Happy Father’s Day 2024: ਅੱਜ ਵਿਸ਼ਵ ਭਰ ਵਿੱਚ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਪੂਰੀ ਤਰ੍ਹਾਂ ਨਾਲ ਪਿਤਾ ਨੂੰ ਸਮਰਪਿਤ ਹੁੰਦਾ ਹੈ। ਮਾਂ ਦਿਵਸ ਦੀ ਤਰਜ਼ 'ਤੇ ਹੀ ਪਿਤਾ ਦਿਵਸ ਮਨਾਉਣਾ ਸ਼ੁਰੂ ਹੋਇਆ ਸੀ। ਪਿਤਾ ਦਿਵਸ ਦਾ ਇਤਿਹਾਸ ਬਹੁਤ ਦਿਲਚਸਪ ਹੈ। ਇਸ ਦਿਨ ਅਮਰੀਕਾ 'ਚ ਛੁੱਟੀ ਹੁੰਦੀ ਹੈ।


COMMERCIAL BREAK
SCROLL TO CONTINUE READING

ਪਿਤਾ ਦਿਵਸ ਮਨਾਉਣ ਦੀ ਕਿਵੇਂ ਹੋਈ ਸ਼ੁਰੂਆਤ?


ਪਿਤਾ ਦਿਵਸ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਪਹਿਲੀ ਵਾਰ ਇਹ ਦਿਨ ਸਾਲ 1907 'ਚ ਮਨਾਇਆ ਗਿਆ ਸੀ। ਹਾਲਾਂਕਿ, ਉਸ ਸਮੇਂ ਇਹ ਦਿਨ ਅਧਿਕਾਰਿਤ ਤੌਰ 'ਤੇ ਨਹੀਂ ਮਨਾਇਆ ਗਿਆ ਸੀ। ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਸੋਨੋਰਾ ਸਮਾਰਟ ਡੋਡ ਨੇ ਕੀਤੀ ਸੀ। ਸੋਨੋਰਾ ਸਮਾਰਟ ਡੋਡ ਨੇ ਆਪਣੇ ਪਿਤਾ ਵਿਲੀਅਮ ਜੈਕਸਨ ਨੂੰ ਸਨਮਾਨ ਦੇਣ ਲਈ ਇਸ ਦਿਨ ਨੂੰ ਸ਼ੁਰੂ ਕੀਤਾ ਸੀ। ਵਿਲੀਅਮ ਜੈਕਸਨ ਛੇ ਬੱਚਿਆ ਦੇ ਪਿਤਾ ਸੀ। ਉਨ੍ਹਾਂ ਨੇ ਇਕੱਲੇ ਹੀ ਆਪਣੇ ਬੱਚਿਆਂ ਨੂੰ ਪਾਲਿਆ ਸੀ।


ਪਿਤਾ ਦਿਵਸ ਦਾ ਇਤਿਹਾਸ


ਸੋਨੋਰਾ ਸਮਾਰਟ ਡੋਡ ਦੇ ਪਿਤਾ ਦਿਵਸ ਮਨਾਉਣ ਦੀ ਮੂਹਿੰਮ ਨੂੰ ਮਨਜ਼ੂਰੀ 1924 'ਚ ਮਿਲੀ ਸੀ। ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਕੈਲਵਿਨ ਕੂਲੀ ਨੇ ਪਿਤਾ ਦਿਵਸ ਨੂੰ ਮਨਜ਼ੂਰੀ ਦਿੱਤੀ ਸੀ। ਪਰ 1966 ਵਿੱਚ ਰਾਸ਼ਟਰਪਤੀ ਲਿੰਡ ਬੀ ਜੌਨਸਨ ਨੇ ਪਿਤਾ ਦਿਵਸ ਨੂੰ ਜੂਨ ਦੇ ਤੀਜੇ ਐਤਵਾਰ ਨੂੰ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਇਸਨੂੰ ਸਰਕਾਰੀ ਛੁੱਟੀ ਐਲਾਨ ਕਰ ਦਿੱਤਾ ਗਿਆ ਸੀ।


