Hand Foot And Mouth Disease ਨੇ ਮਾਪਿਆਂ ਨੂੰ ਕੀਤਾ ਚਿੰਤਤ, ਕਿਤੇ ਇਹ Monkey Pox ਤਾਂ ਨਹੀਂ ?

ਇਹ ਬਿਮਾਰੀ ਸਾਲ ਛੇ ਮਹੀਨੇ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਕਿਉਂਕਿ ਇਸ ਬਿਮਾਰੀ ਦੇ ਲੱਛਣ ਮੰਕੀਪੋਕਸ ਵਰਗੇ ਹਨ। ਇਸ ਵਿਚ ਵੀ ਮੰਕੀਪੋਕਸ ਵਾਂਗ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੁਰੂ ਵਿਚ ਲਾਲ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ।
ਚੰਡੀਗੜ: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇਕ ਨਵੀਂ ਬਿਮਾਰੀ ਨੇ ਪੈਰ ਪਸਾਰ ਲਏ ਹਨ। ਇਸ ਬਿਮਾਰੀ ਤੋਂ ਸਕੂਲ ਪੜਨ ਵਾਲਿਆਂ ਬੱਚਿਆਂ ਦੇ ਮਾਤਾ ਪਿਤਾ ਜ਼ਿਆਦਾ ਚਿੰਤਤ ਹਨ। ਕਿਉਂਕਿ ਛੋਟੇ ਬੱਚੇ ਇਸ ਬਿਮਾਰੀ ਦੀ ਚਪੇਟ ਵਿਚ ਆ ਰਹੇ ਹਨ। ਇਸ ਬਿਮਾਰੀ ਦਾ ਨਾਂ ਹੈ Hand Foot And Mouth Disease.
ਛੋਟੇ ਬੱਚਿਆਂ ਨੂੰ ਆਪਣੀ ਚਪੇਟ 'ਚ ਲੈਂਦੀ ਹੈ ਇਹ ਬਿਮਾਰੀ
ਇਹ ਬਿਮਾਰੀ ਸਾਲ ਛੇ ਮਹੀਨੇ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਕਿਉਂਕਿ ਇਸ ਬਿਮਾਰੀ ਦੇ ਲੱਛਣ ਮੰਕੀਪੋਕਸ ਵਰਗੇ ਹਨ। ਇਸ ਵਿਚ ਵੀ ਮੰਕੀਪੋਕਸ ਵਾਂਗ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੁਰੂ ਵਿਚ ਲਾਲ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। ਪੰਜਾਬ ਵਿਚ ਹੁਣ ਤੱਕ ਮੰਕੀਪੋਕਸ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਦੇ ਬਾਵਜੂਦ ਡਰੇ ਹੋਏ ਮਾਪੇ ਸ਼ਹਿਰ ਦੇ ਬਾਲ ਰੋਗਾਂ ਦੇ ਡਾਕਟਰਾਂ ਕੋਲ ਜਾ ਰਹੇ ਹਨ।
Hand Foot And Mouth Disease ਦੇ ਲੱਛਣ
ਕਈ ਵਾਰ ਬੱਚਿਆਂ ਦੇ ਕਮਰ 'ਤੇ ਲਾਲ ਧੱਫੜ ਵੀ ਦੇਖੇ ਜਾਂਦੇ ਹਨ। ਬੱਚੇ ਬਿਮਾਰੀ ਦੇ ਸੰਕਰਮਣ ਤੋਂ ਬਾਅਦ ਸੁਸਤ ਅਤੇ ਚਿੜਚਿੜੇ ਹੋ ਜਾਂਦੇ ਹਨ। ਇਸ ਵਿਚ ਬੱਚੇ ਨੂੰ ਪਹਿਲੇ ਦਿਨ ਹੀ ਬੁਖਾਰ ਹੋ ਜਾਂਦਾ ਹੈ। ਫਿਰ ਇਕ ਲਾਲ ਧੱਫੜ ਦਿਖਾਈ ਦਿੰਦਾ ਹੈ, ਜਿਸ ਵਿਚ ਇਕ ਤੇਜ਼ ਜਲਣ ਦੀ ਭਾਵਨਾ ਹੁੰਦੀ ਹੈ ਦੋ ਦਿਨਾਂ ਬਾਅਦ ਬੁਖਾਰ ਆਪਣੇ ਆਪ ਹੀ ਉਤਰ ਜਾਂਦਾ ਹੈ। ਇਕ ਹਫ਼ਤੇ ਵਿੱਚ ਧੱਫੜ ਵੀ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ।
ਇਸ ਬਿਮਾਰੀ ਦੀ ਚਪੇਟ 'ਚ ਆਵੇ ਬੱਚਾ ਤਾਂ ਕਰੀਏ ?
