Gurinder Dimpi Passed Away:  ਪੰਜਾਬੀ ਫਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬੀ ਅਦਾਕਾਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ (Gurinder Dimpy) ਦਾ 47 ਸਾਲਾ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਕਲਾਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ 'ਮੂਸਾ ਜੱਟ' (Moosa Jatt)  ਲਿਖੀ ਸੀ। ਇਸ ਤੋਂ ਇਲਾਵਾ ਗੁਰਿੰਦਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਵੇਂ ਕਿ ਲੌਂਗ ਲਾਚੀ, ਕੈਰੀ ਆਨ ਜੱਟਾ 2, ਵਧਾਈਆਂ ਜੀ ਵਧਾਈਆਂ, ਉੜਾ ਏਡਾ (UDA AIDA), ਜ਼ਖਮੀ ਆਦਿ ਦਾ ਵੀ ਹਿੱਸਾ ਰਹੇ। 



COMMERCIAL BREAK
SCROLL TO CONTINUE READING

ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ ਪਰਿਵਾਰ ਬਲਕਿ ਪੰਜਾਬੀ ਸਿਨੇਮਾ ਜਗਤ  (Punjabi industry) ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ। ਗੁਰਿੰਦਰ ਡਿੰਪੀ ਨੇ ਐਮੀ ਵਿਰਕ, ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਨਿੰਜਾ ਅਤੇ ਤਰਸੇਮ ਜਸੜ ਵਰਗੇ ਨਾਮੀ ਫਿਲਮੀ ਸਿਤਾਰਿਆਂ ਨਾਲ ਕੰਮ ਵੀ ਕੀਤਾ ਹੈ। ਕਲਾਕਾਰ ਵੱਲੋਂ ਕੁਝ ਪੰਜਾਬੀ ਫਿਲਮਾਂ ਜਿਵੇਂ ਕਿ ਲਵ ਯੂ ਬੌਬੀ, ਕਬੱਡੀ ਇੱਕ ਮੁਹੱਬਤ ਅਤੇ ਪੰਜੋ ਦਾ ਨਿਰਦੇਸ਼ਨ ਕੀਤਾ ਗਿਆ।