ਪਿਤਾ ਦਿਵਸ ਦਾ ਮਹੱਤਵ


ਬੱਚਿਆਂ ਦੀ ਜ਼ਿੰਦਗੀ 'ਚ ਪਿਤਾ ਦਾ ਖਾਸ ਯੋਗਦਾਨ ਹੁੰਦਾ ਹੈ। ਇੱਕ ਪਿਤਾ ਆਪਣੇ ਬੱਚੇ ਲਈ ਕੁਰਬਾਨੀ, ਸਮਰਪਿਤ ਅਤੇ ਸਖ਼ਤ ਮਿਹਨਤ ਕਰਦਾ ਹੈ। ਇਸਦੇ ਨਾਲ ਹੀ, ਉਹ ਕਦੇ ਵੀ ਇਸ ਦਾ ਪ੍ਰਗਟਾਵਾ ਨਹੀਂ ਕਰਦਾ ਅਤੇ ਨਾ ਹੀ ਬਦਲੇ ਵਿੱਚ ਕੁਝ ਚਾਹੁੰਦਾ ਹੈ। ਇਸ ਲਈ ਪਿਤਾ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਸਭ ਤੋਂ ਵਧੀਆ ਦਿਨ ਪਿਤਾ ਦਿਵਸ ਹੈ। ਪਿਤਾ ਦਿਵਸ ਮਨਾਉਣ ਦਾ ਉਦੇਸ਼ ਪਿਤਾ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨਾ ਹੈ।


ਪਿਤਾ ਦਿਵਸ ਮੌਕੇ ਪਿਤਾ ਨੂੰ ਕਰੋ ਖੁਸ਼


  • ਫਿਲਮ ਦੇਖੋ: ਆਪਣੀ ਵਿਅਸਤ ਲਾਈਫ ਵਿੱਚੋ ਥੋੜ੍ਹਾ ਸਮੇਂ ਆਪਣੇ ਪਿਤਾ ਲਈ ਕੱਢੋ। ਪਿਤਾ ਦਿਵਸ ਮੌਕੇ ਆਪਣੇ ਪਿਤਾ ਨਾਲ ਘਰ 'ਚ ਹੀ ਸਮੇਂ ਬਿਤਾਓ। ਤੁਸੀਂ ਉਨ੍ਹਾਂ ਨਾਲ ਕੋਈ ਫਿਲਮ ਦੇਖ ਸਕਦੇ ਹੋ।

  • ਖਾਣ ਲਈ ਕੁਝ ਬਣਾਓ : ਮਾਪੇ ਹਮੇਸ਼ਾ ਆਪਣੇ ਬੱਚੇ ਦੇ ਖਾਣ-ਪੀਣ ਦਾ ਧਿਆਨ ਰੱਖਦੇ ਹਨ। ਇਸ ਲਈ ਪਿਤਾ ਦਿਵਸ ਮੌਕੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਪਿਤਾ ਨੂੰ ਘਰ 'ਚ ਹੀ ਕੁਝ ਬਣਾ ਕੇ ਖਿਲਾਓ। ਇਸ ਲਈ ਤੁਸੀਂ ਆਪਣੇ ਪਿਤਾ ਦਾ ਪਸੰਦੀਦਾ ਭੋਜਨ ਬਣਾ ਸਕਦੇ ਹੋ।

  • ਤੌਹਫ਼ਾ ਦਿਓ : ਤੁਸੀਂ ਪਿਤਾ ਦਿਵਸ ਮੌਕੇ ਆਪਣੇ ਪਿਤਾ ਨੂੰ ਕੋਈ ਤੌਹਫ਼ਾ ਦੇ ਸਕਦੇ ਹੋ। ਇਸ ਨਾਲ ਤੁਹਾਡੇ ਪਿਤਾ ਨੂੰ ਜ਼ਰੂਰ ਖੁਸ਼ੀ ਹੋਵੇਗੀ। ਤੁਸੀਂ ਅਜਿਹੀ ਚੀਜ਼ ਖਰੀਦ ਸਕਦੇ ਹੋ, ਜੋ ਤੁਹਾਡੇ ਪਿਤਾ ਦੇ ਕੰਮ ਆ ਸਕੇ।

  • ਘਰ 'ਚ ਪਾਰਟੀ ਰੱਖੋ: ਪਿਤਾ ਦਿਵਸ ਮੌਕੇ ਤੁਸੀਂ ਘਰ 'ਚ ਹੀ ਪਾਰਟੀ ਰੱਖ ਸਕਦੇ ਹੋ। ਪਾਰਟੀ 'ਚ ਰਿਸ਼ਤੇਦਾਰਾਂ ਅਤੇ ਆਪਣੇ ਪਿਤਾ ਦੇ ਕੁਝ ਖਾਸ ਦੋਸਤਾਂ ਨੂੰ ਬੁਲਾ ਸਕਦੇ ਹੋ। ਇਸ ਤਰ੍ਹਾਂ ਤੁਹਾਡੇ ਪਿਤਾ ਦੀਆਂ ਪੁਰਾਣੀਆਂ ਯਾਦਾਂ ਤਾਜ਼ਾਂ ਹੋ ਜਾਣਗੀਆਂ।