ਮਾਹਿਰਾਂ ਦਾ ਕਹਿਣਾ ਹੈ ਕਿ ਹੱਥਾਂ, ਪੈਰਾਂ ਅਤੇ ਮੂੰਹ ਦੀ ਬਿਮਾਰੀ ਦਾ ਵਾਇਰਸ ਇਕ ਤੋਂ ਦੂਜੇ ਤੱਕ ਬਹੁਤ ਤੇਜ਼ੀ ਨਾਲ ਫੈਲਦਾ ਹੈ। ਅਜਿਹੇ 'ਚ ਜੇਕਰ ਬੱਚੇ 'ਚ ਇਸ ਬੀਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਮਾਤਾ-ਪਿਤਾ ਨੂੰ ਤੁਰੰਤ ਚੌਕਸ ਹੋ ਜਾਣਾ ਚਾਹੀਦਾ ਹੈ। ਬੱਚੇ ਨੂੰ ਇੱਕ ਹਫ਼ਤੇ ਲਈ ਅਲੱਗ ਰੱਖਣਾ ਚਾਹੀਦਾ ਹੈ। ਉਸਨੂੰ ਸਕੂਲ ਅਤੇ ਘਰ ਤੋਂ ਬਾਹਰ ਨਾ ਜਾਣ ਦਿਓ। ਇਸ ਨਾਲ ਬੀਮਾਰੀ ਨਹੀਂ ਫੈਲੇਗੀ। ਬੱਚੇ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਉਸਨੂੰ ਪੀਣ ਲਈ ਤਰਲ ਪਦਾਰਥ ਦਿੰਦੇ ਰਹੋ। ਨਾਰੀਅਲ ਪਾਣੀ, ORS, ਦਹੀਂ ਦਿੱਤਾ ਜਾ ਸਕਦਾ ਹੈ।
ਮਸਾਲੇਦਾਰ ਭੋਜਨ ਤੋਂ ਕਰੋ ਪ੍ਰਹੇਜ
ਧਿਆਨ ਰਹੇ ਕਿ ਇਸ ਸਮੇਂ ਦੌਰਾਨ ਬੱਚੇ ਨੂੰ ਗਰਮ, ਤੇਲਯੁਕਤ, ਮਸਾਲੇਦਾਰ ਅਤੇ ਤੇਜ਼ਾਬ ਵਾਲਾ ਭੋਜਨ, ਸੋਡਾ, ਨਿੰਬੂ ਜਾਤੀ ਦੇ ਫਲਾਂ ਦਾ ਜੂਸ ਬਿਲਕੁਲ ਵੀ ਨਾ ਦਿਓ। ਕਿਉਂਕਿ ਇਸ ਨਾਲ ਗਲੇ 'ਚ ਇਨਫੈਕਸ਼ਨ ਅਤੇ ਦਰਦ ਵਧ ਸਕਦਾ ਹੈ। ਬੱਚੇ ਦੇ ਨਹੁੰ ਕੱਟੋ ਅਤੇ ਸਫਾਈ ਦਾ ਧਿਆਨ ਰੱਖੋ। ਬਿਮਾਰ ਬੱਚੇ ਦੇ ਕੱਪੜੇ, ਤੌਲੀਏ, ਬੈੱਡਸ਼ੀਟ ਨੂੰ ਦੂਜੇ ਕੱਪੜਿਆਂ ਤੋਂ ਵੱਖਰਾ ਅਤੇ ਗਰਮ ਪਾਣੀ ਵਿੱਚ ਧੋਵੋ। ਜੇਕਰ ਤੁਹਾਡੇ ਬੱਚੇ ਦਾ ਬੁਖਾਰ ਘੱਟ ਨਹੀਂ ਹੁੰਦਾ, ਤਾਂ ਤੁਰੰਤ ਬਾਲ ਰੋਗਾਂ ਦੇ ਡਾਕਟਰ ਨੂੰ ਮਿਲੋ।
ਮੰਕੀਪੋਕਸ ਦੇ ਵੀ ਇਸੇ ਤਰ੍ਹਾਂ ਦੇ ਲੱਛਣ
ਮੰਕੀਪੋਕਸ ਦੇ ਲੱਛਣਾਂ ਵਿਚ ਪਹਿਲੇ ਪੜਾਅ ਵਿਚ ਤੇਜ਼ ਬੁਖਾਰ, ਸਰੀਰ ਵਿੱਚ ਦਰਦ ਅਤੇ ਥਕਾਵਟ ਸ਼ਾਮਲ ਹੋ ਸਕਦੇ ਹਨ। ਦੂਜੇ ਪੜਾਅ ਦੇ ਲੱਛਣਾਂ ਵਿੱਚ ਬੁਖਾਰ ਦੇ ਨਾਲ-ਨਾਲ ਚਮੜੀ 'ਤੇ ਕੁਝ ਗੰਢਾਂ ਸ਼ਾਮਲ ਹਨ। ਇਸ ਤੋਂ ਬਾਅਦ, ਹੱਥਾਂ, ਪੈਰਾਂ, ਚਿਹਰੇ, ਮੂੰਹ 'ਤੇ ਧੱਫੜ ਦਿਖਾਈ ਦੇ ਸਕਦੇ ਹਨ। ਜੇਕਰ ਤੁਸੀਂ ਇਹ ਲੱਛਣ ਦੇਖਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।