Guru Ravidas Jayanti 2024: ਗੁਰੂ ਰਵਿਦਾਸ ਜੈਅੰਤੀ ਹਰ ਸਾਲ ਮਾਘ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ। ਇਸ ਸਾਲ ਇਹ ਮਿਤੀ 24 ਫਰਵਰੀ 2024 ਨੂੰ ਪੈ ਰਹੀ ਹੈ। ਇਸ ਦਿਨ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਗੁਰੂ ਰਵਿਦਾਸ ਜੀ ਰਾਇਦਾਸ ਜੀ ਦੇ ਨਾਮ ਨਾਲ ਵੀ ਮਸ਼ਹੂਰ ਹਨ। ਉਨ੍ਹਾਂ ਦੇ ਜਨਮ ਦਿਨ 'ਤੇ, ਗੁਰੂ ਰਵਿਦਾਸ ਦੇ ਪੈਰੋਕਾਰ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਜਨਮ ਸਥਾਨ 'ਤੇ ਇਕੱਠੇ ਹੁੰਦੇ ਹਨ ਅਤੇ ਭਜਨ ਅਤੇ ਕੀਰਤਨ ਗਾਉਂਦੇ ਹਨ ਤੇ ਰੈਲੀਆਂ ਕੱਢਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦਿੱਤੇ ਵੱਡਮੁੱਲੇ ਵਿਚਾਰਾਂ 'ਤੇ ਚੱਲਣ ਦਾ ਪ੍ਰਣ ਕੀਤਾ।


COMMERCIAL BREAK
SCROLL TO CONTINUE READING

15ਵੀਂ ਸਦੀ ਵਿੱਚ ਰਵਿਦਾਸ ਜੀ ਦੁਆਰਾ ਲਿਖੇ ਦੋਹੇ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਦਾ ਜੀਵਨ ਕੇਵਲ ਭਗਤੀ ਅਤੇ ਗਿਆਨ ਨੂੰ ਸਮਰਪਿਤ ਰਿਹਾ ਹੈ। ਅਜਿਹੇ 'ਚ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ।


ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ... ਇਸ ਪਵਿੱਤਰ ਦਿਹਾੜੇ ਮੌਕੇ 'ਗੁਰੂ ਰਵਿਦਾਸ ਮੈਮੋਰੀਅਲ' ਸ੍ਰੀ ਖੁਰਾਲਗੜ੍ਹ ਸਾਹਿਬ, ਸੰਗਤਾਂ ਨੂੰ ਸਮਰਪਿਤ ਕਰ ਰਹੇ ਹਾਂ... ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ ਕਿ ਇਹ ਸੇਵਾ ਮੇਰੇ ਹਿੱਸੇ ਆਈ...



ਭਾਰਤ ਦੇ ਰਾਸ਼ਟਰਪਤੀ
ਭਾਰਤ ਦੇ ਰਾਸ਼ਟਰਪਤੀ ਲਿਖਿਆ ਹੈ ਕਿ ਗੁਰੂ ਰਵਿਦਾਸ ਜਯੰਤੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਸੰਤ ਰਵਿਦਾਸ ਮਨੁੱਖਤਾ ਦੀ ਸੇਵਾ ਨੂੰ ਰੱਬ ਦੀ ਸੇਵਾ ਸਮਝਦੇ ਸਨ। ਉਨ੍ਹਾਂ ਦਾ ਸਾਰਾ ਜੀਵਨ ਜਾਤ-ਪਾਤ ਅਤੇ ਸਮਾਜਿਕ ਵਿਤਕਰੇ ਨੂੰ ਮਿਟਾਉਣ, ਪਿਆਰ ਅਤੇ ਸਦਭਾਵਨਾ ਵਧਾਉਣ ਅਤੇ ਭਗਤੀ ਫੈਲਾਉਣ ਲਈ ਸਮਰਪਿਤ ਸੀ। ਆਉ ਗੁਰੂ ਰਵਿਦਾਸ ਜੀ ਦੁਆਰਾ ਦਰਸਾਏ ਭਗਤੀ ਅਤੇ ਗਿਆਨ ਦੇ ਮਾਰਗ ਤੇ ਚੱਲੀਏ ਅਤੇ ਸਦਭਾਵਨਾ ਅਧਾਰਤ ਸਮਾਜ ਦੀ ਉਸਾਰੀ ਵੱਲ ਵਧੀਏ। 



