Gurdaspur Lok sabha Chunav Result 2024: ਪੰਜਾਬ ਦਾ ਲੋਕ ਸਭਾ ਹਲਕਾ ਗੁਰਦਾਸਪੁਰ (Lok Sabha Chunav Gurdaspur Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਜਿੱਤ ਹਾਸਲ ਕੀਤੀ। ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਦੂਜੇ ਸਥਾਨ ਉਤੇ ਰਹੇ ਹਨ।


ਉਮੀਦਵਾਰ ਪਾਰਟੀ ਵੋਟਾਂ
ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ 364043
ਦਿਨੇਸ਼ ਸਿੰਘ ਬੱਬੂ ਭਾਜਪਾ 281182
ਅਮਨਸ਼ੇਰ ਸਿੰਘ ਸ਼ੈਰੀ ਕਲਸੀ ਆਮ ਆਦਮੀ ਪਾਰਟੀ 277252
ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ 85500
ਗੁਰਇੰਦਰ ਸਿੰਘ ਬਾਜਪਾ ਸ਼੍ਰੋਮਣੀ ਅਕਾਲੀ ਦਲ (ਅ) 25765
ਰਾਜ ਕੁਮਾਰ  ਬਸਪਾ 4930

COMMERCIAL BREAK
SCROLL TO CONTINUE READING

 


ਇਹ ਉਮੀਦਵਾਰ ਚੋਣ ਮੈਦਾਨ ਵਿੱਚ ਸਨ
ਇਹ ਸੂਬੇ ਦੀਆਂ ਮਹੱਤਵਪੂਰਨ ਲੋਕ ਸਭਾ ਸੀਟਾਂ (Gurdaspur Lok sabha seat) ਵਿੱਚੋਂ ਇੱਕ ਹੈ। ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਨੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Former Deputy CM Sukhjinder Singh Randhawa), ਭਾਜਪਾ ਨੇ ਦਿਨੇਸ਼ ਬੱਬੂ, ਸ਼੍ਰੋਮਣੀ ਅਕਾਲੀ ਦਲ ਨੇ ਡਾ. ਦਲਜੀਤ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਆਮ ਆਦਮੀ ਪਾਰਟੀ ਨੇ ਬਟਾਲਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਟਿਕਟ ਦਿੱਤੀ ਸੀ। ਬਹੁਜਨ ਸਮਾਜ ਪਾਰਟੀ ਵੱਲੋਂ ਵੀ ਰਾਜ ਕੁਮਾਰ ਜਨੋਤਰਾ ਨੂੰ ਉਤਾਰਿਆ ਸੀ।


ਕਦੋਂ ਅਤੇ ਕਿੰਨੀ ਵੋਟਿੰਗ ਹੋਈ(Gurdaspur Lok Sabha Election 2024 Voting)
ਸੰਸਦੀ ਹਲਕੇ ਗੁਰਦਾਸਪੁਰ ਵਿੱਚ ਕੁੱਲ 66.67 ਫੀਸਦੀ ਵੋਟਾਂ ਪਈਆਂ।  ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ 73.71 ਫ਼ੀਸਦੀ ਪੋਲਿੰਗ ਹੋਈ ਜਦਕਿ ਵਿਧਾਨ ਸਭਾ ਹਲਕਾ ਭੋਆ (ਰਾਖਵਾਂ) ਵਿੱਚ 71.21 ਫ਼ੀਸਦੀ, ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ 70.16 ਫ਼ੀਸਦੀ, ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 64.35 ਫ਼ੀਸਦੀ, ਵਿਧਾਨ ਸਭਾ ਹਲਕਾ ਦੀਨਾਨਗਰ (ਰਾਖਵਾਂ) ਵਿੱਚ 66 ਫ਼ੀਸਦੀ, ਵਿਧਾਨ ਸਭਾ ਹਲਕਾ ਕਾਦੀਆਂ ਵਿੱਚ 65.33 ਫ਼ੀਸਦੀ, ਵਿਧਾਨ ਸਭਾ ਹਲਕਾ ਬਟਾਲਾ ਵਿੱਚ 59.82 ਫ਼ੀਸਦੀ, ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ ਵਿੱਚ 65.67 ਫ਼ੀਸਦੀ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 65.30 ਫ਼ੀਸਦੀ ਪੋਲਿੰਗ ਹੋਈ ਹੈ।


ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
2019  ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਸੰਨੀ ਦਿਓਲ ਨੇ ਇਹ ਸੀਟ ਜਿੱਤੀ ਸੀ। ਸੰਨੀ ਦਿਓਲ ਨੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਮਾਤ ਦਿੱਤੀ ਸੀ। ਸੰਨੀ ਦਿਓਲ ਨੇ 5,58,719 ਅਤੇ ਸੁਨੀਲ ਜਾਖੜ ਨੂੰ  4,76,260 ਵੋਟਾਂ ਹਾਸਲ ਹੋਈਆਂ ਸਨ।


ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Gurdaspur Lok Sabha Seat History)


ਗੁਰਦਾਸਪੁਰ ਪਾਕਿਸਤਾਨ ਦੇ ਨਾਰਵਾਲ ਜ਼ਿਲ੍ਹੇ ਨਾਲ ਆਪਣੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਹੈ। ਬਿਆਸ ਅਤੇ ਰਾਵੀ ਵਰਗੀਆਂ ਦੋ ਵੱਡੇ ਦਰਿਆ ਇਸ ਜ਼ਿਲ੍ਹੇ ਵਿੱਚੋਂ ਲੰਘਦੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇੱਥੇ ਸਿੱਖ ਭਾਈਚਾਰੇ ਦੀ ਆਬਾਦੀ ਲਗਭਗ 59 ਫ਼ੀਸਦੀ ਹੈ ਜਦਕਿ ਹਿੰਦੂ ਆਬਾਦੀ 29 ਫ਼ੀਸਦੀ ਹੈ। ਇਸ ਦੇ ਨਾਲ ਹੀ ਇਸ ਜ਼ਿਲ੍ਹੇ ਵਿੱਚ ਇਸਾਈ ਭਾਈਚਾਰੇ ਦੀ ਆਬਾਦੀ ਵੀ ਕਾਫ਼ੀ ਹੈ। ਜਾਣਕਾਰੀ ਮੁਤਾਬਕ ਇਸ ਇਲਾਕੇ ਦੇ ਕਰੀਬ 10 ਫੀਸਦੀ ਲੋਕ ਇਸਾਈ ਹਨ।
ਗੁਰਦਾਸਪੁਰ ਲੋਕ ਸਭਾ ਸੀਟ ਪੰਜਾਬ ਦੀਆਂ 9 ਆਮ ਸੀਟਾਂ ਵਿੱਚੋਂ ਇੱਕ ਹੈ। ਭਾਵ ਇਹ ਸੀਟ ਕਿਸੇ ਵਿਸ਼ੇਸ਼ ਲਈ ਰਾਖਵੀਂ ਨਹੀਂ ਹੈ। 


2009 ਤੋਂ 2019 ਤੱਕ ਦੀ ਸਥਿਤੀ
ਹਾਲੀਆ ਚੋਣਾਂ ਦੀ ਗੱਲ ਕਰੀਏ ਤਾਂ ਇਸ ਸੀਟ 'ਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੱਥ-ਪੈਰ ਬਦਲਦੇ ਰਹੇ। 2009 'ਚ ਇਸ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਜਿੱਤੇ ਸਨ, ਜਦਕਿ 2014 'ਚ ਇਹ ਸੀਟ ਵਿਨੋਦ ਖੰਨਾ ਦੇ ਹਿੱਸੇ ਗਈ ਸੀ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜਦੋਂ ਇਸ ਸੀਟ 'ਤੇ ਉਪ ਚੋਣ ਹੋਈ ਤਾਂ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ ਸੰਸਦ ਮੈਂਬਰ ਬਣੇ ਪਰ 2019 'ਚ ਕਾਂਗਰਸ ਪਾਰਟੀ ਸੰਸਦੀ ਸੀਟ ਨੂੰ ਬਰਕਰਾਰ ਨਹੀਂ ਰੱਖ ਸਕੀ। 2019 ਵਿੱਚ ਸੰਨੀ ਦਿਓਲ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾ ਕੇ ਇਸ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।


ਗੁਰਦਾਸਪੁਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਫਿਲਹਾਲ ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਇਹ 9 ਸੀਟਾਂ ਹਨ- ਸੁਜਾਨਪੁਰ, ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ। ਇਨ੍ਹਾਂ 9 ਵਿੱਚੋਂ ਸਿਰਫ਼ ਦੋ ਸੀਟਾਂ (ਭੋਆ ਅਤੇ ਦੀਨਾਨਗਰ) ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੀਆਂ ਹਨ।