Gurdaspur News: ਆਂਗਣਵਾੜੀ ਮਹਿਲਾ ਵਰਕਰ ਦੇ ਬਿਆਨਾਂ ਉੱਤੇ ਹੁਣ ਸਰਪੰਚ ਨੇ ਦਿੱਤੀ ਸਫ਼ਾਈ
Gurdaspur News: ਬਟਾਲਾ ਦੇ ਪਿੰਡ ਮਹਿਮੋਵਾਲ ਦੇ ਵਿੱਚ ਇੱਕ ਆਂਗਣਵਾੜੀ ਸੈਂਟਰ ਚ ਜੰਮ ਕੇ ਹੰਗਾਮਾ ਹੋਇਆ ਹੈ। ਪਿੰਡ ਦੇ ਹੀ ਸਰਪੰਚ ਦੇ ਉੱਤੇ ਆਂਗਣਵਾੜੀ ਵਰਕਰਾਂ ਦੇ ਵੱਲੋਂ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਵਰਕਰਾਂ ਦਾ ਕਹਿਣਾ ਹੈ ਕਿ ਇੱਕ ਦਿਵਿਆਂਗ ਆਂਗਣਵਾੜੀ ਮਹਿਲਾ ਵਰਕਰ ਦੇ ਨਾਲ ਸਰਪੰਚ ਦੇ ਵੱਲੋਂ ਅੰਦਰ ਵੜ ਕੇ ਪਹਿਲਾਂ ਤਾਂ ਬਦਸਲੂਕੀ ਕੀਤੀ ਗਈ।
Gurdaspur News/ਨਿਤਿਨ ਲੂਖਰਾ: ਗੁਰਦਾਸਪੁਰ ਦੇ ਪਿੰਡ ਮਹਿਮੋਵਾਲ ਦੀ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋਈ ਜਿਸ ਵਿੱਚ ਇਕ ਅਪਾਹਿਜ ਆਂਗਣਵਾੜੀ ਮਹਿਲਾਂ ਵਰਕਰ ਪਿੰਡ ਦੇ ਬਣੇ ਨਵੇਂ ਸਰਪੰਚ ਉੱਤੇ ਆਰੋਪ ਲਗਾ ਰਹੀ ਸੀ ਕਿ ਉਸਨੂੰ ਸਰਪੰਚ ਵਲੋਂ ਸਕੂਲ ਆਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਚਾਈ ਜਾਣਨ ਲਈ ਸਾਡੀ ਟੀਮ ਪਹਿਲਾਂ ਮਹਿਲਾ ਵਰਕਰਾਂ ਕੋਲ ਪਹੁੰਚੀ। ਇਸ ਤੋਂ ਬਾਅਦ ਮਹਿਲਾ ਵਰਕਰਾਂ ਨੇ ਕੈਮਰੇ ਅੱਗੇ ਦੱਸਿਆ ਕਿ ਪਿੰਡ ਦਾ ਸਰਪੰਚ ਲੱਕੀ ਜੋ ਕਿ ਸਰਪੰਚ ਬਣਨ ਤੋਂ 6 ਮਹੀਨੇ ਪਹਿਲਾਂ ਹੀ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ।
ਕੱਲ੍ਹ ਤਾਂ ਹੱਦ ਉਸ ਵੇਲੇ ਹੋ ਗਈ ਜਦ ਸਕੂਲ ਆ ਕੇ ਮੈਨੂੰ ਧਮਕਉਣਾ ਸ਼ੁਰੂ ਕੀਤਾ ਇਥੋਂ ਤੱਕ ਮੈਨੂੰ ਮਾੜੇ ਸ਼ਬਦ ਵੀ ਬੋਲੇ ਗਏ। ਦੂਜੇ ਪਾਸੇ ਸਰਪੰਚ ਲੱਕੀ ਦਾ ਕਹਿਣਾ ਸੀ ਕਿ ਆਂਗਣਵਾੜੀ ਮਹਿਲਾ ਵਰਕਰ ਨੂੰ ਉਹਨਾਂ ਕਿਸੇ ਵੀ ਤਰੀਕੇ ਨਾਲ ਗਲਤ ਸ਼ਬਦਾਵਲੀ ਨਹੀਂ ਬੋਲੀ ਸਿਰਫ਼ ਉਸਨੂੰ ਮੈਂ ਸਕੂਲ ਪੁੱਛਣ ਗਿਆ ਸੀ ਕਿ ਜੋ ਰਾਤ ਮੇਰੇ ਘਰ ਤੇਰੇ ਵਲੋਂ ਜੋ ਵਿਅਕਤੀ ਭੇਜਿਆ ਗਿਆ ਸੀ ਕਿਉਂ ਭੇਜਿਆ ਗਿਆ ਸੀ। ਉਹਨਾਂ ਕਿਹਾ ਮੈਂ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਦਾ ਹਾਂ। ਰਹੀ ਗੱਲ ਐਸ ਸੀ ਦੇ ਸਰਟੀਫਿਕੇਟ ਦੀ ਮੈਂ ਕੋਈ ਘਰ ਨਹੀਂ ਬਣਾਇਆ ਐਸ ਸੀ ਹਾਂ ਤਾਂ ਬਣਿਆ ਹੈ। ਉਥੇ ਹੀ ਸਰਪੰਚ ਵਲੋਂ ਆਪਣੀ ਸਫਾਈ ਵਿੱਚ ਇਕੱਠੀਆਂ ਕੀਤੀਆਂ ਮਹਿਲਾਵਾਂ ਦਾ ਕਹਿਣਾ ਸੀ ਕਿ ਆਂਗਣਵਾੜੀ ਵਰਕਰ ਵਲੋਂ ਸਾਡੇ ਬੱਚਿਆਂ ਨੂੰ ਰਾਸ਼ਨ ਸਮੇਂ ਨਾਲ ਨਹੀਂ ਦਿੱਤਾ ਜਾਂਦਾ। ਇਸ ਸਾਰੀ ਘਟਨਾ ਦਾ ਫ਼ੈਸਲਾ ਦਰਸ਼ਕ ਖੁਦ ਕਰ ਲੈਣ ਕੌਣ ਸਹੀ ਹੈ ਅਤੇ ਕੌਣ ਗਲਤ ਹੈ।
