Gurdaspur News/ਅਵਤਾਰ ਸਿੰਘ: ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਫਿਰੋਤੀ ਮੰਗਣ ਵਾਲਾ ਨੌਜਵਾਨ ਪੁਲਿਸ ਵੱਲੋਂ ਲਗਭਗ 10 ਦਿਨਾਂ ਵਿੱਚ ਟਰੇਸ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਨੌਜਵਾਨ ਨੇ ਫੋਨ ਉੱਤੇ ਆਪਣਾ ਨਾਮ ਯਾਸੀਨ ਅਖਤਰ ਦੱਸਿਆ ਸੀ ਅਤੇ ਇਮੀਗਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕੰਗ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਅਤੇ ਉਸ ਦੇ ਭਰਾ ਹਰਮਨਪ੍ਰੀਤ ਸਿੰਘ ਕੰਗ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਥਾਣਾ ਤਿਬੜ ਦੀ ਪੁਲਿਸ ਵੱਲੋਂ ਜਾਲ ਵਿਛਾ ਕੇ ਫਿਰੋਤੀ ਦੇ 2 ਲੱਖ ਰੁਪਏ ਸਮੇਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਇੱਥੇ ਵੀ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦਾ ਪਰਿਵਾਰ ਐਨਆਰਆਈ ਅਤੇ ਇੱਥੇ ਆ ਕੇ ਆਪਣਾ ਬਿਜਨਸ ਚਲਾ ਰਿਹਾ ਹੈ ਅਤੇ ਉਸਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਜੇਕਰ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਤਾਂ ਉਹਨਾਂ ਨੂੰ ਮੁੜ ਤੋਂ ਆਸਟਰੇਲੀਆ ਵਾਪਸ ਜਾ ਕੇ ਵੱਸਣਾ ਪਵੇਗਾ।


ਇਹ ਵੀ ਪੜ੍ਹੋ: Giani Harpreet Singh Video: ਗਿਆਨੀ ਹਰਪ੍ਰੀਤ ਨੇ ਸ਼ਹੀਦੀ ਪੰਦਰਵਾੜੇ ਤੇ 20 ਤੇ 21 ਦਸੰਬਰ ਦੀ ਇਤਿਹਾਸਕ ਰਾਤ ਬਾਰੇ ਜਾਰੀ ਕੀਤੀ ਵੀਡੀਓ 
 


ਥਾਣਾ ਤਿਬੜ ਦੇ ਐਸਐਚ ਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਕੰਗ ਵਾਸੀ ਪਿੰਡ ਭੰਗਵਾ ਜੋ ਆਪਣੇ ਵੱਡੇ ਭਰਾ ਹਰਮਨਪ੍ਰੀਤ ਸਿੰਘ ਕੰਗ ਨਾਲ ਇਮੀਗਰੇਸ਼ਨ ਸਲਾਹਕਾਰ ਵਜੇ ਕੰਮ ਕਰਦੇ ਹਨ ਨੇ 9 ਦਸੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ ਰਾਤ ਕਰੀਬ ਸਵਾ ਨੌਂ ਬਜੇ ਤੇ ਉਸਦੇ ਫੋਨ ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਜਿਸ ਨੇ ਮੈਨੂੰ ਖੁਦ ਨੂੰ ਲਾਰੰਸ ਬਿਸਨੋਈ ਗਰੁੱਪ ਦਾ ਬੰਦਾ ਦੱਸਿਆ ਅਤੇ ਆਪਣੇ ਨਾਮ ਯਾਸੀਨ ਅਖਤਰ ਦੱਸਿਆ।ਫੋਨ ਕਰਤਾ ਨੇ ਉਸਨੂੰ ਧਮਕੀ ਦਿੰਦੇ ਹੋਏ 75 ਲੱਖ ਦੀ ਵਿਰੋਤੀ ਮੰਗੀ ਅਤੇ ਨਾ ਦੇਣ ਦੀ ਸੂਰਤ ਵਿਚ ਉਸਨੂੰ ਅਤੇ ਉਸਦੇ ਭਰਾ ਹਰਮਨਜੀਤ ਸਿੰਘ ਨੂੰ ਜਾਨੋ ਮਾਰਨ ਧਮਕੀ ਦਿੱਤੀ।


ਇਹ ਵੀ ਪੜ੍ਹੋ:  Harpal Cheema Video: ਹਰਪਾਲ ਚੀਮਾ ਨੇ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਲਈ ਅਮਿਤ ਸ਼ਾਹ ਨੂੰ ਘੇਰਿਆ