ਜ਼ੀ ਮੀਡੀਆ ਨੇ ਕੀਤਾ ਸਰਵੇ


ਪਿਤਾ ਦਿਵਸ ਮੌਕੇ ਜ਼ੀ ਪੰਜਾਬ ਹਿਮਾਚਲ ਹਰਿਆਣਾ ਦੀ ਟੀਮ ਨੇ ਇੱਕ ਸਰਵੇਖਣ ਕੀਤਾ, ਜਿਸ ਸਰਵੇ ਵਿੱਚ ਅਸੀਂ ਕੁੱਝ father's ਦੇ ਨਾਲ ਗੱਲ ਕੀਤੀ। ਇਸ ਸਰਵੇਖਣ ਵਿੱਚ ਅਸੀਂ father's ਤੋਂ ਕੁੱਝ ਸਵਾਲ ਕੀਤੇ। ਜਿਸ ਸਰਵੇਖਣ ਦੌਰਾ ਇੱਕ ਗੱਲ ਜੋ ਸਭ ਤੋਂ ਵੱਧ ਸਾਹਮਣੇ ਆਈ ਉਹ ਸਮਾਂ ਸੀ, ਕਿਉਂਕਿ ਅੱਜ ਦੇ ਬੱਚੇ ਪੜਾਈਯ ਨੌਕਰੀ ਦੇ ਚਲਦੇ ਆਪਣੇ ਮਾਤਾ ਪਿਤਾ ਤੋਂ ਦੂਰ ਰਹਿੰਦੇ ਹਨ। ਜਿਸ ਦੇ ਚਲਦੇ ਜ਼ਿਆਦਾਤਰ ਪਿਤਾ ਦਾ ਕਹਿਣਾ ਸੀ ਕਿ ਬੱਚੇ ਉਨ੍ਹਾਂ ਨੂੰ ਆਪਣੇ ਕਿਮਤ ਸਮੇਂ ਵਿੱਚ ਥੋੜ੍ਹਾ ਜਿਹਾ ਵਕਤ ਉਨ੍ਹਾਂ ਲਈ ਜ਼ਰੂਰ ਕੱਢਣ ਤਾਂ ਜੋ ਉਨ੍ਹਾਂ ਨੂੰ ਖੁਸ਼ੀ ਮਿਲੇ।


ਇਸ ਦੌਰਾਨ ਅਸੀਂ father's ਨਾਲ ਗੱਲ ਕੀਤੀ ਅਤੇ ਇਹ ਜਾਣਨਾ ਚਾਹਿਆ ਕਿ ਪਿਤਾ ਦਿਵਸ ਮੌਕੇ ਉਨ੍ਹਾਂ ਲਈ ਸਭ ਤੋਂ ਵਧੀਆ ਤੋਹਫ਼ਾ ਕੀ ਹੋ ਸਕਦਾ ਹੈ, ਤਾਂ ਜ਼ਿਆਦਾਤਰ father's ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਕੱਠੇ ਬੈਠ ਕੇ ਖਾਣਾ ਖਾਣਾ ਚਾਹੀਦਾ ਹੈ ਤਾਂ ਜੋ ਪਿਤਾ ਅਤੇ ਬੱਚੇ ਖਾਣਾ ਖਾਂਦੇ ਸਮੇਂ ਇੱਕ ਦੂਜੇ ਨਾਲ ਗੱਲ ਕਰ ਸਕਣ। ਬੱਚੇ ਤਰੱਕੀ ਕਰਨ ਪੜ੍ਹ ਲਿਖਕੇ ਚੰਗੇ ਅਹੁਦੇ ਪ੍ਰਾਪਤ ਕਰਨ ਇੱਕ ਪਿਤਾ ਲਈ ਇਸ ਤੋਂ ਵੱਡਾ ਗਿਫਟ ਹੋਰ ਕੁੱਝ ਵੀ ਨਹੀਂ ਸਕਦਾ ਹੈ।