ਇਹ ਵੀ ਪੜ੍ਹੋ: Ludhiana Clash News: ਲੁਧਿਆਣਾ ਦੇ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ! ਐਮਰਜੈਂਸੀ ਵਾਰਡ 'ਚ ਜੁੱਤੀਆਂ ਨਾਲ ਕੀਤੀ ਕੁੱਟਮਾਰ
ਗੌਰਤਲਬ ਹੈ ਕਿ ਬੀਤੇ ਦਿਨੀ ਬਟਾਲਾ ਦੇ ਪਿੰਡ ਮਹਿਮੋਵਾਲ ਦੇ ਵਿੱਚ ਇੱਕ ਆਂਗਣਵਾੜੀ ਸੈਂਟਰ ਚ ਜੰਮ ਕੇ ਹੰਗਾਮਾ ਹੋਇਆ ਹੈ। ਪਿੰਡ ਦੇ ਹੀ ਸਰਪੰਚ ਦੇ ਉੱਤੇ ਆਂਗਣਵਾੜੀ ਵਰਕਰਾਂ ਦੇ ਵੱਲੋਂ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਵਰਕਰਾਂ ਦਾ ਕਹਿਣਾ ਹੈ ਕਿ ਇੱਕ ਦਿਵਿਆਂਗ ਆਂਗਣਵਾੜੀ ਮਹਿਲਾ ਵਰਕਰ ਦੇ ਨਾਲ ਸਰਪੰਚ ਦੇ ਵੱਲੋਂ ਅੰਦਰ ਵੜ ਕੇ ਪਹਿਲਾਂ ਤਾਂ ਬਦਸਲੂਕੀ ਕੀਤੀ ਗਈ। ਫਿਰ ਵਿਰੋਧ ਕਰਨ ਤੋਂ ਬਾਅਦ ਉਸਨੇ ਗਾਲੀਗਲੋਚ ਕੀਤਾ ਹੈ। ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਸਾਫ ਸੁਣਿਆ ਜਾ ਸਕਦਾ ਹੈ ਕਿ ਜੋ ਆਂਗਣਵਾੜੀ ਦੀਆਂ ਵਰਕਰਾਂ ਨੇ ਉਹਨਾਂ ਦੇ ਵੱਲੋਂ ਇਸ ਸਰਪੰਚ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ।
ਇਸ ਵੀਡੀਓ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਣਬੁੱਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਫਿਲਹਾਲ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਆਖਿਰ ਕਿਉਂ ਸਰਪੰਚ ਦੇ ਵੱਲੋਂ ਅਜਿਹਾ ਕੀਤਾ ਗਿਆ। ਕਿਉਂਕਿ ਜੋ ਵੀਡੀਓ ਵਾਇਰਲ ਹੋਈ ਹੈ। ਉਸ ਦੇ ਵਿੱਚ ਸਰਪੰਚ ਖੜਾ ਵੀ ਨਜ਼ਰ ਆ ਰਿਹਾ ਤੇ ਉਹ ਵੀ ਆਂਗਣਵਾੜੀ ਵਰਕਰਾਂ ਦੀ ਵੀਡੀਓ ਬਣਾ ਰਿਹਾ। ਜਦਕਿ ਕੁਝ ਲੋਕ ਵਿੱਚ ਇਹਨਾਂ ਨੂੰ ਸਮਝਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਪਰੰਤੂ ਮਾਮਲਾ ਕੀ ਹੈ ਇਸ ਦੇ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਬਟਾਲਾ ਦੇ ਪਿੰਡ ਮਹਿਮੋਵਾਲ ਦੇ ਸਰਪੰਚ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab Accident: ਫਾਜ਼ਿਲਕਾ ਫਿਰੋਜ਼ਪੁਰ ਹਾਈਵੇ 'ਤੇ ਬਾਈਕ ਦੀ ਟਰੈਕਟਰ ਟਰਾਲੀ ਨਾਲ ਟੱਕਰ, 18 ਸਾਲਾਂ ਨੌਜਵਾਨ ਦੀ ਮੌਤ