ਲੈਬਨਾਨ `ਚ ਗੁਰਮੀਤ ਸਿੰਘ ਦੀ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ MLA ਕਲਸੀ ਮਦਦ ਲਈ ਆਏ ਅੱਗੇ
Lebanon Gurmeet Singh dead news: ਬਟਾਲਾ ਦੇ ਨਜ਼ਦੀਕੀ ਪਿੰਡ ਦਾ ਗੁਰਮੀਤ ਸਿੰਘ ਜਿਸਦੀ ਦੀ ਲੈਬਨਾਨ ਵਿਚ ਪਿਛਲੇ ਦਿਨੀ ਮੌਤ ਹੋ ਗਈ। ਇਸ ਤੋਂ ਬਾਅਦ ਉਸਦੀ ਮ੍ਰਿਤਿਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਦੀ ਬਾਂਹ ਕਿਸੇ ਨੇ ਨਹੀਂ ਫੜੀ।
ਬਟਾਲਾ: ਪੰਜਾਬੀ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੀ ਖਾਤਿਰ ਰੋਜ਼ੀ ਰੋਟੀ ਕਮਾਉਣ ਵਿਦੇਸ਼ ਦੀ ਧਰਤੀ ਤੇ ਜਾਂਦੇ ਹਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਹੁੰਦਾ ਹੈ ਅਤੇ ਇਹ ਨੌਜਵਾਨ ਕਈ ਵਾਰ ਆਪਣੇ ਪਰਿਵਾਰ ਤੋਂ ਦੂਰ ਅਣਹੋਣੀ ਘਟਨਾ ਦੇ ਸ਼ਿਕਾਰ ਹੋ ਕੇ ਸਦਾ ਲਈ ਆਪਣੇ ਪਰਿਵਾਰ ਤੋਂ ਦੂਰ ਚਲੇ ਜਾਂਦੇ ਹਨ। ਇਕ ਅਜਿਹਾ ਹੀ ਮਾਮਲਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਟਾਲਾ ਨਜਦੀਕੀ ਪਿੰਡ ਦੁਨੀਆਂ ਸੰਧੂ ਦੇ ਰਹਿਣ ਵਾਲੇ ਗੁਰਮੀਤ ਸਿੰਘ ਦਾ ਹੈ ਜੋ ਕਿ ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ। ਕੁਝ ਦਿਨ ਪਹਿਲਾਂ ਲੈਬਨਾਨ ਤੋਂ ਗੁਰਮੀਤ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਦੇ ਨਾਲ- ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਗੁਰਮੀਤ ਆਪਣੇ ਪਿੱਛੇ ਪਰਿਵਾਰ ਵਿਚ ਬੁਜ਼ੁਰਗ ਮਾਤਾ ਪਿਤਾ ਅਤੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਗੁਰਮੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਗੁਰਮੀਤ ਲੈਬ ਨਾਨ ਦੇਸ਼ ਵਿਚ ਪਿੱਛਲੇ 9 ਸਾਲ ਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕੰਮਕਾਰ ਕਰ ਰਿਹਾ ਸੀ। 2 ਸਾਲ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਉਸ ਮਗਰੋਂ ਉਸਦੀ ਅਟੈਕ ਹੋਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਲਈ ਮਾਣ ਵਾਲੀ ਗੱਲ; ਦੋ ਧੀਆਂ ਬਣੀਆਂ ਏਅਰ ਫੋਰਸ 'ਚ ਫਲਾਇੰਗ ਅਫਸਰ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਰਮੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਬਹੁਤ ਹੀ ਮੁਸ਼ਕਿਲਾਂ ਆ ਰਹੀਆਂ ਸਨ ਅਤੇ ਸਾਡੇ ਬੇਟੇ ਦੀ ਮ੍ਰਿਤਕ ਦੇਹ ਨੂੰ ਵਾਪਿਸ ਭਾਰਤ ਲਿਆਉਣ ਲਈ ਸਾਡੀ ਕੋਈ ਵੀ ਮਦਦ ਨਹੀਂ ਸੀ ਪਰ ਫਿਰ ਇਸ ਤੋਂ ਬਾਅਦ ਬਟਾਲਾ ਦੇ MLA ਅਮਨ ਸ਼ੇਰ ਸਿੰਘ ਕਲਸੀ ਨੇ ਸਾਡੀ ਬਹੁਤ ਮਦਦ ਕੀਤੀ ਹੈ ਅਤੇ ਹੁਣ MLA ਦੀ ਮਦਦ ਦੇ ਕਰਕੇ ਗੁਰਮੀਤ ਸਿੰਘ ਦੀ ਮ੍ਰਿਤਿਕ ਦੇਹ ਅੱਜ ਉਸਦੇ ਜੱਦੀ ਪਿਡ ਪਹੁੰਚੇਗੀ ਅਤੇ ਜਿਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)