Gurdaspur Dog Bite News: ਗੁਰਦਾਸਪੁਰ 'ਚ ਅਵਾਰਾ ਕੁੱਤਿਆਂ ਦੇ ਟੋਲੇ ਨੇ ਇੱਕ ਔਰਤ ਨੂੰ ਬੁਰੀ ਤਰ੍ਹਾਂ ਵੱਢ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਜੀਤ ਕੌਰ ਵਾਸੀ ਖੋਜਕੀਪੁਰ ਵਜੋਂ ਹੋਈ ਹੈ। ਮ੍ਰਿਤਕ ਸਵੇਰੇ ਕਰੀਬ ਪੰਜ ਵਜੇ ਘਰੋਂ ਸੈਰ ਕਰਨ ਲਈ ਨਿਕਲੀ ਸੀ। ਸੈਰ ਕਰਦੇ ਹੋਏ ਜਦੋਂ ਉਹ ਜਾਗੋਵਾਲ ਬੇਟ ਦੇ ਸ਼ਮਸ਼ਾਨਘਾਟ ਨੇੜੇ ਪਹੁੰਚੀ ਤਾਂ ਉਥੇ ਟੋਲੇ 'ਚ ਬੈਠੇ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ।


COMMERCIAL BREAK
SCROLL TO CONTINUE READING

ਮਹਿਲਾ ਦਾ ਪਤੀ ਬੀਐਸਐਫ ਵਿੱਚ ਤਾਇਨਾਤ 
ਮ੍ਰਿਤਕ ਹਰਜੀਤ ਕੌਰ (25) ਪੁੱਤਰੀ ਪ੍ਰੀਤਮ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਪਿੰਡ ਖੋਜੀਪੁਰ ਵਾਸੀ ਹਰਜਿੰਦਰ ਸਿੰਘ ਨਾਲ ਹੋਇਆ ਸੀ। ਉਸ ਦਾ ਜਵਾਈ ਛੱਤੀਸਗੜ੍ਹ ਵਿੱਚ ਬੀਐਸਐਫ ਵਿੱਚ ਤਾਇਨਾਤ ਹੈ। ਉਸ ਦਾ ਇੱਕ ਅੱਠ ਸਾਲ ਦਾ ਅਤੇ ਇੱਕ ਚਾਰ ਸਾਲ ਦਾ ਬੇਟਾ ਹੈ।


ਇਹ ਵੀ ਪੜ੍ਹੋ:  Punjab News: ਫਿਰੋਜ਼ਪੁਰ 'ਚ ਇੱਕ ਮਾਂ ਨੇ ਆਪਣੀ ਹੀ ਧੀ ਨੂੰ ਕੀਤਾ ਅਗਵਾ, ਮੌਕੇ ਦੀ CCTV ਵੀ ਆਈ ਸਾਹਮਣੇ

ਉਹ ਪਿਛਲੇ ਕੁਝ ਦਿਨਾਂ ਤੋਂ ਉਸ ਕੋਲ ਰਹਿਣ ਆਈ ਸੀ। ਉਹ ਸਵੇਰੇ ਕਰੀਬ ਪੰਜ ਵਜੇ ਸੈਰ ਕਰਨ ਲਈ ਘਰੋਂ ਨਿਕਲੀ ਸੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ।


ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਹਰਜੀਤ ਕੌਰ (25) ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਪਿੰਡ ਖੋਜੀਪੁਰ ਵਾਸੀ ਹਰਜਿੰਦਰ ਸਿੰਘ ਨਾਲ ਹੋਇਆ ਸੀ। ਉਸਦਾ ਪਤੀ ਬੀਐਸਐਫ ਵਿੱਚ ਕੰਮ ਕਰਦਾ ਹੈ।


ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।