ਨਰਿੰਦਰ ਮੋਦੀ
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਇਸ ਮੌਕੇ 'ਤੇ ਦੇਸ਼ ਭਰ ਵਿੱਚ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸਮਾਨਤਾ ਅਤੇ ਸਦਭਾਵਨਾ 'ਤੇ ਆਧਾਰਿਤ ਉਨ੍ਹਾਂ ਦਾ ਸੰਦੇਸ਼ ਸਮਾਜ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਰਹੇਗਾ।



ਕਦੋਂ ਹੋਇਆ ਜਨਮ
ਮੰਨਿਆ ਜਾਂਦਾ ਹੈ ਕਿ ਰਵਿਦਾਸ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਮੋਚੀ ਪਰਿਵਾਰ ਵਿੱਚ ਹੋਇਆ ਸੀ। ਗੁਰੂ ਰਵਿਦਾਸ ਜੀ ਦੇ ਜਨਮ ਬਾਰੇ ਕਈ ਮਤ ਹਨ।  ਗੁਰੂ ਰਵਿਦਾਸ ਜੀ ਦਾ ਜਨਮ ਮਾਘ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਇਸ ਲਈ ਗੁਰੂ ਰਵਿਦਾਸ ਜੈਅੰਤੀ ਹਰ ਸਾਲ ਇਸ ਤਾਰੀਖ ਨੂੰ ਮਨਾਈ ਜਾਂਦੀ ਹੈ। ਅਜਿਹੇ ਵਿੱਚ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ 24 ਫਰਵਰੀ 2024 ਨੂੰ ਮਨਾਇਆ ਜਾਂਦਾ ਹੈ। ਗੁਰੂ ਰਵਿਦਾਸ ਜੀ ਦੇ ਪਿਤਾ ਦਾ ਨਾਂ ਰਾਹੂ ਅਤੇ ਮਾਤਾ ਦਾ ਨਾਂ ਕਰਮਾ ਸੀ। ਉਹਨਾਂ ਦੀ ਪਤਨੀ ਦਾ ਨਾਂ ਲੋਨਾ ਦੱਸਿਆ ਜਾਂਦਾ ਹੈ।


ਇਹ ਹਨ ਮਹੱਤਵਪੂਰਨ ਯੋਗਦਾਨ 
15ਵੀਂ ਸਦੀ ਵਿੱਚ ਰਵਿਦਾਸ ਜੀ ਦੁਆਰਾ ਸ਼ੁਰੂ ਕੀਤੀ ਗਈ ਭਗਤੀ ਲਹਿਰ ਉਸ ਸਮੇਂ ਦੀ ਇੱਕ ਵੱਡੀ ਅਧਿਆਤਮਿਕ ਲਹਿਰ ਸਾਬਤ ਹੋਈ। ਇਸ ਅੰਦੋਲਨ ਨੇ ਸਮਾਜ ਵਿੱਚ ਕਈ ਵੱਡੇ ਬਦਲਾਅ ਲਿਆਉਣ ਦਾ ਕੰਮ ਕੀਤਾ। ਉਸਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਗੀਤ, ਦੋਹੇ ਅਤੇ ਭਜਨ ਰਚੇ ਜਿਨ੍ਹਾਂ ਨੇ ਮਨੁੱਖਤਾ ਨੂੰ ਸਵੈ-ਨਿਰਭਰਤਾ, ਸਹਿਣਸ਼ੀਲਤਾ ਅਤੇ ਏਕਤਾ ਦਾ ਸੰਦੇਸ਼ ਦਿੱਤਾ।


ਉਨ੍ਹਾਂ ਸਮਾਜ ਵਿੱਚੋਂ ਜਾਤੀਵਾਦ, ਵਿਤਕਰੇ ਅਤੇ ਸਮਾਜਿਕ ਅਸਮਾਨਤਾ ਦੀ ਭਾਵਨਾ ਨੂੰ ਦੂਰ ਕਰਕੇ ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਦੀ ਭਾਵਨਾ ਅਪਣਾਉਣ ਦਾ ਸੁਨੇਹਾ ਦਿੱਤਾ। ਗੁਰੂ ਰਵਿਦਾਸ ਜੀ ਨੇ ਵਿੱਦਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਪ੍ਰਸਿੱਧ ਸੰਤ ਮੀਰਾਬਾਈ ਵੀ ਰਵਿਦਾਸ ਜੀ ਨੂੰ ਆਪਣਾ ਅਧਿਆਤਮਕ ਗੁਰੂ ਮੰਨਦੇ ਸਨ।