Agriculture News:  ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਖੇਤੀ ਵਿਭਿੰਨਤਾ ਅਪਨਾਉਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਮਾਝੇ ਦਾ ਪਹਿਲਾਂ ਕਿਸਾਨ ਸਤਨਾਮ ਸਿੰਘ ਜੋ ਗੁਰਦਾਸਪੁਰ ਵਿੱਚ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਕੇਲੇ ਦੀ ਖੇਤੀ ਕਰਕੇ ਚੋਖੀ ਕਮਾਈ ਕਰ ਰਿਹਾ ਹੈ ਅਤੇ ਦੂਜੇ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ ਉਸਨੇ ਆਪਣੇ ਘਰ ਤਿੰਨ ਬੂਟੇ ਲਗਾ ਕੇ ਕੇਲੇ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਉਹ ਤਿੰਨ ਏਕੜ ਦੇ ਵਿੱਚ ਕੇਲੇ ਦੀ ਖੇਤੀ ਕਰ ਰਿਹਾ ਹੈ। ਉਸ ਨੇ ਦੂਸਰੇ ਕਿਸਾਨਾਂ ਨੂੰ ਕੇਲੇ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਹੈ।


COMMERCIAL BREAK
SCROLL TO CONTINUE READING

ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਨਰਸਰੀ ਵਾਲੀ ਥਾਂ 'ਤੇ ਕੇਲੇ ਦੇ ਮਹਿਜ਼ ਤਿੰਨ ਬੂਟੇ ਲਗਾਏ ਸਨ। ਉਨ੍ਹਾਂ ਦੇਖਿਆ ਕਿ ਜਿਸ ਦਾ ਝਾੜ ਵੀ ਵਧੀਆ ਹੋਇਆ ਅਤੇ ਫਲ ਵੀ ਬਹੁਤ ਚੰਗਾ ਆ ਰਿਹਾ ਸੀ। ਇਸ ਮਗਰੋਂ ਉਨ੍ਹਾਂ ਨੇ ਕੇਲੇ ਦੀ ਖੇਤੀ ਬਾਰੇ ਹੋਰ ਡੂੰਘਾਈ ਨਾਲ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਹੋਰਨਾਂ ਜ਼ਿਲ੍ਹਿਆਂ, ਲੁਧਿਆਣਾ ਅਤੇ ਰੋਪੜ ਵੱਲ ਦੇ ਕੁਝ ਕਿਸਾਨ ਜੋ ਇਹ ਖੇਤੀ ਕਰ ਰਹੇ ਸਨ, ਉਨ੍ਹਾਂ ਤੋਂ ਇਸ ਦੇ ਲਾਭ ਤੇ ਨੁਕਸਾਨ ਬਾਰੇ ਜਾਣਕਾਰੀ ਲਈ।


ਸਭ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਦਿੱਲੀ ਤੋਂ ਟਿਸ਼ੂ ਕਲਚਰ ਰਾਹੀਂ ਤਿਆਰ ਕੀਤੇ ਕੇਲੇ ਦੇ ਬੂਟੇ ਲਿਆ ਕੇ ਜੂਨ ਮਹੀਨੇ 'ਚ ਆਪਣੇ ਫਾਰਮ ਵਿੱਚ ਲਗਾਏ। ਉਨ੍ਹਾਂ ਨੇ ਕਿਹਾ ਕਿ ਕੇਲੇ ਦੀ ਖੇਤੀ ਮਿਹਨਤ ਕਾਫੀ ਲੈਂਦੀ ਹੈ ਪਰ ਮੁਨਾਫਾ ਵੀ ਚੋਖਾ ਹੁੰਦਾ ਹੈ। ਹਰ ਰੋਜ਼ ਖੇਤ ਵਿੱਚ ਗੇੜਾ ਮਾਰਨਾ ਪੈਂਦਾ ਹੈ। ਉਨ੍ਹਾਂ ਨੇ ਕੇਲਿਆਂ ਦੀ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਗ੍ਰੇਂਡ-9 ਕਾਫੀ ਚੰਗਾ ਝਾੜ ਦਿੰਦਾ ਹੈ।


ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕੇਲਿਆਂ ਦੇ ਬੂਟਿਆਂ ਨੂੰ ਡਰਿਪ ਰਾਹੀਂ ਖਾਦ ਦਿੱਤੀ ਜਾਂਦੀ ਹੈ। ਡਰਿਪ ਸਿਸਟਮ ਉਤੇ 80 ਫ਼ੀਸਦੀ ਸਬਸਿਡੀ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਕਾਰੋਬਾਰੀ ਨੇ ਕੇਲੇ ਦੀ ਖੇਤੀ ਨੂੰ ਬਹੁਤ ਉਤਸ਼ਾਹ ਨਹੀਂ ਦਿੱਤਾ। ਇਸ ਕਾਰਨ ਉਹ ਖੁਦ ਹੀ ਕੇਲੇ ਦਾ ਮੰਡੀਕਰਨ ਕਰ ਰਹੇ ਹਨ।


ਕੇਲੇ ਨੂੰ ਤੋੜਨ ਤੋਂ ਬਾਅਦ ਖੁਦ ਹੀ ਤਿੰਨ ਤੋਂ ਚਾਰ ਦਿਨ ਵਿੱਚ ਕੇਲੇ ਨੂੰ ਪੁਕਾਉਂਦੇ ਹਨ ਅਤੇ ਇਸ ਤੋਂ ਬਾਅਦ ਮੰਡੀ ਵਿੱਚ ਲਿਜਾ ਕੇ ਵੇਚਦੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉਨ੍ਹਾਂ ਦਾ ਕਾਫੀ ਸਹਿਯੋਗ ਕੀਤਾ ਹੈ। ਜਦ ਕਿਸੇ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਦਵਾਈ ਬਾਰੇ ਦੱਸ ਦਿੰਦੇ ਸਨ।