ਦੇ ਹਥਿਆਰਾਂ ਦੇ ਭੰਡਾਰ ਤੋਂ 4 ਗੁਣਾ ਜ਼ਿਆਦਾ ਹਨ।