Gurdaspur State Teacher Award News: ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਦੇ ਕੰਪਿਊਟਰ ਅਧਿਆਪਕ ਸੰਜੀਵ ਕੁਮਾਰ ਤੁੱਲੀ ਨੂੰ ਅਧਿਆਪਕ ਰਾਜ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ।


COMMERCIAL BREAK
SCROLL TO CONTINUE READING

ਅਧਿਆਪਕ ਸੰਜੀਵ ਕੁਮਾਰ ਤੁੱਲੀ ਨੇ ਲਗਭਗ 150 ਤੋਂ ਵੱਧ ਵਿਦਿਆਰਥੀਆਂ ਨੂੰ ਗਾਈਡ ਕਰਕੇ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਵਾ ਕੇ ਇੰਟਰਨੈਸ਼ਨਲ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਲੱਖਾਂ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕਰਕੇ ਕੰਪਿਊਟਰ ਸਾਇੰਸ ਅਤੇ ਟੈਕਨੀਕਲ ਕੋਰਸਾਂ ਵਿੱਚ ਦਾਖਲ ਕਰਵਾਇਆ ਗਿਆ। ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ 13 ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਗਿਆ ਤੇ ਅਮਰੀਕਾ ਦੇ ਵਾਈਟ ਹਾਊਸ ਅਤੇ ਨਾਸਾ (NASA USA) ਤੱਕ ਆਪਣੇ ਸਰਕਾਰੀ ਸਕੂਲ ਦਾ ਨਾਮ ਪਹੁੰਚਾ ਦਿੱਤਾ।



ਮਲੇਰਕੋਟਾ ਦੇ ਅਧਿਆਪਕ ਨੂੰ ਮਿਲਿਆ ਐਵਾਰਡ


5 ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਮਾਤਾ ਨੇ ਕੱਪੜਿਆਂ ਦੀ ਸਿਲਾਈ ਕਰਕੇ ਪੜ੍ਹਾਈ ਕਰਕੇ ਗੁਲਰੇਜ ਆਬਿਦ 2013 ਵਿੱਚ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਹੌਲੀ ਖੁਰਦ ਸਰਕਾਰੀ ਅਧਿਆਪਕ ਦੀ ਨਿਯੁਕਤੀ ਤੋਂ ਬਾਅਦ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਈ। 13 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਗੁਲਰੇਜ ਆਬਿਦ ਨੂੰ ਉਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਰਾਜ ਪੁਰਸਕਾਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Muktsar Murder News: ਕਲਯੁੱਗੀ ਪੁੱਤਰ 25 ਲੱਖ ਰੁਪਏ ਜੂਏ 'ਚ ਹਾਰਿਆ; ਪਿਤਾ ਨੂੰ ਕਤਲ ਕਰਕੇ ਲੁੱਟ ਦਾ ਡਰਾਮਾ ਰਚਿਆ


ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਗੁਰਲੇਜ ਨੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿੱਚ ਵੀ ਮਿਹਨਤ ਕਰਵਾਉਣ ਲੱਗੇ, ਜਿਸ ਦਾ ਨਤੀਜੇ ਵਜੋਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੇ ਖੇਡਾਂ ਵਿੱਚ ਇਨਾਮ ਹਾਸਲ ਕੀਤੇ। ਇਸ ਦੇ ਨਾਲ ਆਪਣੀ ਤਨਖਾਹ ਵਿਚੋਂ ਪੈਸੇ ਕੱਢ ਅਤੇ ਆਪਣੇ ਦੋਸਤਾਂ ਤੋਂ ਪੈਸੇ ਲੈ ਕੇ ਸਕੂਲ ਨੂੰ 2015 ਵਿੱਚ ਸਮਾਰਟ ਸਕੂਲ ਬਣਾ ਦਿੱਤਾ। ਇਸ ਤੋਂ ਇਲਾਵਾ ਬੱਚਿਆਂ ਨੂੰ ਦਰੱਖਤ ਲਗਾਉਣ ਦੀ ਪ੍ਰੇਰਨਾ ਦਿੱਤੀ। 


ਇਹ ਵੀ ਪੜ੍ਹੋ : Sri Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲਖਣੀ ਜੀ ਦੇ ਵਿਆਹ ਪੁਰਬ 'ਤੇ ਵਿਸ਼ੇਸ਼ - ਜਾਣੋ ਗੁਰੂ ਘਰ ਦਾ ਇਤਿਹਾਸ