Gurdaspur News: ਹਸਪਤਾਲ `ਚ 3 ਘੰਟੇ ਨਹੀਂ ਮਿਲਿਆ ਡਾਕਟਰ, ਨਵਜਾਤ ਬੱਚੇ ਨੇ ਤੋੜਿਆ ਦਮ, ਡਾਕਟਰ `ਤੇ ਲਾਪਰਵਾਹੀ ਦੇ ਲਾਏ ਦੋਸ਼
Gurdaspur News: ਹਸਪਤਾਲ `ਚ ਡਾਕਟਰ 3 ਘੰਟੇ ਮਿਲਿਆ ਨਹੀਂ ਅਤੇ ਇਸ ਦੌਰਾਨ ਨਵਜਾਤ ਬੱਚੇ ਨੇ ਦਮ ਤੋੜਿਆ। ਡਾਕਟਰ `ਤੇ ਲਾਪਰਵਾਹੀ ਦੇ ਦੋਸ਼ ਲਾਏ।
Gurdaspur News/ਅਵਤਾਰ ਸਿੰਘ ਗੁਰਦਾਸਪੁਰ: ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇੱਕ ਨਵਜਾਤ ਬੱਚੇ ਦੀ ਮੌਤ ਹੋਣ ਨਾਲ ਬਵਾਲ ਹੋ ਗਿਆ। ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਉਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ।ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਸਾਡੀ ਕੁੜੀ ਕਾਜਲ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਸੀ ਜਿੱਥੇ ਕਿ ਵੱਡੇ ਆਪਰੇਸ਼ਨ ਨਾਲ ਉਸਦੇ ਘਰ ਮੁੰਡਾ ਹੋਇਆ ਸੀ। ਉਹਨਾਂ ਨੇ ਕਿਹਾ ਕਿ ਬੱਚੇ ਦੀ ਰਾਤ ਨੂੰ ਤਬੀਅਤ ਖਰਾਬ ਹੋ ਗਈ ਤਾਂ ਅਸੀਂ ਤਿੰਨ ਘੰਟੇ ਡਾਕਟਰ ਨੂੰ ਲੱਭਦੇ ਰਹੇ ਪਰ ਡਾਕਟਰ ਨਹੀਂ ਮਿਲਿਆ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ ਜਦੋਂ ਤਿੰਨ ਘੰਟੇ ਬਾਅਦ ਇੱਕ ਨਰਸ ਆਈ ਤੋਂ ਉਸਨੇ ਕਿਹਾਂ ਤੁਸੀ ਬੱਚੇ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਹੈ। ਨਰਸ ਵੱਲੋਂ ਅਜਿਹੀ ਗੱਲ ਕਹਿਣ ਉੱਤੇ ਪਰੀਵਾਰ ਭੜ੍ਹਕ ਗਿਆ ਉੱਥੇ ਹੀ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਅਰਵਿੰਦ ਮਹਾਜਨ ਨੇ ਕਿਹਾ ਕਿ ਬੱਚਾ ਪਹਿਲੇ ਹੀ ਮ੍ਰਿਤਕ ਸੀ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਸਾਡੀ ਲੜਕੀ ਕਾਜਲ ਦੇ ਘਰ ਵੱਡੇ ਆਪਰੇਸ਼ਨ ਨਾਲ ਬੱਚਾ ਹੋਇਆ ਸੀ ਅਤੇ ਉਹ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਸੀ ਅਤੇ ਬੱਚਾ ਵੀ ਉੱਥੇ ਹੀ ਸੀ। ਉਹਨਾਂ ਨੇ ਕਿਹਾ ਕਿ ਰਾਤ ਨੂੰ ਬੱਚੇ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਉੱਤੇ ਅਸੀਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੱਚਾ ਬੱਚਾ ਵਾਰਡ ਵਿੱਚ ਬੱਚੇ ਨੂੰ ਚੈੱਕ ਕਰਵਾਉਣ ਲਈ ਗਏ ਤਾਂ ਉੱਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ।
ਉਹਨਾਂ ਨੇ ਕਿਹਾ ਕਿ ਕਰੀਬ ਤਿੰਨ ਘੰਟੇ ਘੁੰਮਣ ਤੋਂ ਬਾਅਦ ਉੱਥੇ ਕੋਈ ਡਾਕਟਰ ਨਹੀਂ ਮਿਲਿਆ ਅਤੇ ਜਦੋਂ ਡਾਕਟਰ ਆਇਆ ਤੇ ਡਾਕਟਰ ਨੇ ਕਿਹਾ ਸੀ ਤੁਹਾਡਾ ਬੱਚਾ ਮਰ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਪੁੱਛਿਆ ਕਿ ਜੱਚਾ ਬੱਚਾ ਵਾਰਡ ਵਿਖੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਤੇ ਡਾਕਟਰ ਨੇ ਕਿਹਾ ਕਿ ਤੁਸੀਂ ਆਪਣਾ ਬੱਚਾ ਖੁਦ ਗਲਾ ਘੁੱਟ ਕੇ ਮਾਰਿਆ ਹੈ ਉਹਨਾਂ ਨੇ ਕਿਹਾ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Bhadaur News: ਆਜ਼ਾਦੀ ਤੋਂ ਪਹਿਲਾਂ ਦੇ ਪੁਰਾਣੇ ਸੰਗੀਤ ਦੇ ਖਜ਼ਾਨੇ ਨੂੰ ਸੰਭਾਲ ਰਹੇ ਹਨ ਭਦੌੜ ਦੇ ਬਿੰਦਰ ਸਿੰਘ ਅਠਵਾਲ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਅਰਵਿੰਦ ਮਹਾਜਨ ਨੇ ਕਿਹਾ ਕਿ ਉਹਨਾਂ ਨੇ ਡਾਕਟਰਾਂ ਦੇ ਨਾਲ ਗੱਲ ਕੀਤੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲੋਂ ਕੋਈ ਵੀ ਮਰੀਜ਼ ਬੱਚਾ ਲੈਕੇ ਨਹੀਂ ਆਇਆ ਜਦੋਂ ਪਰਿਵਾਰਕ ਮੈਂਬਰ ਬੱਚੇ ਨੂੰ ਉਹਨਾਂ ਦੇ ਕੋਲੋਂ ਲੈਕੇ ਆਏ ਸਨ ਤਾਂ ਉਸ ਵੇਲੇ ਬੱਚਾ ਮਰਿਆ ਹੋਇਆ ਸੀ। ਐਸਐਮਓ ਨੇ ਕਿਹਾ ਕਿ ਵਾਰਡ ਦੇ CCTV ਕੈਮਰੇ ਚੈੱਕ ਕਰਵਾਏ ਜਾ ਰਹੇ ਹਨ