Gurmeet Ram Rahim Satsang in Punjab news:  ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪੰਜਾਬ ਦੇ ਸਲਾਬਤਪੁਰਾ ਵਿੱਚ ਅੱਜ  29 ਜਨਵਰੀ ਨੂੰ ਸਮਾਗਮ ਕਰਨ ਲਈ ਤਿਆਰ ਹਨ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਇਸ ਸਮਾਗਮ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ ਕਿਉਂਕਿ ਉਹ ਯੂ.ਪੀ ਦੇ ਬਾਗਪਤ ਵਿੱਚ ਆਪਣੇ ਆਸ਼ਰਮ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਇਸ ਸਮਾਗਮ ਨੂੰ ਸੰਬੋਧਿਤ ਕਰਨਗੇ। 


COMMERCIAL BREAK
SCROLL TO CONTINUE READING

ਇਸ ਸਮਾਗਮ ਲਈ ਐਤਵਾਰ ਨੂੰ ਬਠਿੰਡਾ ਦੇ ਸਲਾਬਤਪੁਰਾ ਡੇਰੇ ਵਿੱਚ ਗੁਰਮੀਤ ਰਾਮ ਰਹੀਮ ਦੇ ਪੈਰੋਕਾਰ ਇਕੱਠੇ ਹੋ ਰਹੇ ਹਨ। ਹਾਲਾਂਕਿ ਇਹ ਨਿਯਮਤ ਪ੍ਰੋਗਰਾਮ ਹੈ ਪਰ ਰਾਮ ਰਹੀਮ ਦੀ ਮੌਜੂਦਗੀ ਕਾਰਨ ਇਸ ਮੰਡਲੀ ਨੂੰ ਖਾਸ ਕਿਹਾ ਜਾ ਰਿਹਾ ਹੈ। ਇਸ ਦੌਰਾਨ ਰਾਮ ਰਹੀਮ ਦੇ ਪੰਜਾਬ 'ਚ ਹੋਣ ਵਾਲੇ ਸਮਾਗਮ (Gurmeet Ram Rahim Satsang in Punjab news) ਲਈ ਡੇਰਾ ਸਿਰਸਾ ਦੀ ਟੀਮ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨ।  


ਸਿਰਸਾ ਤੋਂ ਬਾਅਦ ਸਲਾਬਤਪੁਰਾ ਹਰਿਆਣਾ ਦਾ ਦੂਜਾ ਸਭ ਤੋਂ ਵੱਡਾ ਆਸ਼ਰਮ ਹੈ। ਰਾਮ ਰਹੀਮ ਕਰੀਬ 5 ਸਾਲ ਬਾਅਦ ਇਸ ਆਸ਼ਰਮ 'ਚ ਸਤਿਸੰਗ (Gurmeet Ram Rahim Satsang in Punjab news)ਕਰਨ ਜਾ ਰਹੇ ਹਨ।


ਇਸ ਪ੍ਰੋਗਰਾਮ ਵਿੱਚ 6 ਪੰਡਾਲ ਲਗਾਏ ਹਨ ਅਤੇ 8 ਟ੍ਰੈਫਿਕ ਗਰਾਊਂਡ ਬਣਾਏ ਗਏ ਹਨ।  ਇਸ ਦੇ ਨਾਲ ਹੀ 19 ਵੱਡੀਆਂ ਡਿਜੀਟਲ ਸਕਰੀਨਾਂ ਲਗਾਈਆਂ ਗਈਆਂ ਹਨ । ਹਾਲਾਂਕਿ ਡੇਰਾ ਮੁਖੀ ਨੂੰ ਪੈਰਹੋਲ ਮਿਲਣ 'ਤੇ ਪਹਿਲਾਂ ਹੀ ਵਿਰੋਧ ਚੱਲ ਰਿਹਾ ਹੈ।


ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਭੜਕੀ ਨਵਜੋਤ ਕੌਰ; ਕਿਹਾ ਗੈਂਗਸਟਰ-ਅਪਰਾਧੀ ਨੂੰ ਜ਼ਮਾਨਤ ਮਿਲ ਸਕਦੀ ਪਰ...

ਗੌਰਤਲਬ ਹੈ ਕਿ 25 ਜਨਵਰੀ ਨੂੰ ਰਾਮ ਰਹੀਮ ਨੇ ਉੱਤਰ ਪ੍ਰਦੇਸ਼ ਤੋਂ ਆਨਲਾਈਨ ਆਪਣੇ ਪੈਰੋਕਾਰਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਉਸ ਦੇ ਪੈਰੋਕਾਰ ਫਿਰ ਸਿਰਸਾ ਸਥਿਤ ਡੇਰੇ ਦੇ ਹੈੱਡਕੁਆਰਟਰ 'ਤੇ ਇਕੱਠੇ ਹੋ ਗਏ। ਰਾਮ ਰਹੀਮ ਨੂੰ ਦਿੱਤੀ ਜਾ ਰਹੀ ਲਗਾਤਾਰ ਪੈਰੋਲ ਨੂੰ ਲੈ ਕੇ ਵੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੱਸਿਆ ਗਿਆ ਕਿ ਉਹ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਦੇ ਖਿਲਾਫ ਕੋਰਟ ਦਾ ਰੁੱਖ ਕਰਨਗੇ।